ਰਾਮ ਰਹੀਮ ਦੀ ਪੋਲ ਖੋਲ੍ਹਗੀ ਐਫ.ਬੀ.ਆਈ.

Tuesday, Jan 02, 2018 - 05:26 PM (IST)

ਰਾਮ ਰਹੀਮ ਦੀ ਪੋਲ ਖੋਲ੍ਹਗੀ ਐਫ.ਬੀ.ਆਈ.

ਰੋਹਤਕ — ਰਾਮ ਰਹੀਮ ਸੁਨਾਰੀਆ ਜੇਲ 'ਚ ਦੋ ਸਾਧਵੀਆਂ ਦੇ ਬਲਾਤਕਾਰ ਦੇ ਦੋਸ਼ 'ਚ 20 ਸਾਲ ਦੀ ਸਜ਼ਾ ਕੱਟ ਰਿਹਾ  ਹੈ। ਇਸ ਤੋਂ ਇਲਾਵਾ ਰਾਮ ਰਹੀਮ 'ਤੇ ਦੋ ਕਤਲ ਦੇ ਕੇਸ ਚਲ ਰਹੇ ਹਨ। ਪੰਚਕੂਲਾ ਹਿੰਸਾ ਕੇਸ ਦੀ ਜਾਂਚ ਕਰ ਰਹੀ ਪੁਲਸ ਨੂੰ ਰਾਮ ਰਹੀਮ ਦੇ ਡੇਰੇ 'ਚ ਗਰਲਜ਼ ਹੋਸਟਲ ਦੇ ਕੋਲੋਂ 3 ਸੜੀਆਂ ਹੋਈਆਂ ਸੀ.ਡੀ. ਮਿਲੀਆਂ ਸਨ। ਇਨ੍ਹਾਂ ਸੜੀਆਂ ਹੋਈਆਂ ਸੀ.ਡੀ. 'ਚੋਂ ਡਾਟਾ ਵਾਪਸ ਲੈਣ ਲਈ ਪੁਲਸ ਅਮਰੀਕਾ ਦੀ ਕੰਪਨੀ ਐੱਫ.ਬੀ.ਆਈ. ਤੋਂ ਸਹਾਇਤਾ ਲੈਣ ਜਾ ਰਹੀ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਲਸ ਦੀ ਇਸ ਜਾਂਚ ਤੋਂ ਬਾਅਦ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਡੇਰੇ ਅੰਦਰ ਸਬੂਤ ਖਤਮ ਕਰਨ ਦੇ ਬਾਰੇ 'ਚ ਜਾਂਚ ਏਜੰਸੀਆਂ ਤੋਂ ਰਿਪੋਰਟ ਮੰਗੀ ਹੈ ਜਿਸ 'ਤੇ 4 ਜਨਵਰੀ ਨੂੰ ਸੁਣਵਾਈ ਹੋਣੀ ਹੈ। ਰਾਮ ਰਹੀਮ ਦੇ ਪੰਚਕੂਲਾ ਡੇਰੇ 'ਚ ਗਰਲਜ਼ ਹਾਸਟਲ 'ਚ ਇਕ ਭੱਠੀ ਹੈ ਜਿਥੇ ਪੁਲਸ ਨੂੰ ਸਰਚ ਆਪਰੇਸ਼ਨ ਦੌਰਾਨ ਤਿੰਨ ਸੜੀਆਂ ਹੋਈਆਂ ਹਾਰਡ ਡਿਸਕ ਮਿਲੀਆਂ ਸਨ। ਇਨ੍ਹਾਂ 'ਚ ਰਾਮ ਰਹੀਮ ਦਾ ਕਿਹੜਾ ਰਾਜ਼ ਲੁਕਿਆ ਹੈ ਜਿਸ ਨੂੰ ਮਿਟਾਉਣ ਲਈ ਇਨ੍ਹਾਂ ਹਾਰਡ ਡਿਸਕ ਨੂੰ ਸਾੜਿਆ ਗਿਆ। ਜਦਕਿ ਦੂਸਰੀਆਂ ਹਾਰਡ ਡਿਸਕ ਨੂੰ ਨਹੀਂ ਸਾੜਿਆ ਗਿਆ। ਇਨ੍ਹਾਂ ਸੜੀਆਂ ਹੋਈਆਂ ਹਾਰਡ ਡਿਸਕ ਦੀ ਰਿਕਵਰੀ ਲਈ ਐੱਫ.ਬੀ.ਆਈ. ਦੇ ਕੋਲ ਭੇਜਿਆ ਜਾਵੇਗਾ ਤਾਂ ਜੋ ਡਿਸਕ ਦੇ ਅੰਦਰ ਦਾ ਡਾਟਾ ਮਿਲ ਸਕੇ।


Related News