ਮਾਛੀਵਾੜਾ ਦੀ ਧਾਗਾ ਮਿੱਲ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

05/10/2020 8:22:23 AM

ਮਾਛੀਵਾੜਾ (ਟੱਕਰ) : ਮਾਛੀਵਾੜਾ ਦੇ ਨਜ਼ਦੀਕ ਪਿੰਡ ਭੁੱਟਾਂ 'ਚ ਇਕ ਧਾਗਾ ਮਿੱਲ 'ਚ ਅੱਧੀ ਰਾਤ ਨੂੰ ਅੱਗ ਲੱਗਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਆਹੂਜਾ ਧਾਗਾ ਮਿੱਲ 'ਚ ਰਾਤ ਦੇ ਸਮੇਂ ਬੰਦ ਪਏ ਗੋਦਾਮ 'ਚ ਅਚਾਨਕ ਅੱਗ ਲੱਗ ਗਈ। ਗੋਦਾਮ 'ਚ ਲੱਖਾਂ ਰੁਪਿਆਂ ਦਾ ਕਾਟਨ ਪਿਆ ਸੀ, ਜੋ ਕਿ ਸੜ ਕੇ ਸੁਆਹ ਹੋ ਗਿਆ।

PunjabKesari

ਰਾਤ ਸਮੇਂ ਹੀ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸਵੇਰ ਤੱਕ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੀਆਂ ਰਹੀਆਂ ਕਿਉਂਕਿ ਅੱਗ ਬੁਝਣ ਤੋਂ ਬਾਅਦ ਦੁਬਾਰਾ ਸੁਲਗ ਜਾਂਦੀ ਸੀ। ਮਿੱਲ ਦੇ ਕਰਮਚਾਰੀ ਵੀ ਫਾਇਰ ਬ੍ਰਿਗੇਡ ਦੇ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ 'ਚ ਲੱਗੇ ਰਹੇ। ਇਹ ਅੱਗ ਕਿਵੇਂ ਲੱਗੀ, ਇਸ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਕਰਮਚਾਰੀਆਂ ਮੁਤਾਬਕ ਗੋਦਾਮ 'ਚ ਲੱਖਾਂ ਦਾ ਕਾਟਨ ਪਿਆ ਹੋਇਆ ਸੀ, ਜਿਸ ਤੋਂ ਧਾਗਾ ਬਣਦਾ ਹੈ, ਉਹ ਸਾਰਾ ਸੜ ਕੇ ਸੁਆਹ ਹੋ ਗਿਆ। ਲਾਕ ਡਾਊਨ ਕਾਰਨ ਮਿੱਲ ਬੰਦ ਸੀ ਪਰ ਸਕਿਓਰਟੀ ਵਾਲਿਆਂ ਨੇ ਗੋਦਾਮ 'ਚ ਅੱਗ ਦੇਖੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਫਿਲਹਾਲ ਮਾਛੀਵਾੜਾ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਹੈ।

PunjabKesari


Babita

Content Editor

Related News