ਜਲੰਧਰ ਤੋਂ ਵੱਡੀ ਖ਼ਬਰ: ਕਰਮਾ ਫੈਸ਼ਨ ਮਾਲਕ ਨੂੰ ਮਿਲੀ ਧਮਕੀ ਭਰੀ ਚਿੱਠੀ, ਲਾਰੈਂਸ ਗੈਂਗ 'ਤੇ ਸ਼ੱਕ

Saturday, Jan 27, 2024 - 06:55 PM (IST)

ਜਲੰਧਰ ਤੋਂ ਵੱਡੀ ਖ਼ਬਰ: ਕਰਮਾ ਫੈਸ਼ਨ ਮਾਲਕ ਨੂੰ ਮਿਲੀ ਧਮਕੀ ਭਰੀ ਚਿੱਠੀ, ਲਾਰੈਂਸ ਗੈਂਗ 'ਤੇ ਸ਼ੱਕ

ਜਲੰਧਰ (ਸੋਨੂੰ)- ਜਲੰਧਰ ਸ਼ਹਿਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਕੱਪੜਾ ਵਪਾਰੀ ਨੂੰ ਫਿਰੌਤੀ ਲਈ ਧਮਕੀ ਭਰੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਕੀ ਭਰਿਆ ਪੱਤਰ ਜਲੰਧਰ ਦੇ ਮਸ਼ਹੂਰ ਕਰਮਾ ਫੈਸ਼ਨ ਦੇ ਮਾਲਕ ਨੂੰ ਮਿਲਿਆ ਹੈ। ਇੰਨਾ ਹੀ ਨਹੀਂ ਧਮਕੀ ਭਰੇ ਪੱਤਰ ਦੇ ਨਾਲ ਕੱਪੜਾ ਵਪਾਰੀ ਨੂੰ ਰੌਂਦ ਵੀ ਮਿਲਿਆ ਹੈ, ਜਿਸ ਦੇ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਕਿਹੜੀ ਬੰਦੂਕ ਦਾ ਰੌਂਦ ਹੈ। 

PunjabKesari

ਇਹ ਵੀ ਪੜ੍ਹੋ : ਅਮਰੀਕਾ 'ਚ ਮੁਕੇਰੀਆਂ ਦੇ ਨੌਜਵਾਨ ਦੀ ਦਰਦਨਾਕ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ

ਉਥੇ ਹੀ ਕਰਮਾ ਫੈਸ਼ਨ ਦੇ ਮਾਲਕ ਰਾਘਵ ਵੱਲੋਂ ਇਸ ਦੀ ਸੂਚਨਾ ਜਲੰਧਰ ਪੁਲਸ ਨੂੰ ਦੇ ਦਿੱਤੀ ਗਈ ਹੈ ਪਰ ਦੂਜੇ ਪਾਸੇ ਪਰਿਵਾਰ ਵਿਚ ਧਮਕੀ ਭਰੇ ਪੱਤਰ ਤੋਂ ਬਾਅਦ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ। ਚਿੱਠੀ ਵਿਚ ਰੌਂਦ ਨੂੰ ਲਪੇਟ ਕੇ ਸ਼ੋਅਰੂਮ ਦੇ ਬਾਹਰ ਸੁੱਟਿਆ ਗਿਆ ਸੀ, ਜਿਸ ਵਿਚ ਲਿਖਿਆ ਹੋਇਆ ਸੀ ਕਿ ਜਲਦ ਇਸਤੇਮਾਲ ਕੀਤਾ ਜਾਵੇਗਾ। ਚਿੱਠੀ ਅਤੇ ਰੌਂਦ ਰਾਘਵ ਨੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਉਥੇ ਹੀ ਲਾਰੈਂਸ ਗੈਂਗ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। 

PunjabKesari

ਇਹ ਵੀ ਪੜ੍ਹੋ : ਦਸੂਹਾ 'ਚ ਲਾਵਾਰਿਸ ਮਿਲੀ ਗੋਲ਼ੀਆਂ ਲੱਗੀ ਥਾਰ ਦਾ ਮਾਲਕ ਛੋਟੂ ਪਹਿਲਵਾਨ ਗ੍ਰਿਫ਼ਤਾਰ, ਖ਼ੁਦ ਹੀ ਰਚੀ ਸੀ ਸਾਜਿਸ਼
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 

 


author

shivani attri

Content Editor

Related News