ਬਾਬਾ ਵਡਭਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ ''ਚ ਮਚਿਆ ਚੀਕ-ਚਿਹਾੜਾ

Sunday, Mar 24, 2024 - 01:17 AM (IST)

ਬਾਬਾ ਵਡਭਾਗ ਸਿੰਘ ਜਾ ਰਹੀ ਸੰਗਤ ਹੋਈ ਹਾਦਸੇ ਦਾ ਸ਼ਿਕਾਰ, ਪਲਾਂ ''ਚ ਮਚਿਆ ਚੀਕ-ਚਿਹਾੜਾ

ਦਸੂਹਾ (ਝਾਵਰ)- ਅੱਜ ਸਵੇਰੇ ਦਸੂਹਾ-ਹਾਜੀਪੁਰ ਰੋਡ 'ਤੇ ਪਿੰਡ ਸਰੀਂਹਪੁਰ ਮੋੜ ਵਿਖੇ ਤਰਨਤਾਰਨ ਤੋਂ ਬਾਬਾ ਵਡਭਾਗ ਸਿੰਘ ਵਿਖੇ ਇਕ ਟੈਂਪੂ 'ਚ ਜਾ ਰਹੀ ਸੰਗਤ ਜਦ ਉਕਤ ਸਥਾਨ 'ਤੇ ਲੰਗਰ ਛੱਕਣ ਲਈ ਰੁਕੀ ਤਾਂ ਤਲਵਾੜਾ ਵੱਲੋਂ ਆ ਰਹੇ ਇਕ ਟਿੱਪਰ ਨੇ ਟੈਂਪੂ ਟਰੈਵਲ ਨੂੰ ਟੱਕਰ ਮਾਰ ਦਿੱਤੀ। ਜਿਸ ਦੇ ਕਾਰਨ ਟੈਂਪੂ ਟਰੈਵਲ ਦੀਆਂ 16 ਤੋਂ ਵੱਧ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ ਗਿਆ।

PunjabKesari

ਇਨ੍ਹਾਂ ਜ਼ਖ਼ਮੀ ਸਵਾਰੀਆਂ ਵਿਚ ਰੁਪਿੰਦਰ ਕੌਰ ਪਤਨੀ ਮੰਗਲ ਸਿੰਘ,ਜਗੀਰ ਕੌਰ ਪਤਨੀ ਸੁਲੱਖਣ ਸਿੰਘ,ਉਪਿੰਦਰ ਕੌਰ ਪਤਨੀ ਜੀਤ ਸਿੰਘ,ਰਾਜ ਕੌਰ ਪਤਨੀ ਮਨਪ੍ਰੀਤ ਸਿੰਘ,ਗੁਰਮੇਜ ਸਿੰਘ ਪੁੱਤਰ ਸੁਲੱਖਣ ਸਿੰਘ,ਨਿਰਵੈਰ ਸਿੰਘ ਪੁੱਤਰ ਮਨਜੀਤ ਸਿੰਘ,ਸਾਜਨ ਪੁੱਤਰ ਗੁਰਮੇਜ ਸਿੰਘ,ਕਮਲ ਪਤਨੀ ਨਿਰਵੈਰ ਸਿੰਘ,ਸੂਰਜ ਪੁੱਤਰ ਕੁਲਦੀਪ,ਗੁਰਮੀਤ ਪੁੱਤਰ ਕਸ਼ਮੀਰ, ਮਨਪ੍ਰੀਤ ਪੁੱਤਰ ਜਸਵੰਤ ਸਿੰਘ,ਗੁਰਜੀਤ ਪੁੱਤਰ ਪਲਵਿੰਦਰ ਸਿੰਘ,ਰੁਪਿੰਦਰ ਕੌਰ ਪਤਨੀ ਸਰਬਜੀਤ ਸਿੰਘ,ਜਗੀਰ ਕੌਰ ਪਤਨੀ ਸੁਲੱਖਣ ਸਿੰਘ,ਸਰਵਜੀਤ ਕੌਰ ਪਤਨੀ ਮੰਗਲ ਸਿੰਘ ਸਾਰੇ ਵਾਸੀ ਪਿੰਡ ਬੁੱਗਾ ਜ਼ਿਲ੍ਹਾ ਤਰਨਤਾਰਨ ਨੂੰ ਇਲਾਜ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਗਿਆ, ਜਿਨ੍ਹਾਂ ਵਿੱਚੋਂ 6 ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਐੱਸ. ਐੱਮ. ਓ. ਸਿਵਲ ਹਸਪਤਾਲ ਦਸੂਹਾ ਨੇ ਦੱਸਿਆ ਕਿ ਫਸਟ ਏਡ ਦੇਣ ਤੋਂ ਬਾਅਦ ਜ਼ਖ਼ਮੀ ਯਾਤਰੀਆਂ ਦੇ ਸਮੂਹ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਭੇਜਿਆ ਗਿਆ। ਦਸੂਹਾ ਪੁਲਸ ਵੱਲੋਂ ਟਿੱਪਰ ਚਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News