ਫ਼ਤਹਿਗੜ੍ਹ ਸਾਹਿਬ ਤੋਂ ਜਿੱਤ ਹਾਸਲ ਕਰਨ ਮਗਰੋਂ ਮੀਡੀਆ ਸਾਹਮਣੇ ਆਏ ਡਾ.ਅਮਰ ਸਿੰਘ, ਦਿੱਤਾ ਵੱਡਾ ਬਿਆਨ

Tuesday, Jun 04, 2024 - 07:44 PM (IST)

ਫ਼ਤਹਿਗੜ੍ਹ ਸਾਹਿਬ ਤੋਂ ਜਿੱਤ ਹਾਸਲ ਕਰਨ ਮਗਰੋਂ ਮੀਡੀਆ ਸਾਹਮਣੇ ਆਏ ਡਾ.ਅਮਰ ਸਿੰਘ, ਦਿੱਤਾ ਵੱਡਾ ਬਿਆਨ

ਫ਼ਤਹਿਗੜ੍ਹ ਸਾਹਿਬ - ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਫ਼ਤਹਿਗੜ੍ਹ ਸਾਹਿਬ ਹਲਕੇ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ 332591 ਵੋਟਾਂ ਨਾਲ ਜਿੱਤ ਹਾਸਲ ਕਰ ਚੁੱਕੇ ਹਨ। ਇਸ ਨਾਲ ਉਹ ਦੂਜੀ ਵਾਰ ਇਸ ਹਲਕੇ ਕੇ ਐੱਮ.ਪੀ ਬਣ ਗਏ ਹਨ। ਚੋਣ ਜਿੱਤਣ ਤੋਂ ਬਾਅਦ ਡਾ. ਅਮਰ ਸਿੰਘ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਲੋਕਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।

ਇਹ ਵੀ ਪੜ੍ਹੋ - ਫ਼ਤਹਿਗੜ੍ਹ ਸਾਹਿਬ ਸੀਟ 'ਤੇ ਮੁੜ ਕਾਂਗਰਸ ਦਾ ਕਬਜ਼ਾ, ਲਗਾਤਾਰ ਦੂਜੀ ਵਾਰ ਜਿੱਤੇ ਡਾ. ਅਮਰ ਸਿੰਘ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਅਮਰ ਸਿੰਘ ਨੇ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦਾ ਮੁਕਾਬਲਾ ਬਹੁਤ ਸਖ਼ਤ ਸੀ। ਕਿਉਂਕਿ ਪੰਜਾਬ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਕੇਂਦਰ ਵਿਚ ਮੋਦੀ ਦੀ ਭਾਜਪਾ ਸਰਕਾਰ ਹੈ। ਦੋਵਾਂ ਸਰਕਾਰਾਂ ਕੋਲ ਸਾਧਨਾ ਦੀ ਕੋਈ ਕਮੀ ਨਹੀਂ ਅਤੇ ਉਹ ਉਸ ਦਾ ਇਸਤੇਮਾਲ ਵੀ ਪੂਰੇ ਤਰੀਕੇ ਨਾਲ ਕਰ ਰਹੇ ਹਨ। ਸਾਡੇ ਵਰਗੇ ਲੋਕ ਜਿਹਨਾਂ ਕੋਲ ਪੂਰੇ ਸਾਧਨ ਨਹੀਂ, ਉਹਨਾਂ ਲਈ ਇਹ ਚੋਣਾਂ ਲੜਨਾ ਬਹੁਤ ਮੁਸ਼ਕਲ ਸੀ। ਉਹਨਾਂ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਚੋਂ ਜਿੱਤ ਹਾਸਲ ਹੋਣ 'ਤੇ ਮੈਂ ਆਪਣੇ ਸਾਰੇ ਵਰਕਰਾਂ, ਪਰਮਾਤਮਾ ਦਾ ਧੰਨਵਾਦ ਕਰਦਾ ਹਾਂ, ਜਿਹਨਾਂ ਦੇ ਆਸ਼ੀਰਵਾਦ ਸਦਕਾ ਮੈਨੂੰ ਮੁੜ ਤੋਂ ਜਿੱਤ ਹਾਸਲ ਹੋਈ।

ਇਹ ਵੀ ਪੜ੍ਹੋ - ਦੁਨੀਆ ਦੀ ਪਹਿਲੀ ਕੈਂਸਰ ਵੈਕਸੀਨ ਦਾ ਟ੍ਰਾਇਲ ਜਲਦ, ਬ੍ਰਿਟੇਨ ਦੇ 30 ਤੋਂ ਵੱਧ ਹਸਪਤਾਲਾਂ ਦੇ ਮਰੀਜ਼ਾਂ 'ਤੇ ਹੋਵੇਗਾ ਪ੍ਰੀਖਣ

ਉਹਨਾਂ ਨੇ ਕਿਹਾ ਕਿ ਮੈਂ ਆਪਣੀਆਂ ਸਾਰੀਆਂ ਗੱਲਾਂ-ਬਾਤਾਂ ਵਿਚ ਬਹੁਤ ਸਪੱਸ਼ਟ ਅਤੇ ਇਮਾਨਦਾਰ ਹਾਂ। ਮੈਂ ਕਦੇ ਵੀ ਕੋਈ ਲੁੱਕਾ ਕੇ ਰੱਖਣ ਵਾਲੀ ਗੱਲ ਨਹੀਂ ਕਰਦਾ। ਮੈਂ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਮੇਰਾ ਪਾਰਲੀਮੈਂਟ ਵਿਚ ਪਹਿਲਾਂ ਭਾਸ਼ਣ ਛੋਟੇ ਸਾਹਿਬਜ਼ਾਂਦਿਆਂ ਦੀ ਸ਼ਹੀਦੀ ਨੂੰ ਲੈ ਕੇ ਹੋਵੇਗਾ ਅਤੇ ਦੂਜਾ ਫ਼ਤਹਿਗੜ੍ਹ ਸਾਹਿਬ ਨੂੰ ਅੰਤਰਰਾਸ਼ਟਰੀ ਸੈਰ ਸਪਾਟਾ ਸਰਕਲ ਬਣਾਉਣ ਦੀ ਗੱਲ ਕਰਾਂਗਾ। ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਪਣੀ ਗੱਲ ਉਹਨਾਂ ਨੂੰ ਦੱਸੀ ਤਾਂ ਮੋਦੀ ਜੀ ਨੇ (ਭਾਜਪਾ ਦੀ ਸਰਕਾਰ) ਮੇਰੀ ਗੱਲ 'ਤੇ ਕੋਈ ਖ਼ਾਸ ਧਿਆਨ ਨਹੀਂ ਦਿੱਤਾ। ਬਹੁਤ ਸਾਰੇ ਮੁੱਦੇ ਮੇਰੇ ਅਜੇ ਬਾਕੀ ਹਨ। ਕਈ ਛੋਟੇ-ਛੋਟੇ ਕੰਮ ਉਹਨਾਂ ਵਲੋਂ ਕੀਤੇ ਵੀ ਗਏ ਹਨ ਪਰ ਬਹੁਤ ਸਾਰੇ ਕੰਮ ਅਜੇ ਬਾਕੀ ਹਨ। ਉਹਨਾਂ ਸਾਰੇ ਕੰਮਾਂ ਨੂੰ ਹੁਣ ਮੈਂ ਦੁਬਾਰਾ ਪੂਰਾ ਕਰਾਂਗਾ ਅਤੇ ਮੋਦੀ ਜੀ ਦੇ ਸਾਹਮਣੇ ਆਪਣੀਆਂ ਮੰਗਾਂ ਰੱਖਾਂਗਾ। ਇਸ ਸਬੰਧ ਵਿਚ ਮੈਂ ਆਪਣੇ ਪਾਰਟੀ ਵਰਕਰਾਂ ਨਾਲ ਬੈਠਕ ਕਰਾਂਗਾ ਅਤੇ ਇਸ ਦੀ ਇਕ ਸੂਚੀ ਤਿਆਰ ਕਰਾਂਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News