ਸਿਸਟਮ ਤੋਂ ਅੱਕੇ ਪੁਲਸ ਮੁਲਾਜ਼ਮ ਨੇ fb 'ਤੇ ਪੋਸਟ ਪਾ ਕਾਂਗਰਸੀ ਸਰਪੰਚ 'ਤੇ ਲਾਏ ਦੋਸ਼

Sunday, Sep 01, 2019 - 10:36 AM (IST)

ਸਿਸਟਮ ਤੋਂ ਅੱਕੇ ਪੁਲਸ ਮੁਲਾਜ਼ਮ ਨੇ fb 'ਤੇ ਪੋਸਟ ਪਾ ਕਾਂਗਰਸੀ ਸਰਪੰਚ 'ਤੇ ਲਾਏ ਦੋਸ਼

ਫਤਿਹਗੜ੍ਹ ਸਾਹਿਬ (ਵਿਪਿਨ ਬਿਜਾ) - ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੁਲਾਂਪੁਰ ਥਾਣੇ 'ਚ ਤਾਇਨਾਤ ਇਕ ਪੁਲਸ ਮੁਲਾਜ਼ਮ ਨੇ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਪਿੰਡ ਦੇ ਮੌਜੂਦਾ ਕਾਂਗਰਸੀ ਸਰਪੰਚ 'ਤੇ ਆਰੋਪ ਲਗਾਏ ਹਨ। ਪੁਲਸ ਮੁਲਾਜ਼ਮ ਰਸ਼ਪਾਲ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਬੀਤੀ 19 ਅਗਸਤ ਨੂੰ 4200 ਦੇ ਕਰੀਬ ਨਸ਼ੀਲੀਆਂ ਗੋਲੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਮੌਜੂਦਾ ਕਾਂਗਰਸੀ ਸਰਪੰਚ ਦਾ ਰਿਸ਼ਤੇਦਾਰ ਹੈ। ਮੁਲਜ਼ਮ ਨੂੰ ਛਡਾਉਣ ਲਈ ਸਰਪੰਚ ਵਲੋਂ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੇ ਸਬੰਧ ’ਚ ਜਦੋਂ ਉਸ ਨੇ ਥਾਣੇ ਦੇ ਡੀ.ਐੱਸ.ਪੀ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ, ਜਿਸ ਦੀ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਹੀ ਇਸ ਮਾਮਲੇ ਦੇ ਸਬੰਧ ’ਚ ਕੋਈ ਕਾਰਵਾਈ ਕੀਤੀ ਜਾਵੇਗੀ। 

ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਪੁਲਸ ਮੁਲਾਜ਼ਮ ਦਾ ਸਾਹਮਣੇ ਆਉਣਾ ਅਤੇ ਕਾਂਗਰਸ ਦੇ ਸਰਪੰਚ 'ਤੇ ਇਸ ਤਰ੍ਹਾਂ ਦੋਸ਼ ਲਗਾਉਣਾ ਵੱਡੇ ਸਵਾਲ ਪੈਦਾ ਕਰਦਾ ਹੈ। ਪੁਲਸ ਨੂੰ ਚਾਹੀਦਾ ਹੈ ਕਿ ਉਹ ਜਲਦੀ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰੇ।


author

rajwinder kaur

Content Editor

Related News