ਕੁੜੀ ਨੂੰ ਵਿਆਹ ਦਾ ਝਾਂਸਾ ਦੇ ਨੌਜਵਾਨ ਲੈ ਕੇ ਭੱਜਿਆ
Monday, May 08, 2023 - 12:05 PM (IST)

ਭਾਮੀਆਂ ਕਲਾਂ (ਜਗਮੀਤ) : ਇਕ 19 ਸਾਲਾ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਭਜਾ ਕੇ ਲਿਜਾਣ ਵਾਲੇ ਨੌਜਵਾਨ ਖ਼ਿਲਾਫ਼ ਥਾਣਾ ਜਮਾਲਪੁਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਭਾਮੀਆਂ ਕਲਾਂ ਦੀ ਬਾਲਾਜੀ ਕਾਲੋਨੀ ਦੀ ਰਹਿਣ ਵਾਲੀ 19 ਸਾਲਾ ਕੁੜੀ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਬੀਤੀ 5 ਮਈ ਦੀ ਰਾਤ ਉਸ ਦੀ ਕੁੜੀ ਬਿਨਾਂ ਦੱਸੇ ਘਰ ਤੋਂ ਕਿੱਧਰੇ ਚਲੇ ਗਈ। ਲਾਪਤਾ ਹੋਣ ਤੋਂ ਬਾਅਦ ਕੁੜੀ ਦੀ ਕਾਫ਼ੀ ਤਲਾਸ਼ ਕੀਤੀ ਗਈ ਪਰ ਉਸ ਦਾ ਕੁੱਝ ਵੀ ਪਤਾ ਨਹੀਂ ਚੱਲ ਸਕਿਆ।
ਕੁੜੀ ਦੀ ਮਾਂ ਨੇ ਪੁਲਸ ਅੱਗੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੀ ਧੀ ਨੂੰ ਮਹਾਦੇਵ ਕਾਲੋਨੀ, ਭਾਮੀਆਂ ਕਲਾਂ ਦਾ ਰਹਿਣ ਵਾਲਾ ਰਾਣਾ ਪੁੱਤਰ ਰਾਜੂ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਕਿਧਰੇ ਭਜਾ ਲੈ ਗਿਆ ਹੈ। ਪੁਲਸ ਨੇ ਰਾਣਾ ਖ਼ਿਲਾਫ਼ ਕੇਸ ਦਰਜ ਕਰ ਕੇ ਮੁੰਡੇ ਅਤੇ ਕੁੜੀ ਦੀ ਤਲਾਸ਼ ਸ਼ੁਰੂ ਕੀਤੀ ਹੈ।