ਫਤਿਹ ਬਾਜਵਾ ਦੀ ਅਮਿਤ ਸ਼ਾਹ ਨਾਲ ਹੁਣ ਕੋਈ ਮੀਟਿੰਗ ਨਹੀਂ ਹੋਈ, ਸੋਸ਼ਲ ਮੀਡੀਆ 'ਤੇ ਫੋਟੋਆਂ ਪੁਰਾਣੀਆਂ ਅਤੇ ਫੇਕ
Friday, Mar 22, 2024 - 07:19 PM (IST)
ਜਲੰਧਰ- ਅਮਿਤ ਸ਼ਾਹ ਨਾਲ ਫਤਿਹ ਜੰਗ ਸਿੰਘ ਬਾਜਵਾ ਅਤੇ ਉਸ ਦੇ ਪੁੱਤਰ ਅਰਜਨ ਬਾਜਵਾ ਦੀਆਂ ਸੋਸ਼ਲ ਮੀਡੀਆ 'ਤੇ ਫੋਟੋਆਂ ਨੂੰ ਲੈ ਕੇ ਪੁਰਾਣੇ ਭਾਜਪਾ ਨੇਤਾਵਾਂ ਵਿਚ ਕਾਫ਼ੀ ਹੱਲ ਚੱਲ ਮੱਚੀ ਹੋਈ ਹੈ। ਭਰੋਸੇ ਯੋਗ ਸੂਤਰਾਂ ਤੋਂ ਪੱਤਾ ਲੱਗਾ ਹੈ ਇਹ ਫੋਟੋਆਂ ਪੁਰਾਣੀਆਂ ਹਨ ਅਤੇ ਸਾਲ ਪਹਿਲਾ 6 ਜੂਨ ਦੀਆਂ ਹਨ ਅਤੇ ਹੁਣ ਨਵੀਂ ਕੋਈ ਮੁਲਾਕਾਤ ਨਹੀਂ ਹੋਈ। ਵਰਕਰਾਂ ਦੇ ਰੋਲਾ ਰੱਪਾ ਪਾਉਣ ਤੋਂ ਬਾਅਦ ਇਹ ਤਸਵੀਰਾਂ ਹਟਾ ਵੀ ਦਿੱਤੀਆਂ ਗਈਆਂ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਫਤਿਹ ਬਾਜਵਾ ਵੱਲੋਂ ਜਾਰੀ ਕੀਤੀਆਂ ਗਈਆਂ ਹਨ ਤਾਂ ਕਿ ਲੋਕਾਂ ਵਿਚ ਗੱਲ ਜਾਏ ਕਿ ਇਹ ਅਮਿਤ ਸ਼ਾਹ ਦੇ ਬਹੁਤ ਨੇੜੇ ਹੈ।
ਇਨ੍ਹਾਂ ਵਾਇਰਲ ਤਸਵੀਰਾਂ ਨੂੰ ਲੈ ਕੇ ਫਤਿਹ ਬਾਜਵਾ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਣ ਦੇ ਅਸਾਰ ਹਨ। ਇਸ ਸੰਬੰਧ ਵਿਚ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਗੁਰਦਾਸਪੁਰ ਤੋਂ ਸਾਰੇ ਭਾਜਪਾ ਦੇ ਸੁਭਾਵੀ ਉਮੀਦਵਾਰਾਂ ਵੱਲੋਂ ਦਿੱਲੀ ਦਫ਼ਤਰ ਨਾਲ ਰਾਬਤਾ ਬਣਾਇਆ ਹੋਇਆ ਹੈ ਹੁਣ ਪਾਰਟੀ ਕੀ ਐਕਸ਼ਨ ਲੈਦੀ ਹੈ ਇਹ ਤਾਂ ਸਮਾਂ ਹੀ ਦਸੇਗਾ। ਭਰੋਸੇਯੋਗ ਸੂਤਰ ਦੱਸਦੇ ਹਨ ਕਿ ਇਸ ਸਬੰਧੀ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਅਤੇ ਕੌਮੀ ਪ੍ਰਧਾਨ ਸ਼੍ਰੀ ਨੱਢਾ ਜੀ ਕੋਲ ਲਿਖਤੀ ਸ਼ਿਕਾਇਤ ਵੀ ਕੀਤੀ ਗਈ ਹੈ ਅਤੇ ਅਨੁਸ਼ਾਸਨੀ ਕਾਰਵਾਈ ਵੀ ਹੋਣ ਦੀ ਸੁਭਾਵਨਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e