ਕਲਯੁਗੀ ਪਿਓ ਨੇ ਮਾਰ ਮੁਕਾਇਆ 8 ਸਾਲਾ ਪੁੱਤਰ, ਗਲਾ ਘੁੱਟਦਿਆਂ ਇਕ ਵਾਰ ਨਾ ਕੰਬੇ ਹੱਥ

Wednesday, Aug 17, 2022 - 10:16 AM (IST)

ਕਲਯੁਗੀ ਪਿਓ ਨੇ ਮਾਰ ਮੁਕਾਇਆ 8 ਸਾਲਾ ਪੁੱਤਰ, ਗਲਾ ਘੁੱਟਦਿਆਂ ਇਕ ਵਾਰ ਨਾ ਕੰਬੇ ਹੱਥ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਅਧੀਨ ਆਉਂਦੀ ਬਾਜੜਾ ਕਾਲੋਨੀ ’ਚ ਇਕ ਪਿਤਾ ਵੱਲੋਂ ਆਪਣੇ 8 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ ਗਿਆ। ਥਾਣਾ ਮੁਖੀ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤ ਕਰਤਾ ਗਣੇਸ਼ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਬਾਜੜਾ ਕਾਲੋਨੀ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਉਸ ਦਾ ਪੁੱਤਰ ਜਗਦੀਸ਼ ਸਿੰਘ ਆਪਣੇ 8 ਸਾਲ ਦੇ ਪੁੱਤਰ ਗੁਰਸ਼ਰਨ ਸਿੰਘ ਨਾਲ ਆਪਣੇ ਘਰ ਦੇ ਕਮਰੇ ’ਚ ਸੁੱਤਾ ਪਿਆ ਸੀ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੇ ਸਾਬਕਾ CM ਚੰਨੀ ਨੂੰ ਦੱਸਿਆ 'ਛੱਲਾ', ਬੋਲੇ-ਪਤਾ ਨੀ ਕਿੱਥੇ ਦਿਲ ਲਾ ਕੇ ਬਹਿ ਗਿਆ ਭਾਊ  

ਅਚਾਨਕ ਉਸ ਦੇ ਪੁੱਤਰ ਜਗਦੀਸ਼ ਸਿੰਘ ਨੇ ਚੀਕਣਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਉਸ ਦੀ ਆਵਾਜ਼ ਸੁਣ ਕੇ ਉਹ ਕਮਰੇ ਅੰਦਰ ਗਿਆ ਤਾਂ ਦੇਖਿਆ ਕਿ ਉਸ ਦਾ ਪੁੱਤਰ ਫਰਸ਼ ’ਤੇ ਬੈਠਾ ਹੋਇਆ ਚੀਕ ਰਿਹਾ ਸੀ। ਉਸ ਦੇ ਪੋਤਰੇ ਗੁਰਸ਼ਰਨ ਸਿੰਘ ਦੀ ਲਾਸ਼ ਬੈੱਡ ’ਤੇ ਪਈ ਸੀ, ਜਿਸ ਦੇ ਗਲੇ ’ਚ ਰੱਸੀ ਪਾਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਉਸ ਦੀ ਸ਼ਿਕਾਇਤ ਮਿਹਰਬਾਨ ਪੁਲਸ ਨੂੰ ਦਿੱਤੀ।

ਇਹ ਵੀ ਪੜ੍ਹੋ : ਪੰਜਾਬ 'ਚ ਬੁਢਾਪਾ ਪੈਨਸ਼ਨ ਨੂੰ ਲੈ ਕੇ ਅਹਿਮ ਖ਼ਬਰ, ਮਾਨ ਸਰਕਾਰ ਨੇ ਲਿਆ ਇਹ ਫ਼ੈਸਲਾ

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪੁੱਜ ਕੇ ਮ੍ਰਿਤਕ 8 ਸਾਲਾ ਗੁਰਸ਼ਰਨ ਸਿੰਘ ਦੀ ਲਾਸ਼ ਕਬਜ਼ੇ ’ਚ ਲੈ ਲਈ ਅਤੇ ਮੁਲਜ਼ਮ ਮ੍ਰਿਤਕ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਥਾਣਾ ਮਿਹਰਬਾਨ ’ਚ ਕਤਲ ਦਾ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਕੱਪੜੇ ਦੀ ਫੈਕਟਰੀ ’ਚ ਓਵਰਲਾਕ ਦਾ ਕੰਮ ਕਰਦਾ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਡਿਪਰੈਸ਼ਨ 'ਚ ਚੱਲ ਰਿਹਾ ਸੀ। ਪੁਲਸ ਨੇ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ                                                                                                                                                                                                                                                                                                                                                                                                                                                                                      


author

Babita

Content Editor

Related News