ਫਿਰੋਜ਼ਪੁਰ ਜ਼ਿਲ੍ਹੇ ''ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 57 ਹੋਰ ਨਵੇਂ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

09/08/2020 2:11:31 AM

ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ)– ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਰੁਕ ਨਹੀਂ ਰਿਹਾ ਅਤੇ ਰੋਜ਼ਾਨਾ ਮ੍ਰਿਤਕਾਂ ਦੀ ਗਿਣਤੀ ਵੱਧ ਰਹੀ ਹੈ। ਸੋਮਵਾਰ ਨੂੰ ਜ਼ਿਲ੍ਹੇ ਦੇ ਦੋ ਹੋਰ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 54 ਹੋ ਗਈ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਸੋਮਵਾਰ ਜ਼ਿਲ੍ਹੇ ਦੇ 57 ਹੋਰ ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ ਪੁਰਾਣੇ 9 ਠੀਕ ਹੋਏ ਰੋਗੀਆਂ ਨੂੰ ਆਈਸੋਲੇਸ਼ਨ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਸਿਵਲ ਸਰਜਨ ਅਨੁਸਾਰ ਭਗਤ ਸਿੰਘ ਕਾਲੋਨੀ ਵਾਸੀ ਪੁਸ਼ਪਾ ਸੇਠੀ (66) ਅਤੇ ਪ੍ਰਤਾਪ ਨਗਰ ਵਾਸੀ ਜਗਦੀਸ਼ ਲਾਲ ਨਰੂਲਾ (75) ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਹੈ।

ਪ੍ਰਸ਼ਾਸਨ ਨੇ ਕਰਵਾਏ ਦੋਵਾਂ ਮ੍ਰਿਤਕਾਂ ਦੇ ਅੰਤਿਮ ਸੰਸਕਾਰ

ਡੀ. ਸੀ. ਗੁਰਪਾਲ ਸਿੰਘ ਚਾਹਲ, ਐੱਸ. ਡੀ. ਐੱਮ. ਅਮਿਤ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਕਾਨੁੰਗੋ ਸੰਤੋਖ ਸਿੰਘ ਤੱਖੀ ਅਤੇ ਕਾਨੁੰਗੋ ਰਕੇਸ਼ ਅਗਰਵਾਲ ਅਤੇ ਆਧਾਰਤ ਟੀਮ ਵੱਲੋਂ ਦੋਵਾਂ ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਕਰਵਾਏ ਗਏ। ਤੱਖੀ ਨੇ ਦੱਸਿਆ ਕਿ ਇਸ ਦੌਰਾਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਟੀਮ ਮੈਂਬਰਾਂ ਨੇ ਪੀ. ਪੀ. ਈ. ਕਿੱਟਾਂ ਪਾ ਕੇ ਅੰਤਿਮ ਸੰਸਕਾਰ ਕੀਤੇ।

ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟਿਵ

ਵਿਸ਼ਾਲ ਮਲਹੋਤਰਾ, ਵੇਦ ਪ੍ਰਕਾਸ਼, ਮੋਨਾ, ਜੋਹਨ, ਸੋਹਨ ਸਿੰਘ, ਕ੍ਰਿਸ਼ਨਜੀਤ ਸਿੰਘ, ਵਿਪਨ ਕੁਮਾਰ ਚੋਪਡ਼ਾ, ਜਗਦੀਸ਼ ਲਾਲ ਨਰੂਲਾ, ਰਵਿੰਦਰ, ਰਾਮ ਨਿਵਾਸ, ਜੈਕਬ, ਰਮੇਸ਼, ਬ੍ਰਿਜ, ਰਜੀਵ ਮੋਂਗਾ, ਮੀਨੂੰ ਰਾਣੀ, ਰਾਜਵਿੰਦਰ ਕੌਰ, ਗੁਰਮੀਤ ਕੌਰ, ਰਜਿੰਦਰ ਕੌਰ, ਗੁਰਮੀਤ ਕੌਰ, ਮਦਨ ਲਾਲ ਮਨੋਚਾ, ਕਵਿਤਾ, ਸੁਨੀਲ ਗਰੋਵਰ, ਸਵਰਨ ਚਾਵਲਾ, ਉਮੇਸ਼, ਆਰਤੀ ਗੁਪਤਾ, ਊਸ਼ਾ ਗੁਪਤਾ, ਅਮਿਤ ਸੇਠੀ।

ਜ਼ਿਲੇ ’ਚ 689 ਐਕਟਿਵ ਕੇਸ

ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਰੋਨਾ ਦੇ ਕੁੱਲ 2382 ਪਾਜ਼ੇਟਿਵ ਮਾਮਲੇ ਆ ਚੁੱਕੇ ਹਨ। ਇਨ੍ਹਾਂ ’ਚੋਂ 1639 ਇਲਾਜ ਤੋਂ ਬਾਅਦ ਠੀਕ ਹੋ ਗਏ ਹਨ, ਜਦਕਿ ਜ਼ਿਲੇ ਦੇ 54 ਵਿਅਕਤੀਆਂ ਦੀ ਮੌਤ ਹੋ ਗਈ ਹੈ। ਐਕਟਿਵ ਰੋਗੀਆਂ ਦੀ ਗਿਣਤੀ 689 ਹੈ।


Bharat Thapa

Content Editor

Related News