ਦਿੱਲੀ 'ਚ ਹੋਵੇਗਾ ਯਾਰਨੇਕਸ ਅਤੇ ਫੈਸ਼ਨ ਕਨੈਕਟ ਦਾ ਆਯੋਜਨ

06/18/2019 6:57:43 PM

ਲੁਧਿਆਣਾ (ਨਰੇਸ਼ ਕੁਮਾਰ) : ਅਗਲੇ ਸਾਲ ਗਰਮੀਆਂ ਅਤੇ ਸਰਦੀਆਂ 'ਚ ਤੁਹਾਨੂੰ ਕਿਸ ਤਰ੍ਹਾਂ ਦਾ ਫੈਸ਼ਨ ਅਤੇ ਕਿਸ ਤਰ੍ਹਾਂ ਦੇ ਮਟੀਰੀਅਲ ਨਾਲ ਬਣੇ ਕੱਪੜੇ ਬਾਜ਼ਾਰ ਵਿਚ ਮਿਲਣਗੇ, ਇਸ ਦੀ ਇਕ ਝਲਕ ਜੁਲਾਈ ਮਹੀਨੇ 'ਚ ਦਿੱਲੀ ਦੇ ਪ੍ਰਗਤੀ ਮੈਦਾਨ ਵਿਚ ਹੋਣ ਵਾਲੇ ਯਾਰਨੇਕਸ ਐਗਜ਼ੀਬੀਸ਼ਨ ਦੌਰਾਨ ਦੇਖਣ ਨੂੰ ਮਿਲੇਗੀ। ਇਸ ਦੌਰਾਨ ਫੈਸ਼ਨ ਐਂਡ ਅਕਸੈਸਰੀਜ ਸ਼ੋਅ ਦੇ ਨਾਲ-ਨਾਲ ਫੈਸ਼ਨ ਕਨੈਕਟ ਦਾ ਵੀ ਆਯੋਜਨ ਕੀਤਾ ਜਾਵੇਗਾ। ਯਰਨੇਕਸ ਦਾ ਇਹ 15ਵਾਂ ਐਡੀਸ਼ਨ ਹੈ ਜਦਕਿ ਫੈਸ਼ਨ ਐਂਡ ਅਕਸੈਸਰੀਜ ਸ਼ੋਅ ਦਾ 20ਵਾਂ ਐਡੀਸ਼ਨ ਹੈ ਜਦਕਿ ਫੈਸ਼ਨ ਡਿਜ਼ਾਈਨ ਐਵਾਰਡਸ ਦਾ ਆਯੋਜਨ ਪਹਿਲੀ ਵਾਰ ਕੀਤਾ ਜਾ ਰਿਹਾ ਹੈ। 15 ਤੋਂ 18 ਜੁਲਾਈ ਤਕ ਤਿਨ ਦਿਨ ਚੱਲਣ ਵਾਲੇ ਇਸ ਐਗਜ਼ੀਬੀਸ਼ਨ ਦੌਰਾਨ ਲੁਧਿਆਣਾ ਤੋਂ ਇਲਾਵਾ ਸੂਰਤ, ਦਿੱਲੀ, ਗਾਜ਼ੀਆਬਾਦ, ਤ੍ਰਿਪੁਰ, ਸੋਨੀਪਤ, ਅੰਮ੍ਰਿਤਸਰ, ਬੈਂਗਲੁਰੂ, ਅਹਿਮਦਾਬਾਦ ਦੇ ਨਾਲ-ਨਾਲ ਦੇਸ਼ ਦੇ ਹੋਰ ਹਿੱਸਿਆਂ ਤੋਂ ਇਲਾਵਾ ਵਿਦੇਸ਼ਾਂ ਦੇ ਐਗਜ਼ੀਬਰਟਸ ਵੀ ਹਿੱਸਾ ਲੈ ਰਹੇ ਹਨ। ਹੁਣ ਤਕ ਅਜਿਹੀ ਐਗਜ਼ੀਬੀਸ਼ਨ ਲਈ ਕੁੱਲ 247 ਟੈਕਸਟਾਈਲ ਨਿਰਮਾਤਾਵਾਂ ਨੇ ਰਜਿਸਟਰੇਸ਼ਨ ਕਰਵਾ ਕੇ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। 

ਪਹਿਲੀ ਵਾਰ ਹੋਵੇਗਾ ਫੈਸ਼ਨ ਐਂਡ ਡਿਜ਼ਾਈਨ ਐਵਾਰਡਸ
ਹਾਲਾਂਕਿ ਐੱਸ. ਐੱਸ. ਟੈਕਸਟਾਈਲ ਮੀਡੀਆ ਪਿਛਲੇ ਲੰਬੇ ਸਮੇਂ ਤੋਂ ਟੈਕਸਟਾਈਲ ਐਗਜ਼ੀਬੀਸ਼ਨ ਦਾ ਆਯੋਜਨ ਕਰ ਰਿਹਾ ਹੈ ਪਰ ਉਭਰਦੇ ਫੈਸ਼ਨ ਡਿਜ਼ਾਈਨਰਸ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਪਹਿਲੀ ਵਾਰ ਫੈਸ਼ਨ ਐਂਡ ਡਿਜ਼ਾਈਨਿੰਗ ਐਵਾਰਡਸ ਦਾ ਆਯੋਜਨ ਹੋ ਰਿਹਾ ਹੈ। ਇਹ ਆਯੋਜਨ 16 ਜੁਲਾਈ ਸ਼ਾਮ ਸਾਢੇ ਸੱਤ ਵਜੇ ਪ੍ਰਗਤੀ ਮੈਦਾਨ ਦੇ ਹਾਲ ਨੰਬਰ 9 'ਚ ਹੋਵੇਗਾ। ਇਸ ਦੌਰਾਨ ਦੇਸ਼ ਦੇ ਟੌਪ ਮਾਡਲਸ ਫੈਸ਼ਨ ਡਿਜ਼ਾਈਨਰਸ ਵਲੋਂ ਤਿਆਰ ਕੀਤੇ ਗਏ ਡਿਜ਼ਾਈਨਸ ਦਾ ਪ੍ਰਦਰਸ਼ਨ ਕਰਨਗੇ। ਇਸ ਆਯੋਜਨ ਲਈ ਫੈਸ਼ਨ ਦੇ ਖੇਤਰ ਵਿਚ ਤਿੰਨ ਤੋਂ ਸੱਤ ਸਾਲ ਦਾ ਤਜ਼ਰਬਾ ਰੱਖਣ ਵਾਲੇ ਡਿਜ਼ਾਈਨਸ ਦੀਆਂ ਅਰਜ਼ੀਆਂ ਮੰਗੀਆਂ ਗਈਆਂ ਸਨ। ਜਿਊਰੀ ਨੇ ਇਨ੍ਹਾਂ 'ਚ 14 ਫਾਈਨਲਿਸਟ ਦੇ ਨਾਮ ਤੈਅ ਕੀਤੇ ਹਨ। ਐਵਾਰਡਸ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਡਿਜ਼ਾਈਨਰ ਨੂੰ ਪੈਰਿਸ ਦੀ ਏਅਰ ਟਿਕਟ ਤੋਂ ਇਲਾਵਾ ਤਿੰਨ ਦਿਨ ਦਾ ਸਟੇਅ ਦਿੱਤਾ ਜਾਵੇਗਾ ਜਦਕਿ ਦੂਸਰੇ ਨੰਬਰ 'ਤੇ ਆਉਣ ਵਾਲੇ ਨੂੰ 75 ਅਤੇ ਤੀਸਰੇ ਨੰਬਰ ਵਾਲੇ ਨੂੰ 50 ਹਜ਼ਾਰ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟੈਕਸਟਾਈਲ ਦੇ ਖੇਤਰ ਵਿਚ ਚੰਗਾ ਕੰਮ ਕਰਨ ਵਾਲੇ ਐਗਜ਼ੀਬਰਟਸ ਨੂੰ ਇਨੋਵੇਸ਼ਨ ਲਈ ਵੀ ਐਵਾਰਡ ਦਿੱਤਾ ਜਾਵੇਗਾ। 

ਟੈਕਸਟਾਈਲ ਫੇਅਰ ਇੰਡੀਆ ਦੇ ਸੀ. ਈ.ਓ. ਪੀ. ਐੱਨ. ਕ੍ਰਿਸ਼ਨ ਮੂਰਤੀ ਨੇ ਕਿਹਾ ਕਿ ਤਿੰਨ ਦਿਨ ਦੇ ਇਸ ਪ੍ਰੋਗਰਾਮ ਵਿਚ ਨਾ ਸਿਰਫ ਟੈਕਸਟਾਈਲ ਦੇ ਖੇਤਰ ਵਿਚ ਹੋ ਰਹੇ ਨਵੇਂ ਇਨੋਵੇਸ਼ਨ ਦੇਖਣ ਨੂੰ ਮਿਲਣਗੇ ਸਗੋਂ ਫਾਈਬਰਸ, ਯਾਰਨਸ ਤੋਂ ਇਲਾਵਾ ਅਕਸੈਸਰੀਜ਼ ਅਤੇ ਹੋਰ ਸਾਮਾਨ ਵਿਚ ਆ ਰਹੇ ਬਦਲਾਅ ਦੀ ਝਲਕ ਵੀ ਦੇਖਣ ਨੂੰ ਮਿਲੇਗੀ। ਐਗ਼ਜ਼ੀਬੀਸ਼ਨ 'ਚ ਆਉਣ ਵਾਲੇ ਟੈਕਸਟਾਈਲ ਨਿਰਮਾਤਾ ਇਥੇ ਇਕ ਛੱਤ ਹੇਠ ਦੇਸ਼ ਭਰ ਦੇ ਵੱਡੇ ਟੈਕਸਟਾਈਲ ਨਿਰਮਾਤਾ ਨਾਲ ਗੱਲਬਾਤ ਵੀ ਕਰ ਸਕਣਗੇ।


Gurminder Singh

Content Editor

Related News