ਭਰਾ ਨੇ ਭੈਣ ਨਾਲ ਜ਼ਬਰਦਸਤੀ ਕੀਤਾ ਗਲਤ ਕੰਮ, ਮਾਮਲਾ ਦਰਜ
Sunday, Jul 28, 2024 - 05:13 PM (IST)

ਫਿਰੋਜ਼ਪੁਰ (ਖੁੱਲਰ) : ਅੱਜ ਦੇ ਕਲਯੁੱਗ ਦੇ ਜ਼ਮਾਨੇ 'ਚ ਰਿਸ਼ਤੇ ਉਸ ਸਮੇਂ ਤਾਰ-ਤਾਰ ਹੋ ਗਏ, ਜਦੋਂ ਭਰਾ ਨੇ ਆਪਣੀ ਭੈਣ ਨਾਲ ਜ਼ਬਰਦਸਤੀ ਗਲਤ ਕੰਮ ਕੀਤਾ। ਇਸ ਸਬੰਧ 'ਚ ਥਾਣਾ ਮੱਲਾਂਵਾਲਾ ਪੁਲਸ ਨੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਨਾਬਾਲਗ ਕੁੜੀ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੇ ਮੇਰੇ ਜਨਮ ਤੋਂ 5 ਦਿਨ ਬਾਅਦ ਆਪਣੇ ਭੈਣ-ਭਣਵੱਈਏ ਨੂੰ ਗੋਦ ਦੇ ਦਿੱਤਾ ਸੀ। ਨਾਬਾਲਗ ਕੁੜੀ ਨੇ ਦੱਸਿਆ ਕਿ ਮੇਰਾ ਪਾਲਣ-ਪੋਸ਼ਣ ਉਨ੍ਹਾਂ ਨੇ ਮਾਂ-ਪਿਓ ਦੀ ਤਰ੍ਹਾਂ ਹੀ ਕੀਤਾ।
ਨਾਬਾਲਗ ਕੁੜੀ ਨੇ ਦੱਸਿਆ ਕਿ 26 ਜੁਲਾਈ, 2024 ਨੂੰ ਮੇਰੀ ਭੈਣ ਘਰ ਵਿਚ ਸੀ ਅਤੇ ਮੇਰੇ ਮਾਤਾ ਪਿਤਾ ਬਾਹਰ ਗਏ ਸੀ ਤਾਂ ਮੇਰਾ ਭਰਾ ਵਿਸ਼ਾਲ ਆਇਆ ਅਤੇ ਆ ਕੇ ਬੈੱਡ 'ਤੇ ਲੇਟ ਗਿਆ। ਉਸ ਨੇ ਮੈਨੂੰ ਅੰਦਰ ਆਵਾਜ਼ ਦਿੱਤੀ ਅਤੇ ਜ਼ਬਰਦਸਤੀ ਮੇਰੇ ਨਾਲ ਗਲਤ ਕੰਮ ਕੀਤਾ। ਪੀੜਤਾ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਜ਼ੀਰਾ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।