ਫਾਜ਼ਿਲਕਾ ''ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, 18 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

Friday, Jul 31, 2020 - 06:29 PM (IST)

ਜਲਾਲਾਬਾਦ (ਸੇਤੀਆ): ਇਲਾਕੇ ਅੰਦਰ ਕੋਰੋਨਾ ਵਾਇਰਸ ਦੇ ਕੇਸਾਂ 'ਚ ਹੁਣ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। 31 ਜੁਲਾਈ ਨੂੰ ਸਿਹਤ ਵਿਭਾਗ ਵਲੋਂ ਬਾਅਦ ਦੁਪਿਹਰ ਜਾਰੀ ਰਿਪੋਰਟ ਅਨੁਸਾਰ ਜ਼ਿਲ੍ਹਾ ਫਾਜ਼ਿਲਕਾ 'ਚੋਂ ਕੋਰੋਨਾ ਦੇ 18 ਨਵੇਂ ਕੇਸ ਆਏ ਸਾਹਮਣੇ ਹਨ।ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਕੀਤੀ।ਨਵੇ ਆਏ ਕੇਸਾਂ 'ਚ 6 ਜਲਾਲਾਬਾਦ ਨਾਲ ਸੰਬੰਧਤ ਹਨ, ਜਿਨ੍ਹਾਂ 'ਚੋਂ 1 ਗਣੇਸ਼ ਨਗਰੀ, 1 ਅਗਰਵਾਲ ਕਲੋਨੀ, 1 ਦਸ਼ਮੇਸ਼ ਨਗਰ, 1 ਮੋਹਕਮ ਅਰਾਈਆ ਪਿੰਡ ਤੇ 2 ਢਾਣੀ ਲਾਹੌਰੀਆ ਵਾਲੀ।ਇਸੇ ਤਰ੍ਹਾਂ ਫਾਜ਼ਿਲਕਾ ਦੇ ਸ਼ਹਿਰ ਤੇ ਪਿੰਡਾਂ ਨਾਲ ਸਬੰਧਤ 8 ਲੋਕ ਕੋਰੋਨਾ ਪਾਜ਼ੇਟਿਵ ਪਾਏ ਹਨ ਤੇ ਅਬੋਹਰ ਤੋਂ 3 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ,ਜਦੋਂ ਕਿ 1 ਕੇਸ ਸਬ-ਡਿਵੀਜ਼ਨ ਗੁਰੂਹਰਸਹਾਏ ਦੇ ਪਿੰਡ ਮੂਮਜੋਈਆ ਨਾਲ ਸੰਬੰਧਤ ਹੈ।

ਇਹ ਵੀ ਪੜ੍ਹੋ: ਪੁਲਸ ਨੇ ਗ੍ਰਿਫ਼ਤਾਰ ਕੀਤੀ 'ਲੇਡੀਜ਼ ਗੈਂਗ', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ

ਸਿਵਲ ਸਰਜਨ ਡਾ.ਕਟਾਰੀਆ ਨੇ ਆਮ ਲੋਕਾਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਨੂੰ ਹਲਕੇ 'ਚ ਨਾ ਲੈਣ ਤੇ ਸਿਹਤ ਵਿਭਾਗ ਵਲੋਂ ਬਣਾਏ ਗਏ ਨਿਯਮਾਂ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਮੂੰਹ ਤੇ ਮਾਸਕ ਦੀ ਵਰਤੋਂ ਤੇ ਸ਼ੋਸ਼ਲ ਡਿਸਟੈਂਸੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਬਣੇ ਨਿਯਮਾਂ ਦਾ ਪਾਲਣ ਕਰਵਾਉਣਾ ਸਿਰਫ ਪ੍ਰਸ਼ਾਸਨ ਦੀ ਜਿੰਮੇਵਾਰੀ ਨਹੀਂ ਬਲਕਿ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਅਤੇ ਜਦੋਂ ਲੋਕ ਪੂਰੀ ਤਰ੍ਹਾਂ ਨਿਯਮਾਂ ਦਾ ਪਾਲਣ ਕਰਨਗੇ ਤਾਂ ਕੋਰੋਨਾ ਨੂੰ ਹਰਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਰੱਖੜੀ ਤੋਂ ਪਹਿਲਾਂ ਹੀ ਭੈਣ ਨੂੰ ਮਿਲ ਕੇ ਪਰਤ ਰਹੇ ਭਰਾ ਨਾਲ ਵਾਪਰਿਆ ਭਾਣਾ


Shyna

Content Editor

Related News