ਫਤਿਹਵੀਰ ਮਾਮਲੇ ''ਚ ਐੱਨ. ਡੀ. ਆਰ. ਐੱਫ. ਦਾ ਪਹਿਲਾ ਵੱਡਾ ਬਿਆਨ (ਵੀਡੀਓ)

06/12/2019 6:49:48 PM

ਨਵੀਂ ਦਿੱਲੀ/ਚੰਡੀਗੜ੍ਹ : ਫਤਿਹਵੀਰ ਮਾਮਲੇ ਵਿਚ ਆਪਣੇ 'ਤੇ ਲੱਗ ਰਹੇ ਦੋਸ਼ਾਂ 'ਤੇ ਐੱਨ. ਡੀ. ਆਰ. ਐੱਫ. ਨੇ ਸਫਾਈ ਦਿੱਤੀ ਹੈ। ਐੱਨ. ਡੀ. ਆਰ. ਐੱਫ. ਦੇ ਡੀ. ਜੀ. ਪੀ. ਰਣਦੀਪ ਰਾਣਾ ਨੇ ਕਿਹਾ ਹੈ ਕਿ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਉਨ੍ਹਾਂ ਦੀ ਟੀਮ ਨੇ ਹਰ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਹੈ। ਡੀ. ਜੀ. ਪੀ. ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਕਿਸੇ ਵੀ ਤਰ੍ਹਾਂ ਦਾ ਕ੍ਰੇਡਿਟ ਲੈਣ ਲਈ ਕੰਮ ਨਹੀਂ ਕਰ ਰਹੀ ਸੀ, ਸਾਡਾ ਮਕਸਦ ਸਿਰਫ ਤੇ ਸਿਰਫ ਬੱਚੇ ਨੂੰ ਬਚਾਉਣਾ ਸੀ। ਡੀ. ਜੀ. ਪੀ. ਨੇ ਕਿਹਾ ਕਿ ਇਹ ਇਕ ਰੈਸਕਿਊ ਆਪਰੇਸ਼ਨ ਨਹੀਂ ਸਗੋਂ ਸਰਜੀਕਲ ਆਪਰੇਸ਼ਨ ਜਿਸ ਵਿਚ ਐੱਨ. ਡੀ. ਆਰ. ਐੱਫ. ਨੇ ਪੂਰਾ ਯਤਨ ਕੀਤਾ ਪਰ ਬੱਚਾ ਬੁਰੀ ਤਰ੍ਹਾਂ ਬੋਰਵੈੱਲ ਵਿਚ ਫਸਿਆ ਸੀ ਅਤੇ ਉਸ ਦੇ ਉਪਰ ਬੋਰੀ ਸੀ ਜਿਸ ਕਾਰਨ ਉਸ ਨੂੰ ਉਪਰ ਖਿੱਚਣ ਵਿਚ ਦਿੱਕਤ ਆ ਰਹੀ ਸੀ। ਡੀ. ਜੀ. ਪੀ. ਨੇ ਕਿਹਾ ਕਿ ਐੱਨ. ਡੀ. ਆਰ. ਐੱਫ. ਦੀ ਟੀਮ ਖੁਦਾਈ ਕਰਨ ਵਿਚ ਮਾਹਿਰ ਨਹੀਂ ਹੈ ਅਤੇ ਨਾ ਹੀ ਪਹਿਲਾਂ ਕਦੇ ਇੰਨੀ ਡੂੰਘਾਈ 'ਤੇ ਟੀਮ ਵਲੋਂ ਖੁਦਾਈ ਕੀਤੀ ਗਈ ਹੈ। ਇਸ ਨੂੰ ਐੱਨ. ਡੀ. ਆਰ. ਐੱਫ. ਦੇ ਫੇਲੀਅਰ ਨਹੀਂ ਕਿਹਾ ਜਾ ਸਕਦਾ। 

PunjabKesari

ਡੀ. ਜੀ. ਪੀ. ਨੇ ਕਿਹਾ ਕਿ ਇਹ ਇਕ ਰੈਸਕਿਊ ਆਪਰੇਸ਼ਨ ਨਹੀਂ ਸਗੋਂ ਸਰਜੀਕਲ ਆਪਰੇਸ਼ਨ ਜਿਸ ਵਿਚ ਐੱਨ. ਡੀ. ਆਰ. ਐੱਫ. ਨੇ ਪੂਰਾ ਯਤਨ ਕੀਤਾ ਪਰ ਬੱਚਾ ਬੁਰੀ ਤਰ੍ਹਾਂ ਬੋਰਵੈੱਲ ਵਿਚ ਫਸਿਆ ਸੀ ਅਤੇ ਉਸ ਦੇ ਉਪਰ ਬੋਰੀ ਸੀ ਜਿਸ ਕਾਰਨ ਉਸ ਨੂੰ ਉਪਰ ਖਿੱਚਣ ਵਿਚ ਦਿੱਕਤ ਆ ਰਹੀ ਸੀ। 

PunjabKesari

ਐੱਨ. ਡੀ. ਆਰ. ਐੱਫ. ਮੁਖੀ ਨੇ ਕਿਹਾ ਕਿ ਟੀਮ ਲਗਾਤਾਰ ਡਾਕਟਰਾਂ ਦੀ ਸਲਾਹ ਨਾਲ ਹੀ ਕੰਮ ਕਰ ਰਹੀ ਸੀ ਪਰ ਰੇਤਲੀ ਮਿੱਟੀ ਹੋਣ ਕਾਰਨ ਵੀ ਇਸ ਆਪਰੇਸ਼ਨ ਵਿਚ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਨੂੰ ਅਫਸੋਸ ਹੈ ਕਿ ਉਹ ਬੱਚੇ ਨੂੰ ਬਚਾਉਣ ਵਿਚ ਕਾਮਯਾਬ ਨਹੀਂ ਹੋ ਸਕੇ। ਇਸ ਦੌਰਾਨ ਸਥਾਨਕ ਲੋਕਾਂ ਵਲੋਂ ਆਪਰੇਸ਼ਨ ਵਿਚ ਦਿੱਤੇ ਗਏ ਸਹਿਯੋਗ ਦੀ ਵੀ ਡੀ. ਜੀ. ਪੀ. ਨੇ ਸ਼ਲਾਘਾ ਕੀਤੀ ਹੈ।

PunjabKesari

ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰ ਸਮੇਂ ਫਤਿਹਵੀਰ ਸਿੰਘ ਦੇ ਬੋਰਵੈੱਲ 'ਚ ਡਿੱਗਣ ਤੋਂ ਬਾਅਦ ਸ਼ੁੱਕਰਵਾਰ ਸਵੇਰ ਤੋਂ ਐੱਨ. ਡੀ. ਆਰ. ਐੱਫ. ਵਲੋਂ ਮੋਰਚਾ ਸੰਭਾਲਿਆ ਗਿਆ ਸੀ ਪਰ ਸਿਰ ਤੋੜ ਯਤਨ ਦੇ ਬਾਵਜੂਦ ਵੀ 109 ਘੰਟਿਆਂ ਦੇ ਲੰਮੇ ਸਮੇਂ ਦੌਰਾਨ ਵੀ ਫਤਿਹ ਨੂੰ ਬਚਾਇਆ ਨਹੀਂ ਜਾ ਸਕਿਆ। ਆਖਿਰ 'ਚ ਮੰਗਲਵਾਰ ਸਵੇਰੇ 5.20 'ਤੇ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਫਤਿਹ ਨੂੰ ਉਸੇ ਬੋਰਵੈੱਲ 'ਚ ਕੱਢ ਲਿਆ ਗਿਆ ਜਿਸ ਵਿਚ ਉਹ ਡਿੱਗਾ ਸੀ।


Gurminder Singh

Content Editor

Related News