ਮਜ਼ਦੂਰ ਦੀ ਝੁੱਗੀ ਨੂੰ ਲੱਗੀ ਅੱਗ, ਘਰੇਲੂ ਸਾਮਾਨ ਸੜ ਕੇ ਸੁਆਹ

Tuesday, Jul 11, 2017 - 05:24 AM (IST)

ਮਜ਼ਦੂਰ ਦੀ ਝੁੱਗੀ ਨੂੰ ਲੱਗੀ ਅੱਗ, ਘਰੇਲੂ ਸਾਮਾਨ ਸੜ ਕੇ ਸੁਆਹ

ਹਰੀਕੇ ਪੱਤਣ,  (ਲਵਲੀ)-  ਅੱਜ ਹਰੀਕੇ ਦੀ ਦਾਣਾ ਮੰਡੀ ਵਿਖੇ ਇਕ ਗਰੀਬ ਮਜ਼ਦੂਰ ਦੀ ਝੁੱਗੀ ਨੂੰ ਅੱਗ ਲੱਗਣ ਨਾਲ ਅੰਦਰ ਪਿਆ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ।
ਇਸ ਸਬੰਧੀ ਮਜ਼ਦੂਰ ਨਾਨਕ ਕੁਮਾਰ ਪੁੱਤਰ ਰਾਮ ਚੰਦ ਹਰੀਕੇ ਨੇ ਦੱਸਿਆ ਕਿ ਅੱਜ ਅਚਾਨਕ ਉਸ ਦੀ ਝੁੱਗੀ ਨੂੰ ਅੱਗ ਲੱਗ ਗਈ, ਜਿਸ ਕਾਰਨ ਅੰਦਰ ਪਿਆ ਘਰੇਲੂ ਸਾਮਾਨ ਜਿਸ 'ਚ ਇਕ ਪੱਖਾ, ਕੱਪੜੇ, ਮੋਟਰਸਾਈਕਲ, 12 ਹਜ਼ਾਰ ਰੁਪਏ ਤੇ ਮੰਜੇ ਤੋਂ ਇਲਾਵਾ ਕੀਮਤੀ ਕਾਗਜ਼ਾਤ ਸੜ ਕੇ ਸੁਆਹ ਹੋ ਗਏ।
ਇਸ ਮੌਕੇ ਕਸਬੇ ਦੇ ਸੀਨੀਅਰ ਕਾਂਗਰਸੀ ਆਗੂ ਜੋਗਿੰਦਰਪਾਲ ਵੇਦੀ ਹਰੀਕੇ ਨੇ ਗਰੀਬ ਮਜ਼ਦੂਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਸਮੱਸਿਆ ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੇ ਧਿਆਨ ਵਿਚ ਲਿਆ ਕੇ ਸਰਕਾਰ ਵੱਲੋਂ ਗਰੀਬ ਮਜ਼ਦੂਰ ਨੂੰ ਬਣਦਾ ਮੁਆਵਜ਼ਾ ਦੁਵਾਇਆ ਜਾਵੇਗਾ। ਇਸ ਸਮੇਂ ਕੇਵਲ ਕੁਮਾਰ, ਦਰਸ਼ਨ ਕੁਮਾਰ, ਕਾਲਾ ਰਾਮ ਆਦਿ ਮਜ਼ਦੂਰ ਹਾਜ਼ਰ ਸਨ।


Related News