ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਵਰਦੀ ਦਾ ਰੌਅਬ ਦਿਖਾਉਣਾ ਪਿਆ ਮਹਿੰਗਾ (ਵੀਡੀਓ)

Friday, Nov 30, 2018 - 11:19 AM (IST)

ਫਾਜ਼ਿਲਕਾ (ਸੁਨੀਲ ਨਾਗਪਾਲ) : ਪੰਜਾਬ ਪੁਲਸ ਦੇ ਮੁਲਾਜ਼ਮਾਂ ਵਲੋਂ ਇਕ ਵਿਅਕਤੀ 'ਤੇ ਰੌਅਬ ਪਾਏ ਜਾਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਫਾਜ਼ਿਲਕਾ ਦੇ ਪਿੰਡ ਖਿਓ ਵਾਲੀ ਢਾਬ ਦਾ ਹੈ। ਇਥੇ ਉਕਤ ਪੁਲਸ ਮੁਲਾਜ਼ਮ ਨਾਕੇ 'ਤੇ ਡਿਊਟੀ ਕਰ ਰਹੇ ਸਨ ਤੇ ਰਾਤ ਸਮੇਂ ਉਹ ਢਾਬੇ 'ਤੇ ਸ਼ਰਾਬ ਦਾ ਸੇਵਨ ਕਰਨ ਤੇ ਖਾਣਾ-ਖਾਣ ਲਈ ਆਏ। ਇਥੇ ਉਨ੍ਹਾਂ ਨੇ ਖੂਬ ਸ਼ਾਹੀ ਅੰਦਾਜ਼ ਦਿਖਾਇਆ ਤੇ ਇਕ ਸਬਜ਼ੀ ਨੂੰ ਤਿੰਨ ਵਾਰ ਤੜਕੇ ਲਗਵਾਏ। ਖਾਣ-ਪੀਣ ਤੋਂ ਬਾਅਦ ਉਨ੍ਹਾਂ ਕੋਲੋਂ ਉੱਠਿਆ ਨਹੀਂ ਗਿਆ ਤੇ ਢਾਬੇ 'ਤੇ ਹੀ ਸੌ ਗਏ। ਸਵੇਰੇ ਜਦ ਢਾਬਾ ਮਾਲਕ ਨੇ ਪੈਸੇ ਮੰਗੇ ਤਾਂ ਉਕਤ ਮੁਲਾਜ਼ਮ ਪਹਿਲਾਂ ਤਾਂ ਰੌਅਬ ਪਾਉਂਦੇ ਰਹੇ ਫਿਰ ਲੋਕਾਂ ਦੇ ਵਿਰੋਧ ਤੋਂ ਬਾਅਦ ਪੈਰੀ ਹੱਥ ਲਾ ਮੁਆਫੀ ਵੀ ਮੰਗਣ ਲੱਗੇ। 

ਇਹ ਸਾਰਾ ਹੰਗਾਮਾ ਹੋਣ ਦੇ ਬਾਵਜੂਦ ਵੀ ਢਾਬਾ ਮਾਲਕ ਨੂੰ ਉਸਦੇ ਬਣਦੇ ਪੈਸੇ ਨਹੀਂ ਮਿਲੇ। ਉਹ ਪੂਰੇ ਬਣੇ ਪੈਸਿਆਂ ਦੀ ਮੰਗ 'ਤੇ ਅੜ੍ਹਿਆ ਸੀ ਜਦਕਿ ਉਸਨੂੰ ਘੱਟ ਪੈਸੇ ਦੇ ਰਹੇ ਸਨ, ਜੋ ਉਸਨੇ ਲੈਣ ਤੋਂ ਇਨਕਾਰ ਕਰ ਦਿੱਤਾ।  ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ, ਜਿਸਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।


author

Baljeet Kaur

Content Editor

Related News