ਸ਼ਰਮਨਾਕ! ਨਾਬਾਲਗ ਧੀ 'ਤੇ ਬੇਈਮਾਨ ਹੋਇਆ ਪਿਓ, ਕੀਤਾ ਕਾਰਾ (ਵੀਡੀਓ)

Wednesday, Aug 21, 2019 - 01:09 PM (IST)

ਮੋਹਾਲੀ : ਮੋਹਾਲੀ 'ਚ ਰਹਿਣ ਵਾਲੇ ਇਕ ਕਲਯੁਗੀ ਪਿਓ ਨੇ ਸ਼ਰਮ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਆਪਣੀ ਹੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਪਿਓ 4 ਸਾਲਾਂ ਤੱਕ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕਰਦਾ ਰਿਹਾ ਅਤੇ ਮਾਂ ਨੂੰ ਇਸ ਦੀ ਭਿਣਕ ਤੱਕ ਵੀ ਨਹੀਂ ਲੱਗੀ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ, ਜਦੋਂ ਲੜਕੀ ਗਰਭਵਤੀ ਹੋ ਗਈ। ਜਾਣਕਾਰੀ ਮੁਤਾਬਕ 12 ਸਾਲਾ ਪੀੜਤ ਬੱਚੀ ਨੇ ਇਸ ਦੀ ਸ਼ਿਕਾਇਤ ਆਪਣੀ ਅਧਿਆਪਕਾ ਨੂੰ ਦਿੱਤੀ ਕਿ ਉਸ ਨਾਲ 12 ਸਾਲ ਦੀ ਉਮਰ ਤੋਂ ਦਰਿੰਦਗੀ ਹੋ ਰਹੀ ਹੈ, ਜਿਸ ਤੋਂ ਬਾਅਦ ਅਧਿਆਪਕਾ ਨੇ ਬੱਚੀ ਦੀ ਮਾਤਾ ਨੂੰ ਸਕੂਲ ਬੁਲਾ ਕੇ ਇਸ ਘਟਨਾ ਦਾ ਖੁਲਾਸਾ ਕੀਤਾ।

ਬੱਚੀ ਨੇ ਦੱਸਿਆ ਕਿ ਪਿਤਾ ਵਲੋਂ ਉਸ ਨੂੰ ਧਮਕੀ ਦਿੱਤੀ ਜਾਂਦੀ ਸੀ ਕਿ ਜੇਕਰ ਇਸ ਘਟਨਾ ਬਾਰੇ ਖੁਲਾਸਾ ਕੀਤਾ ਕਿ ਉਹ ਉਸ 'ਤੇ ਤੇਜ਼ਾਬ ਸੁੱਟ ਦੇਵੇਗਾ। ਫਿਲਹਾਲ ਇਹ ਮਾਮਲਾ ਪੁਲਸ ਤੱਕ ਪੁੱਜਣ ਤੋਂ ਬਾਅਦ ਦੋਸ਼ੀ ਪਿਓ 'ਤੇ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਵਲੋਂ ਕੀਤਾ ਗਿਆ ਇਹ ਅਪਰਾਧ ਮੁਆਫੀ ਦੇ ਲਾਇਕ ਨਹੀਂ ਹੈ। ਲੋੜ ਹੈ ਕਿ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਜੋ ਇਹ ਸਜ਼ਾ ਦੂਜਿਆਂ ਲਈ ਵੀ ਇਕ ਸਬਕ ਬਣੇ। 


author

Babita

Content Editor

Related News