ਪ੍ਰਵਾਸੀ ਮਜ਼ਦੂਰ ਦੇ ਘਰ ਨੂੰ ਲੱਗੀ ਅੱਗ
Thursday, Mar 01, 2018 - 12:10 AM (IST)

ਦਸੂਹਾ, (ਝਾਵਰ)- ਸਥਾਨਕ ਵਾਰਡ ਨੰ. 11 ਮੁਹੱਲਾ ਕੈਂਥਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਸੁਨੀਲ ਪੁੱਤਰ ਸੀਤਾ ਰਾਮ ਦੇ ਘਰ ਨੂੰ ਬਿਜਲੀ ਦੇ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਉੱਠੇ ਭਾਂਬੜਾਂ ਕਾਰਨ ਫਰਿੱਜ, ਐੱਲ. ਸੀ. ਡੀ., ਪੇਟੀ 'ਚ ਪਿਆ ਸਾਮਾਨ, ਬਿਸਤਰੇ ਆਦਿ ਦੇ ਨਾਲ-ਨਾਲ 12 ਹਜ਼ਾਰ ਰੁਪਏ ਵੀ ਸੜ ਕੇ ਸੁਆਹ ਹੋ ਗਏ। ਅੱਗ ਬੁਝਾਉਣ ਲਈ ਉੱਚੀ ਬੱਸੀ ਤੋਂ ਫਾਇਰ ਬ੍ਰਿਗੇਡ ਮੰਗਵਾਈ ਗਈ। ਲੋਕਾਂ ਨੇ ਵੀ ਅੱਗ ਬੁਝਾਉਣ 'ਚ ਮਦਦ ਕੀਤੀ। ਪੀੜਤ ਸੁਨੀਲ ਨੇ ਦੱਸਿਆ ਕਿ ਉਸ ਦਾ ਲਗਭਗ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ, ਜਦਕਿ ਖਾਣ ਲਈ ਵੀ ਕੁਝ ਨਹੀਂ ਬਚਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੀੜਤ ਦੀ ਆਰਥਿਕ ਸਹਾਇਤਾ ਕੀਤੀ ਜਾਵੇ।