ਡਿਊਟੀ ’ਤੇ ਆ ਰਹੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਦਾ ਪੁਲਸ ਨੇ ਚਾੜ੍ਹਿਆ ਕੁਟਾਪਾ

03/26/2020 1:45:02 PM

ਅੰਮ੍ਰਿਤਸਰ ( ਰਮਨ ਸ਼ਰਮਾ) - ਨਗਰ ਨਿਗਮ ਦੇ ਆਦੇਸ਼ਾਂ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਕਰਮਚਾਰੀਆਂ ਵਲੋਂ ਸ਼ਹਿਰ ਨੂੰ ਸੈਨੇਟਾਇਜ਼ਰ ਕਰਵਾਉਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਉਸ ਸਮੇਂ ਹਫੜਾ-ਤਫੜੀ ਮੱਚ ਗਈ, ਜਦੋਂ ਕਰਫਿਊ ’ਚ ਡਿਊਟੀ ’ਤੇ ਜਾ ਰਹੇ ਇਕ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੀ ਪੁਲਸ ਮੁਲਾਜ਼ਮਾਂ ਨੇ ਕੁੱਟਮਾਰ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦਾ ਉਕਤ ਕਰਮਚਾਰੀ ਆਪਣੇ ਘਰ ਤੋਂ ਫਾਇਰ ਸਬਸਟੇਸ਼ਨ ਵੱਲ ਜਾ ਰਿਹਾ ਸੀ। ਰਾਸਤੇ ’ਚ ਗੇਟ ਹਕੀਮਾਂ ਨੇੜੇ ਤਾਇਨਾਤ ਪੁਲਸ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਅਤੇ ਬਾਹਰ ਨਿਕਲਣ ਦਾ ਕਾਰਨ ਪੁੱਛਿਆ। ਉਕਤ ਕਰਮਚਾਰੀ ਨੇ ਇਸ ਦੌਰਾਨ ਪੁਲਸ ਨੂੰ ਆਪਣਾ ਕਰਫਿਊ ਡਿਊਟੀ ਪਾਸ ਵੀ ਦਿਖਾਇਆ, ਜਿਸ ਨੂੰ ਪੁਲਸ ਨੇ ਮਨਣ ਤੋਂ ਸਾਫ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 

ਕੁੱਟਮਾਰ ਤੋਂ ਬਾਅਦ ਜ਼ਖਮੀ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਨੇ ਇਸ ਮਾਮਲੇ ਦੀ ਸ਼ਿਕਾਇਤ ਸੀਨੀਅਰ ਫਾਇਰ ਅਫਸਰ ਲਵਪ੍ਰੀਤ ਸਿੰਘ ਨੂੰ ਕੀਤੀ। ਸੀਨੀਅਰ ਫਾਇਰ ਅਫਸਰ ਨੇ ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ। ਪੁਲਸ ਕਰਮਚਾਰੀਆਂ ਨੇ ਡਿਊਟੀ ’ਤੇ ਆ ਰਹੇ ਕਰਮਚਾਰੀ ਨਾਲ ਕੁੱਟਮਾਰ ਕਰਕੇ ਗਲਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਹਿੱਤ ਦੇ ਕੰਮ ਲਈ 24 ਘੰਟੇ ਕੰਮ ਕਰ ਰਹੇ ਹਾਂ ਪਰ ਪ੍ਰਸ਼ਾਸਨ ਵਲੋਂ ਬਣਾਏ ਗਏ ਪਾਸ ’ਤੇ ਪੁਲਸ ਗੋਰ ਨਹੀਂ ਕਰ ਰਹੀ। 


rajwinder kaur

Content Editor

Related News