ਬਿਨਾਂ ਮਨਜ਼ੂਰੀ ਕਿਰਾਏਦਾਰ ਰੱਖਣ ’ਤੇ ਮਾਮਲਾ ਦਰਜ
Sunday, Feb 01, 2026 - 02:10 PM (IST)
ਖਰੜ (ਰਣਬੀਰ) : ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਿਟੀ ਖਰੜ ਪੁਲਸ ਨੇ ਇਕ ਮਕਾਨ ਮਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਟੀ ਪੁਲਸ ਦੇ ਏ. ਐੱਸ. ਆਈ. ਹਰਮਿੰਦਰ ਸਿੰਘ ਟੀਮ ਨਾਲ ਬੱਸ ਸਟੈਂਡ ਖਰੜ ਦੇ ਨੇੜੇ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਸੂਚਨਾ ਮਿਲੀ ਕਿ ਮਾਡਰਨ ਵੈਲੀ ਖ਼ਾਨਪੁਰ ’ਚ ਰਹਿਣ ਵਾਲੇ ਹਰਧਿਆਨ ਸਿੰਘ ਨੇ ਆਪਣੇ ਮਕਾਨ ਨੰਬਰ-13 ’ਚ ਬਿਨਾਂ ਕਿਸੇ ਮਨਜ਼ੂਰੀ ਜਾਂ ਤਸਦੀਕ ਦੇ ਮੁੰਡਿਆਂ ਨੂੰ ਕਿਰਾਏ ’ਤੇ ਰੱਖਿਆ ਹੋਇਆ ਹੈ।
ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਕਾਨ ਮਾਲਕ ਵੱਲੋਂ ਡਿਪਟੀ ਕਮਿਸ਼ਨਰ ਮੋਹਾਲੀ ਵੱਲੋਂ ਜਾਰੀ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਹਰਧਿਆਨ ਸਿੰਘ ਖ਼ਿਲਾਫ਼ ਧਾਰਾ-223 ਤਹਿਤ ਮਾਮਲਾ ਦਰਜ ਕਰ ਲਿਆ ਹੈ।
Related News
ਪਰਗਟ ਸਿੰਘ ਦਾ CM ਮਾਨ ਨੂੰ ਤਿੱਖਾ ਸਵਾਲ: 'ਬੀਜ਼ ਬਿੱਲ' 'ਤੇ ਬੋਲੇ ਪਰ ਪੰਜਾਬ ਵਿਰੋਧੀ ਬਾਕੀ ਕਾਨੂੰਨਾਂ 'ਤੇ ਚੁੱਪੀ ਕਿਉ
