ਫਿਰੋਜ਼ਪੁਰ ’ਚ ਵਿਕ ਰਹੇ 110 ਰੁਪਏ ਕਿੱਲੋ ਪਿਆਜ਼ ਨੇ ਕਰਵਾਈ ਤੌਬਾ

Wednesday, Dec 18, 2019 - 10:38 AM (IST)

ਫਿਰੋਜ਼ਪੁਰ ’ਚ ਵਿਕ ਰਹੇ 110 ਰੁਪਏ ਕਿੱਲੋ ਪਿਆਜ਼ ਨੇ ਕਰਵਾਈ ਤੌਬਾ

ਫਿਰੋਜ਼ਪੁਰ (ਸੰਨੀ) - ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਦਿਨੋ-ਦਿਨ ਆਸਮਾਨ ਨੂੰ ਛੂਹ ਰਹੀਆਂ ਹਨ, ਜਿਸ ਕਾਰਨ ਲੋਕਾਂ ਦੀਆਂ ਜੇਬਾਂ ’ਤੇ ਭਾਰੀ ਬੋਝ ਪੈ ਰਿਹਾ ਹੈ। ਫਿਰੋਜ਼ਪੁਰ ਜ਼ਿਲੇ ਦੀ ਸਬਜ਼ੀ ਮੰਡੀ ’ਚ ਅੱਜ 110 ਰੁਪਏ ਕਿਲੋ ਵਿਕ ਰਹੇ ਪਿਆਜ਼ ਨੇ ਤੌਬਾ ਕਰਨਾ ਦਿੱਤੀ। ਮਹਿੰਗਾਈ ਦੀ ਮਾਰ ਝਲ ਰਹੇ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਘਰੋਂ ਖਰੀਦਦਾਰੀ ਕਰਨ ਆਏ ਆਮ ਲੋਕਾਂ ਨੇ ਕਿਹਾ ਕਿ ਪਹਿਲਾ ਪਿਆਜ਼ ਕੱਟਣ ’ਤੇ ਹੰਝੂ ਨਿਕਲਦੇ ਸਨ ਅਤੇ ਹੁਣ ਪਿਆਜ਼ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਉਨ੍ਹਾਂ ਦੀਆਂ ਅੱਖਾਂ ’ਚੋਂ ਹੰਝੂ ਨਿਕਲ ਰਹੇ ਹਨ। ਦੂਜੇ ਪਾਸੇ ਲੋਕ ਕੇਂਦਰ ਦੀ ਮੋਦੀ ਸਰਕਾਰ ਨੂੰ ਵੱਧ ਰਹੀ ਮਹਿੰਗਾਈ ਲਈ ਜ਼ਿੰਮੇਵਾਰ ਠਹਿਰਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਆਜ਼ ਦੀ ਕੀਮਤ ਸਰਕਾਰ ਨੇ ਪੈਟਰੋਲ ਤੋਂ ਕਿਤੇ ਮਹਿੰਗੀ ਕਰ ਦਿੱਤੀ ਹੈ।


author

rajwinder kaur

Content Editor

Related News