3 ਧੀਆਂ ਦੇ ਪਿਓ ਨੇ ਪਤਨੀ ਦੀ ਸਹੇਲੀ ਨਾਲ ਮਿਟਾਈ ਹਵਸ, ਫ਼ਿਰ ਵੀਡੀਓ ਬਣਾ ਕੇ...

Thursday, Jul 25, 2024 - 03:21 PM (IST)

ਲੁਧਿਆਣਾ (ਰਿਸ਼ੀ)- 3 ਧੀਆਂ ਦੇ ਪਿਓ ਨੇ ਪਤਨੀ ਦੀ ਸਹੇਲੀ ਦੇ ਘਰ ’ਚ ਇਕੱਲੀ ਹੋਣ ਦਾ ਫਾਇਦਾ ਉਠਾਉਂਦੇ ਹੋਏ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਇਸ ਦੌਰਾਨ ਵੀਡੀਓ ਬਣਾ ਲਈ। ਬਾਅਦ ’ਚ ਵੀਡੀਓ ਵਾਈਰਲ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕਰਨ ਲੱਗਾ ਅਤੇ ਕਈ ਮਹੀਨਿਆਂ ਤੱਕ ਹਵਸ ਮਿਟਾਉਂਦਾ ਰਿਹਾ। ਤੰਗ ਆ ਕੇ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਜਾਂਚ ਤੋਂ ਬਾਅਦ ਥਾਣਾ ਹੈਬੋਵਾਲ ਦੀ ਪੁਲਸ ਨੇ ਆੜ੍ਹਤੀ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਦੀਪ ਨਗਰ ਦੇ ਰਹਿਣ ਵਾਲੇ ਸ਼ਕਤੀ ਵਾਲੀਆ ਵਜੋਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਨੇ ਜਲੰਧਰ 'ਚ ਸੱਦ ਲਈ High Level ਮੀਟਿੰਗ, ਕੁਝ ਹੀ ਦੇਰ 'ਚ ਹੋਵੇਗੀ ਸ਼ੁਰੂ

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ 38 ਸਾਲਾ ਔਰਤ ਨੇ ਦੱਸਿਆ ਕਿ ਉਹ ਇਕ ਬੱਚੇ ਦੀ ਮਾਂ ਹੈ। 1 ਸਾਲ ਪਹਿਲਾਂ ਉਸ ਦੀ ਜਿੰਮ ਦੇ ਦੌਰਾਨ ਇਕ ਸਹੇਲੀ ਬਣ ਗਈ, ਜਿਸ ਤੋਂ ਬਾਅਦ ਇਕ-ਦੂਜੇ ਦੇ ਘਰ ਆਉਣ-ਜਾਣ ਲੱਗ ਗਈਆਂ। ਇਸ ਦੌਰਾਨ ਉਸ ਦੀ ਸਹੇਲੀ ਦੇ ਪਤੀ ਨੇ ਉਸ ਦਾ ਨੰਬਰ ਲੈ ਕੇ ਫੋਨ ’ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੀਆਂ ਖੁਦ ਦੀਆਂ 3 ਲੜਕੀਆਂ ਹਨ।

ਇਹ ਖ਼ਬਰ ਵੀ ਪੜ੍ਹੋ - ਬਜਟ 'ਚ ਪੰਜਾਬ ਦੀ ਅਣਦੇਖੀ ਮਗਰੋਂ CM ਮਾਨ ਨੇ ਲੈ ਲਿਆ ਵੱਡਾ ਫ਼ੈਸਲਾ, MP ਕੰਗ ਨੇ ਕੀਤੇ ਵੱਡੇ ਖ਼ੁਲਾਸੇ (ਵੀਡੀਓ)

ਜੂਨ 2023 ’ਚ ਜਦੋਂ ਉਹ ਘਰ ਆਇਆ ਤੇ ਉਸ ਦੇ ਘਰ ’ਚ ਇਕੱਲੀ ਹੋਣ ਦਾ ਫਾਇਦਾ ਉਠਾ ਕੇ ਜਬਰ-ਜ਼ਿਨਾਹ ਕੀਤਾ ਤੇ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਸ ’ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਉਂਦਾ ਰਿਹਾ ਅਤੇ ਉਸ ਵੱਲੋਂ ਇਨਕਾਰ ਕਰਨ ’ਤੇ ਉਹ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਲੱਗਾ। ਪੁਲਸ ਅਨੁਸਾਰ ਮੁਲਜ਼ਮ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News