ਲੋਕਾਂ ਨੇ ਨਸ਼ਾ ਵੇਚਦਾ ਰੰਗੇ ਹੱਥੀਂ ਫੜਿ੍ਹਆ ਅਕਾਲੀ ਯੂਥ ਵਿੰਗ ਦਾ ਪ੍ਰਧਾਨ (ਵੀਡੀਓ)

Friday, Jan 10, 2020 - 12:29 PM (IST)

ਫਤਿਹਗੜ੍ਹ ਸਾਹਿਬ (ਵਿਪਨ): ਹਲਕਾ ਅਮਲੋਹ ਦੇ ਪਿੰਡ ਲਾਡਪੁਰਾ ’ਚ ਪਿੰਡ ਵਾਸੀਆਂ ਨੇ ਇਕ ਨੌਜਵਾਨ ਨੂੰ ਨਸ਼ੇ ਦੀ ਸਪਲਾਈ ਕਰਦੇ ਰੰਗੇ ਹੱਥੀ ਕਾਬੂ ਕੀਤਾ ਹੈ। ਉਕਤ ਨੌਜਵਾਨ ਦਾ ਨਾਂ ਸੂਰਜ ਦੱਤ ਹੈ ਜੋ ਹਲਕਾ ਅਮਲੋਹ ਤੋਂ ਅਕਾਲੀ ਦਲ ਦੇ ਬਾਜ਼ੀਗਰ ਵਿੰਗ ਸਰਕਲ ਮੰਡੀ ਗੋਬਿੰਦਗੜ੍ਹ ਦਾ ਦਿਹਾਤੀ ਪ੍ਰਧਾਨ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੋਕਾਂ ਨੇ ਪੁਲਸ ਨੇ ਹਵਾਲੇ ਕਰ ਦਿੱਤਾ ਹੈ। ਪੁਲਸ ਨੇ ਨੌਜਵਾਨ ’ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਦੱਸਣਯੋਗ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਸ਼ਾ ਤਸਕਰ ਦੀ ਫੋਟੋ, ਅਕਾਲੀ ਦਲ ਦੀ ਸੀਨੀਅਰ ਨੇਤਾ ਬੀਬੀ ਜਗੀਰ ਕੌਰ ਨਾਲ ਨਸ਼ਾ ਤਸਕਰ ਦੀ ਫੋਟੋ, ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਦੇ ਨਾਲ ਨਸ਼ਾ ਤਸਕਰ ਦੀ ਫੋਟੋ, ਇੰਨਾ ਹੀ ਨਹੀਂ ਇਹ ਨਸ਼ਾ ਤਸਕਰ ਅਕਾਲੀ ਦਲ ’ਚ ਅਹੁਦੇਦਾਰ ਵੀ ਹੈ ਬਤੌਰ ਸਰਕਲ ਪ੍ਰਧਾਨ ਯੂਥ ਵਿੰਗ ਦਾ। ਅਮਲੋਹ ਦੇ ਪਿੰਡ ਤੂਰਾਂ ’ਚ ਇਸਦਾ ਨਾਂਅ ਤੇ ਅਹੁਦਾ ਨੀਂਹ ਪੱਥਰ ‘ਤੇ ਵੀ ਲਿਖਿਆ ਹੋਇਆ ਹੈ। ਸੂਰਜ ਦੱਤ, ਸਰਕਲ ਪ੍ਰਧਾਨ ਯੂਥ ਵਿੰਗ। ਇਸ ਨਸ਼ਾ ਤਸਕਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ‘ਚ ਪਿੰਡ ਦੇ ਲੋਕਾਂ ਨੇ ਇਸ ਨੂੰ ਨਸ਼ਾ ਵੇਚਦਿਆਂ ਕਾਬੂ ਕੀਤਾ ਤੇ ਥੋੜੀ ਜਿਹੀ ਛਿੱਤਰਪਰੇਡ ਵੀ ਕੀਤੀ। ਪਿੰਡ ਵਾਸੀਆਂ ਦਾ ਕਹਿਣਾ ਕਿ ਅਕਸਰ ਇਹ ਨੌਜਵਾਨ ਪਿੰਡ ’ਚ ਨਸ਼ਾ ਵੇਚਦਾ ਦੇਖਿਆ ਗਿਆ ਹੈ। ਕਈ ਵਾਰ ਮਨ੍ਹਾ ਕਰਨ ਦੇ ਬਾਵਜੂਦ ਵੀ ਨਹੀਂ ਟਲਿਆ, ਜਿਸ ਤੋਂ ਅੱਕ ਕੇ ਪਿੰਡ ਵਾਲਿਆਂ ਨੇ ਨਸ਼ਾ ਤਸਕਰ ਸੂਰਜ ਦੱਤ ਨੂੰ ਰੰਗੇ ਹੱਥੀਂ 7 ਗ੍ਰਾਮ ਹੈਰੋਈਨ ਵੇਚਦਿਆਂ ਕਾਬੂ ਕੀਤਾ ਹੈ।    

PunjabKesari

ਦੂਜੇ ਪਾਸੇ ਕਾਂਗਰਸੀ ਆਗੂ ਸਿਆਸਤ ਚਮਕਾ ਰਹੇ ਹਨ, ਨਸ਼ੇ ਜਿਹੇ ਗੰਭੀਰ ਮੁੱਦੇ ਨੂੰ ਛੱਡਕੇ ਇੱਕ ਦੂਜੇ ’ਤੇ ਬਿਆਨ ਬਾਜ਼ੀਆਂ ਹੀ ਕਰ ਰਹੇ ਹਨ। ਇੰਨਾ ਨੂੰ ਦੱਸਣਾ ਇਹ ਵੀ ਬਣਦਾ ਕਿ ਇਹ ਨਸ਼ਾ ਤਸਕਰ ਕਾਂਗਰਸੀਆਂ ਨਹੀਂ ਜਾਂ ਪੁਲਸ ਨਹੀਂ ਸਗੋਂ ਆਮ ਲੋਕਾਂ ਨੇ ਪਿੰਡ ਵਾਲਿਆਂ ਨੇ ਕਾਬੂ ਕੀਤਾ ਜਿੰਨਾ ਨੂੰ ਡਰ ਹੈ ਕਿ ਕਿਤੇ ਇਹ ਸ਼ਰਾਪ ਉਨ੍ਹਾਂ ਦੇ ਘਰ ਨਾ ਵੜ ਜਾਵੇ। ਤਾਂ ਸੁਣੋ ਕਿਵੇਂ ਸਿਆਸਤ ਚਮਕਾਈ ਜਾ ਰਹੀ ਹੈ। 

PunjabKesari

ਸੁਭਾਵਿਕ ਹੈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਕਿਸੇ ਵੀ ਵਰਕਰ ਨੂੰ ਪਾਰਟੀ ਜੁਆਇਨ ਕਰਵਾਉਣ ਤੋਂ ਪਹਿਲਾਂ ਚੈੱਕ ਨਹੀਂ ਕਰ ਸਕਦੇ ਕਿ ਉਹ ਕੀ ਕਰਦਾ ਇਹ ਪਰ ਪਾਰਟੀ ਪ੍ਰਧਾਨ ਨੂੰ ਚਾਹੀਦਾ ਕਿ ਜਿਹੜੇ ਪ੍ਰਧਾਨਗੀਆਂ ਲਈ ਨਿਯੁਕਤ ਕੀਤੇ ਗਏ ਨੇ ਉਨ੍ਹਾਂ ’ਤੇ ਤਾਂ ਨਜ਼ਰ ਰੱਖੀ ਜਾਵੇ। ਤਾਂ ਜੋ ਅਜਿਹੀਆਂ ਪ੍ਰਧਾਨਾਂ ਦੇ ਕਾਰਨ ਪਾਰਟੀ ਦੀ ਬੇਇਜ਼ਤੀ ਨਾ ਹੋਵੇ।


author

Shyna

Content Editor

Related News