ਭਗੌੜਾ ਮੁਲਜ਼ਮ ਪਿਸਤੌਲ ਤੇ 6 ਕਾਰਤੂਸਾਂ ਸਮੇਤ ਕਾਬੂ
Wednesday, Sep 13, 2017 - 06:20 AM (IST)
ਭਿੰਡੀ ਸੈਦਾਂ, (ਗੁਰਜੰਟ)- ਪੁਲਸ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫਸਰ ਝਿਰਮਲ ਸਿੰਘ ਤੇ ਏ. ਐੱਸ. ਆਈ. ਚਰਨ ਸਿੰਘ ਨੇ ਭੇੜੇ ਅਨਸਰਾਂ ਸਬੰਧੀ ਪੁਲਸ ਪਾਰਟੀ ਵੱਲੋਂ ਜਸਰਾਊਰ ਅੱਡੇ 'ਤੇ ਨਾਕਾ ਲਾਇਆ ਹੋਇਆ ਸੀ, ਅਚਾਨਕ ਪੁਲਸ ਨੂੰ ਇਤਲਾਹ ਮਿਲੀ ਕਿ ਮਾਣਯੋਗ ਅਦਾਲਤ ਵੱਲੋਂ ਵੱਖ-ਵੱਖ ਮੁਕੱਦਮਿਆਂ 'ਚ ਭਗੌੜਾ ਦੋਸ਼ੀ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਹਰਜੀਤ ਸਿੰਘ ਵਾਸੀ ਸ਼ਾਲੀਵਾਲ ਅੱਡਾ ਨੇਪਾਲ ਵਿਖੇ ਦੇਖਿਆ ਗਿਆ ਹੈ। ਪੁਲਸ ਪਾਰਟੀ ਵੱਲੋਂ ਤੁਰੰਤ ਰੇਡ ਕਰਨ 'ਤੇ ਦੋਸ਼ੀ ਪੰਮਾ ਨੂੰ ਅੱਡਾ ਨੇਪਾਲ ਦੇ ਸੱਕੀ ਵਾਲੇ ਪੁਲ 'ਤੇ ਗ੍ਰਿਫਤਾਰ ਕੀਤਾ ਗਿਆ। ਤਲਾਸ਼ੀ ਲੈਣ 'ਤੇ ਦੋਸ਼ੀ ਦੀ ਡੱਬ 'ਚੋਂ ਇਕ 315 ਬੋਰ ਦਾ ਪਿਸਤੌਲ ਅਤੇ 6 ਕਾਰਤੂਸ ਬਰਾਮਦ ਹੋਏ। ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ।
