ਘੁਬਾਇਆ ਦੇ ਕਾਗਜ਼ ਦਾਖਲ ਕਰਵਾ ਸੋਢੀ ਦੇ ਘਰ ਪੁੱਜੇ ਕੈਪਟਨ

Tuesday, Apr 30, 2019 - 01:30 PM (IST)

ਘੁਬਾਇਆ ਦੇ ਕਾਗਜ਼ ਦਾਖਲ ਕਰਵਾ ਸੋਢੀ ਦੇ ਘਰ ਪੁੱਜੇ ਕੈਪਟਨ

ਫਿਰੋਜ਼ਪੁਰ - ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵਲੋਂ ਐਲਾਨੇ ਗਏ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ ਸੀ। ਨਾਮਜ਼ਦਗੀ ਮੌਕੇ ਘੁਬਾਇਆ ਨਾਲ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਆਦਿ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ 'ਚ ਹਾਜ਼ਰ ਵਿਧਾਇਕ ਅਤੇ ਆਗੂ ਕੈਪਟਨ ਅਮਰਿੰਦਰ ਸਿੰਘ ਤੋਂ ਰੋਡ-ਸ਼ੋਅ ਦੀ ਉਮੀਦ ਰੱਖ ਰਹੇ ਸਨ ਪਰ ਨਾਮਜ਼ਦਗੀ ਮਗਰੋਂ ਕੈਪਟਨ ਅਮਰਿੰਦਰ ਸਿੰਘ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਦੇ ਘਰ ਚਲੇ ਗਏ।

ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਫਿਰੋਜ਼ਪੁਰ ਹਲਕੇ ਤੋਂ ਗੁਰਮੀਤ ਸਿੰਘ ਸੋਢੀ ਨੂੰ ਮੈਦਾਨ 'ਚ ਉਤਾਰਨਾ ਚਾਹੁੰਦੇ ਸਨ ਪਰ ਪਾਰਟੀ ਹਾਈਕਮਾਂਡ ਨੇ ਸ਼ੇਰ ਸਿੰਘ ਘੁਬਾਇਆ ਨੂੰ ਟਿਕਟ ਦੇ ਦਿੱਤੀ, ਜਿਸ ਕਾਰਨ ਕੈਪਟਨ ਘੁਬਾਇਆ ਨਾਲ ਥੋੜੇ ਨਾਰਾਜ਼ ਸਨ। ਘੁਬਾਇਆ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਨਾ ਤਾਂ ਕੋਈ ਰੋਡ-ਸ਼ੋਅ ਕੀਤਾ ਅਤੇ ਨੀ ਹੀ 9 ਵਿਧਾਨ ਸਭਾ ਬਲਕਿਆਂ ਤੋਂ ਪੁੱਜੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕੀਤਾ।


author

rajwinder kaur

Content Editor

Related News