ਮਿਸ਼ਨ ਫਤਿਹ ''ਚ ਪਿਆ ਅੜਿਕਾ, ਸ਼ਸ਼ੋਪੰਜ ''ਚ NDRF
Sunday, Jun 09, 2019 - 10:13 PM (IST)

ਸੰਗਰੂਰ(ਮੰਗਲਾ)— 2 ਸਾਲਾ ਮਾਸੂਮ ਨੂੰ ਬਚਾਉਣ 'ਚ ਲੱਗੇ ਐੱਨ.ਡੀ.ਆਰ.ਐੱਫ. ਦੀ ਟੀਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਫਤਿਹਵੀਰ ਨੂੰ ਬਾਹਰ ਕੱਢਣ ਲਈ ਬਣਾਈ ਜਾ ਰਹੀ ਆਰਜੀ ਟਨਲ (ਸਰੁੰਗ) ਗਲਤ ਦਿਸ਼ਾ ਵੱਲ ਚਲੀ ਗਈ ਹੈ। ਸੂਤਰਾਂ ਮੁਤਾਬਕ ਮੌਕੇ 'ਤੇ ਕੋਈ ਤਕਨੀਕੀ ਵਿਅਕਤੀ ਨਾ ਹੋਣ ਕਾਰਨ ਅਜਿਹਾ ਹੋਇਆ ਹੈ। ਐੱਨ.ਡੀ.ਆਰ.ਐੱਫ. ਦੀ ਟੀਮ ਵਲੋਂ ਹੁਣ ਮੁੜ ਨਵੇਂ ਸਿਰੇ ਤੋਂ ਟਨਲ ਦੀ ਖੋਦਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ।