ਬਟਾਲਾ 'ਚ ਵੱਡੀ ਘਟਨਾ! ਰੈਸਟੋਰੈਂਟ ਦੇ AC ਦਾ ਕੰਪਰੈੱਸ਼ਰ ਫਟਣ ਕਾਰਨ ਲੱਗੀ ਅੱਗ, ਪਈਆਂ ਭਾਜੜਾਂ

Wednesday, Jun 11, 2025 - 12:57 PM (IST)

ਬਟਾਲਾ 'ਚ ਵੱਡੀ ਘਟਨਾ! ਰੈਸਟੋਰੈਂਟ ਦੇ AC ਦਾ ਕੰਪਰੈੱਸ਼ਰ ਫਟਣ ਕਾਰਨ ਲੱਗੀ ਅੱਗ, ਪਈਆਂ ਭਾਜੜਾਂ

ਬਟਾਲਾ (ਸਾਹਿਲ)-ਬਟਾਲਾ ਦੇ ਜਲੰਧਰ ਰੋਡ ਸਥਿਤ ਭੀੜ ਭੜਕੇ ਵਾਲੀ ਮਾਰਕੀਟ ’ਚ ਇਕ ਨਿੱਜੀ ਰੈਸਟੋਰੈਂਟ ਦੇ ਏ. ਸੀ. ਦਾ ਕੰਪਰੈਸ਼ਰ ਫਟ ਗਿਆ, ਜਿਸ ਨਾਲ ਇਕਦਮ ਅੱਗ ਭੜਕ ਗਈ। ਗਨੀਮਤ ਇਹ ਰਹੀ ਕਿ ਏ. ਸੀ. ਕੰਪਰੈੱਸ਼ਰ ਦੇ ਫਟਣ ’ਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਬਚਾਅ ਰਿਹਾ। ਸਥਾਨਕ ਮਾਰਕੀਟ ਦੇ ਲੋਕਾਂ ਵੱਲੋਂ ਜੱਦੋ-ਜਹਿਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ।

ਇਹ ਵੀ ਪੜ੍ਹੋ: ਪੰਜਾਬੀਆਂ ਲਈ Good News: ਆਦਮਪੁਰ ਏਅਰਪੋਰਟ ਤੋਂ ਇਨ੍ਹਾਂ ਦੇਸ਼ਾਂ ਲਈ ਸ਼ੁਰੂ ਹੋਣ ਜਾ ਰਹੀ ਫਲਾਈਟ

PunjabKesari

ਜਾਣਕਾਰੀ ਅਨੁਸਾਰ ਜਲੰਧਰ ਰੋਡ ’ਤੇ ਪੰਜਾਬ ਰੋਡਵੇਜ਼ ਬੱਸ ਡੀਪੂ ਦੇ ਸਾਹਮਣੇ ਬਣੀ ਮਾਰਕੀਟ, ਜਿਸ ’ਚ ਪਿੱਜ਼ਾ ਸੈਂਟਰ ਤੋਂ ਇਲਾਵਾ ਆਈਲੈਟਸ ਸਟਡੀ ਸੈਂਟਰ ਅਤੇ ਇਮੀਗ੍ਰੇਸ਼ਨ ਦੇ ਦਫ਼ਤਰ ਹਨ, ਵਿਖੇ ਇਕ ਨਿੱਜੀ ਰੈਸਟੋਰੈਂਟ ਦੇ ਬਾਹਰ ਏ. ਸੀ. ਦਾ ਕੰਪਰੈੱਸ਼ਰ ਲੱਗਾ ਹੋਇਆ ਸੀ ਅਤੇ ਭਿਆਨਕ ਗਰਮੀ ਕਾਰਨ ਅਚਾਨਕ ਕੰਪਰੈੱਸ਼ਰ ਫਟ ਗਿਆ ਅਤੇ ਅੱਗ ਭੜਕ ਉੱਠੀ। ਸਮੇਂ ਸਿਰ ਅੱਗ ’ਤੇ ਕਾਬੂ ਪਾਉਣ ਨਾਲ ਵੱਡਾ ਨੁਕਸਾਨ ਹੋਣ ਬਚਾਅ ਹੋ ਗਿਆ ਹੈ। ਅੱਗ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਬਟਾਲਾ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਅੱਗ ’ਤੇ ਕਾਬੂ ਪਾ ਲਿਆ। ਫਾਇਰ ਅਫ਼ਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਰੈਸਟੋਰੈਂਟ ਦੇ ਬਾਹਰ ਲੱਗੇ ਏ. ਸੀ. ਕੰਪਰੈੱਸ਼ਰ ’ਚ ਅੱਗ ਲੱਗੀ ਸੀ ਅਤੇ ਮੌਕੇ ’ਤੇ ਪੁੱਜ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਨਾਰਕੋ-ਹਵਾਲਾ ਕਾਰਟੇਲ ਦਾ ਪਰਦਾਫਾਸ਼, 6 ਗ੍ਰਿਫ਼ਤਾਰ, DGP ਨੇ ਕੀਤੇ ਵੱਡੇ ਖ਼ੁਲਾਸੇ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News