ਸਵਰਨਕਾਰ ਸੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਾਹਮਣੇ ਉਠਾਇਆ ਮੁੱਦਾ

Friday, Nov 24, 2017 - 11:40 AM (IST)

ਸਵਰਨਕਾਰ ਸੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਸਾਹਮਣੇ ਉਠਾਇਆ ਮੁੱਦਾ

ਬਠਿੰਡਾ (ਬਲਵਿੰਦਰ)-ਚੋਰੀ ਦੇ ਸਾਮਾਨ ਦੀ ਬਰਾਮਦਗੀ ਦੇ ਮਾਮਲਿਆਂ ਵਿਚ ਸਵਰਨਕਾਰਾਂ ਤੇ ਹੋਰ ਦੁਕਾਨਦਾਰਾਂ ਨੂੰ ਪੁਲਸ ਵੱਲੋਂ ਪ੍ਰੇਸ਼ਾਨ ਕਰਨ ਦਾ ਮੁੱਦਾ ਪੰਜਾਬ ਸਵਰਨਕਾਰ ਸੰਘ ਵੱਲੋਂ ਵਿੱਤ ਮੰਤਰੀ ਸਾਹਮਣੇ ਉਠਾਇਆ ਗਿਆ। ਸੰਘ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਡੀ. ਸੀ. ਪੀ. ਨੂੰ ਉਚਿਤ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਤਾਂ ਕਿ ਵਪਾਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਪੰਜਾਬ ਸਵਰਨਕਾਰ ਸੰਘ ਦੇ ਸੂਬਾ ਪ੍ਰਧਾਨ ਕਰਤਾਰ ਸਿੰਘ ਜੌੜਾ ਦੇ ਘਰ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਸੰਘ ਵੱਲੋਂ ਇਕ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਰਤਾਰ ਸਿੰਘ ਜੌੜਾ ਤੋਂ ਇਲਾਵਾ ਸੂਬਾ ਉਪ ਪ੍ਰਧਾਨ ਵਰਿੰਦਰ ਸੋਨੀ, ਜਨਰਲ ਸਕੱਤਰ ਮੁਖਤਿਆਰ ਸਿੰਘ, ਸੰਜੇ ਸੋਨੀ, ਅਬੋਹਰ ਦੇ ਪ੍ਰਧਾਨ ਪ੍ਰਵੀਨ ਡਾਵਰ, ਸਕੱਤਰ ਅਸ਼ਵਨੀ ਸੋਨੀ, ਬਠਿੰਡਾ ਦੇ ਜਨਰਲ ਸਕੱਤਰ ਰਾਜਿੰਦਰ ਖੁਰਮੀ ਆਦਿ ਮੌਜੂਦ ਰਹੇ। ਇਸ ਮੌਕੇ ਜੌੜਾ ਨੇ ਕਿਹਾ ਕਿ ਚੋਰੀ ਦੇ ਮਾਲ ਦੀ ਰਿਕਵਰੀ ਦੌਰਾਨ ਪੁਲਸ ਵੱਲੋਂ ਬੇਕਸੂਰ ਦੁਕਾਨਦਾਰਾਂ ਨੂੰ ਚੁੱਕ ਕੇ ਥਾਣੇ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਤੇ ਕਥਿਤ ਤੌਰ 'ਤੇ ਉਨ੍ਹਾਂ ਤੋਂ ਨਾਜਾਇਜ਼ ਵਸੂਲੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਜੇਕਰ ਪੁਲਸ ਨੂੰ ਕਿਸੇ ਦੁਕਾਨਦਾਰ ਖਿਲਾਫ ਕਾਰਵਾਈ ਕਰਨੀ ਹੋਵੇ ਤਾਂ ਉਸ ਨੂੰ ਪ੍ਰਧਾਨ ਜਾਂ ਪੰਚਾਇਤ ਦੀ ਹਾਜ਼ਰੀ ਵਿਚ ਆਪਣੇ ਪੱਖ ਵਿਚ ਸਬੂਤ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇ। ਅਜਿਹੇ ਮਾਮਲਿਆਂ 'ਚ ਚੋਰੀ ਹੋਏ ਮਾਲ ਦੀ ਰਿਕਵਰੀ ਚੋਰਾਂ ਦੀ ਨਿੱਜੀ ਜਾਇਦਾਦ 'ਚੋਂ ਕੀਤੀ ਜਾਵੇ ਤੇ ਬੋਨੀਫਾਈਡ ਦੁਕਾਨਦਾਰਾਂ ਨੂੰ ਗਵਾਹ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਇਕ ਸ਼ਹਿਰ ਜਾਂ ਇਕ ਪ੍ਰਦੇਸ਼ ਤੋਂ ਦੂਜੇ ਪ੍ਰਦੇਸ਼ ਸੋਨੇ-ਚਾਂਦੀ ਦੇ ਗਹਿਣੇ ਲਿਜਾਂਦੇ ਸਮੇਂ ਪੁਲਸ ਜਾਂ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸਵਰਨਕਾਰਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਿਸ 'ਤੇ ਰੋਕ ਲੱਗਣੀ ਚਾਹੀਦੀ ਹੈ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ, ਜਨਰਲ ਸਕੱਤਰ ਕੇ. ਕੇ. ਮਹੇਸ਼ਵਰੀ, ਹਰਪਾਲ ਸਿੰਘ ਖੁਰਮੀ, ਮੇਜਰ ਸਿੰਘ, ਸੁਖਦੇਵ ਸਿੰਘ, ਕੇਵਲ ਸਿੰਘ, ਪਿਆਰਾ ਸਿੰਘ, ਮਹਿੰਦਰ ਭੋਲਾ, ਦਰਸ਼ਨ ਜੌੜਾ, ਹਰੀ ਓਮ ਜੌੜਾ, ਰਛਪਾਲ ਸਿੰਘ, ਅਵਤਾਰ ਸਿੰਘ, ਹਰੀਸ਼ ਭੋਲਾ, ਕੁਲਦੀਪ ਰਾਮ, ਸੁਖਪਾਲ ਸਿੰਘ, ਭੁਪਿੰਦਰ ਸਿੰਘ, ਗੁਰਦੀਪ ਸਿੰਘ, ਭੋਲਾ ਸਿੰਘ, ਸੁਖਪਾਲ ਬਿੱਟੂ ਤੇ ਸੰਜੇ ਭੋਲਾ ਆਦਿ ਨੇ ਵਿੱਤ ਮੰਤਰੀ ਨਾਲ ਵਿਚਾਰ ਸਾਂਝੇ ਕੀਤੇ।


Related News