ਜਲੰਧਰ 'ਚ ਪੁਲਸ ਲਈ ਮੁਸੀਬਤ ਬਣਿਆ ਫਤਿਹ ਗਰੁੱਪ, ਛਾਪੇਮਾਰੀ ਕਰ ਰਹੀਆਂ CIA ਸਟਾਫ਼ ਦੀਆਂ ਟੀਮਾਂ

04/02/2021 4:29:25 PM

ਜਲੰਧਰ (ਜ. ਬ.)– ਗੁੰਡਾਗਰਦੀ ਦੀਆਂ ਛਪੀਆਂ ਖ਼ਬਰਾਂ ਦੀਆਂ ਕਟਿੰਗਾਂ ਕੱਢ ਕੇ ਉਨ੍ਹਾਂ ’ਤੇ ਗੁੰਡਾਗਰਦੀ ਨਾਲ ਜੁੜੇ ਪੰਜਾਬੀ ਗਾਣੇ ਲਾ ਕੇ ਵੀਡੀਓ ਤਿਆਰ ਕਰ ਕੇ ਸੋਸ਼ਲ ਸਾਈਟਾਂ ’ਤੇ ਵਾਇਰਲ ਕਰਨ ਵਾਲੇ ਫਤਿਹ ਗੈਂਗ ਨੂੰ ਨਾਮਜ਼ਦ ਕਰਨ ਤੋਂ ਬਾਅਦ ਪੁਲਸ ਹੁਣ ਉਨ੍ਹਾਂ ਦੀ ਭਾਲ ਵਿਚ ਲੱਗੀ ਹੋਈ ਹੈ। ਵੀਰਵਾਰ ਨੂੰ ਵੀ ਸੀ. ਆਈ. ਏ. ਸਟਾਫ਼-1 ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਨਾਮਜ਼ਦ ਕੀਤੇ ਗੁਰਪ੍ਰੀਤ ਸਿੰਘ ਉਰਫ਼ ਫਤਿਹ ਸਮੇਤ ਉਸ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਪਰ ਉਹ ਫ਼ਰਾਰ ਮਿਲੇ।

ਇਹ ਵੀ ਪੜ੍ਹੋ : ਅਟਾਰੀ ਹਲਕੇ ’ਚ ਗਰਜੇ ਸੁਖਬੀਰ ਬਾਦਲ, ਨਸ਼ੇ ਸਣੇ ਕਈ ਮੁੱਦਿਆਂ ’ਤੇ ਘੇਰੀ ਕੈਪਟਨ ਸਰਕਾਰ

PunjabKesari

‘ਜਗ ਬਾਣੀ’ ਨੇ 27 ਮਾਰਚ ਨੂੰ ਉਕਤ ਵੀਡੀਓ ਵਾਇਰਲ ਹੋਣ ਅਤੇ ਖੁਦ ਦੀ ਗੁੰਡਾਗਰਦੀ ਦਾ ਪ੍ਰਚਾਰ ਕਰਕੇ ਨਾਬਾਲਗਾਂ ਦੇ ਭਵਿੱਖ ’ਤੇ ਅਸਰ ਪੈਣ ਦੇ ਮੁੱਦੇ ’ਤੇ ਖ਼ਬਰ ਛਾਪੀ ਸੀ, ਜਿਸ ਤੋਂ ਬਾਅਦ ਪੁਲਸ ਨੇ ਫਤਿਹ ਗੈਂਗ ਨੂੰ ਨਾਮਜ਼ਦ ਕੀਤਾ ਸੀ। ਸੀ.ਆਈ. ਏ. ਸਟਾਫ-1 ਦੇ ਇੰਚਾਰਜ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਨਾਮਜ਼ਦ ਕੀਤੇ ਗਏ ਗੁਰਪ੍ਰੀਤ ਸਿੰਘ ਉਰਫ਼ ਫਤਿਹ ਨਿਵਾਸੀ ਕੁੱਕੀ ਢਾਬ, ਅਮਨ ਨਿਵਾਸੀ ਬਾਬਾ ਕਾਹਨ ਸਿੰਘ ਨਗਰ, ਟੀਨੂੰ ਨਿਵਾਸੀ ਆਬਾਦਪੁਰਾ, ਬਾਘੀ ਨਿਵਾਸੀ ਆਬਾਦਪੁਰਾ ਅਤੇ ਹੈਪੀ ਨਿਵਾਸੀ ਮੰਗੂ ਬਸਤੀ ਦੀ ਭਾਲ ਕੀਤੀ ਜਾ ਰਹੀ ਹੈ। ਸਾਰੇ ਮੁਲਜ਼ਮ ਫ਼ਰਾਰ ਹਨ। ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : 2022 ਦੀਆਂ ਚੋਣਾਂ ਲਈ ਅਟਾਰੀ ਹਲਕੇ ਤੋਂ ਸੁਖਬੀਰ ਬਾਦਲ ਨੇ ਗੁਲਜ਼ਾਰ ਰਣੀਕੇ ਨੂੰ ਉਮੀਦਵਾਰ ਐਲਾਨਿਆ

PunjabKesari

ਜ਼ਿਕਰਯੋਗ ਹੈ ਕਿ ‘ਜਗ ਬਾਣੀ’ ਵਿਚ ਖ਼ਬਰ ਛਪਣ ਤੋਂ ਬਾਅਦ ਪੁਲਸ ਪ੍ਰਸ਼ਾਸਨ ’ਤੇ ਵੀ ਸਵਾਲੀਆ ਨਿਸ਼ਾਨ ਲੱਗਾ ਸੀ, ਜਿਸ ਤੋਂ ਬਾਅਦ ਤੁਰੰਤ ਹਰਕਤ ਵਿਚ ਆਉਂਦਿਆਂ ਥਾਣਾ ਨੰਬਰ 2 ਵਿਚ ਉਕਤ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਸੀ। ਇਹ ਐੱਫ. ਆਈ. ਆਰ. ਸੀ. ਆਈ. ਏ. ਸਟਾਫ ਦੇ ਏ. ਐੱਸ. ਆਈ. ਦੇ ਬਿਆਨਾਂ ’ਤੇ ਦਰਜ ਕੀਤੀ ਗਈ ਸੀ। ਫਤਿਹ ਗੈਂਗ ਨੇ ਸ਼ਹਿਰ ਵਿਚ ਕਈ ਵਾਰ ਗੁੰਡਾਗਰਦੀ ਕੀਤੀ ਅਤੇ ਕਈ ਥਾਣਿਆਂ ਦੀ ਪੁਲਸ ਨੇ ਉਸਨੂੰ ਨਾਮਜ਼ਦ ਵੀ ਕੀਤਾ ਪਰ ਸਿਆਸੀ ਦਬਾਅ ਕਾਰਣ ਉਸ ਨੂੰ ਗ੍ਰਿਫ਼ਤਾਰ ਹੀ ਨਹੀਂ ਕੀਤਾ ਜਾ ਸਕਿਆ। ਹਾਲਾਂਕਿ ਫਤਿਹ ਗੈਂਗ ਨੂੰ ਕਾਬੂ ਕਰਨ ਲਈ ਹੁਣ ਪੁਲਸ ਕਮਿਸ਼ਨਰ ਨੇ ਸੀ. ਆਈ. ਏ. ਸਟਾਫ-1 ਦੀ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਤੇ ਹੁਣ ਆਸ ਹੈ ਕਿ ਫਤਿਹ ਗੈਂਗ ਦੀ ਵੀਡੀਓ ਵਿਚ ਨਜ਼ਰ ਆ ਰਹੇ ਨਾਮਜ਼ਦ ਮੁਲਜ਼ਮਾਂ ਨੂੰ ਸੀ. ਆਈ. ਏ. ਦੀ ਟੀਮ ਜਲਦ ਕਾਬੂ ਕਰ ਲਵੇਗੀ।

ਇਹ ਵੀ ਪੜ੍ਹੋ : ਦੁਬਈ 'ਚ ਨੌਜਵਾਨ ਨੂੰ ਗੋਲੀ ਮਾਰਨ ਦੇ ਮਿਲੇ ਹੁਕਮ ਤੋਂ ਦੁਖੀ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਕੀਤੀ ਫਰਿਆਦ

PunjabKesari

ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਦੀ ਕੁੜੀ ਨੇ ਚਮਕਾਇਆ ਨਾਂ, ਭਾਰਤੀ ਫੌਜ ’ਚ ਬਣੀ ਲੈਫਟੀਨੈਂਟ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News