ਇਕ ਵਿਅਕਤੀ ਦੇ ਖ਼ੁਦਕੁਸ਼ੀ ਮਾਮਲੇ ’ਚ ਸਾਲੀ ਸਮੇਤ 4 ਨਾਮਜ਼ਦ

Saturday, Aug 22, 2026 - 10:47 AM (IST)

ਇਕ ਵਿਅਕਤੀ ਦੇ ਖ਼ੁਦਕੁਸ਼ੀ ਮਾਮਲੇ ’ਚ ਸਾਲੀ ਸਮੇਤ 4 ਨਾਮਜ਼ਦ

ਬਠਿੰਡਾ (ਵਰਮਾ) : ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਸਾਲੀ ਚਾਰ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗਗਨਦੀਪ ਅਤੇ ਉਸਦੀ ਪਤਨੀ ਬੂਟਾ ਸਿੰਘ ਵਾਸੀ ਭੁੱਚੋ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਦੀ ਭੈਣ ਸੰਦੀਪ ਕੌਰ ਦੇ ਮੁਲਜ਼ਮ ਜਸਪ੍ਰੀਤ ਸਿੰਘ ਵਾਸੀ ਭੁੱਚੋ ਨਾਲ ਸਬੰਧ ਹਨ, ਜਿਸ ਕਾਰਨ ਉਸ ਦਾ ਪਤੀ ਬੂਟਾ ਸਿੰਘ ਪਰੇਸ਼ਾਨ ਸੀ। ਇਸ ਕਾਰਨ ਕੁੱਝ ਦਿਨ ਪਹਿਲਾਂ ਸੰਦੀਪ ਕੌਰ, ਜਸਪ੍ਰੀਤ ਸਿੰਘ, ਬਿੰਦਰ ਕੌਰ ਅਤੇ ਵਿਸ਼ਾਖਾ ਸਿੰਘ ਆਦਿ ਨੇ ਮਿਲ ਕੇ ਉਸਦੇ ਪਤੀ ਬੂਟਾ ਸਿੰਘ ਦੀ ਕੁੱਟਮਾਰ ਕੀਤੀ ਸੀ।

ਉਸ ਨੇ ਦੱਸਿਆ ਕਿ ਇਸ ਤੋਂ ਪਰੇਸ਼ਾਨ ਹੋ ਕੇ ਉਸਦੇ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਲਈ ਉਪਰੋਕਤ ਸਾਰੇ ਮੁਲਜ਼ਮ ਜ਼ਿੰਮੇਵਾਰ ਹਨ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਉਪਰੋਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News