ਖੇਤੀ ਕਾਨੂੰਨ ਰੱਦ ਨਹੀਂ ਕੀਤੇ ਤਾਂ ਕਾਰਪੋਰੇਟਾਂ ਦੇ ਗੋਦਾਮਾਂ ਨੂੰ ਛੱਪਰਾਂ ਵਾਂਗ ਵਰਤਣਗੇ ਕਿਸਾਨ : ਰਾਕੇਸ਼ ਟਿਕੈਤ

Saturday, Apr 24, 2021 - 08:03 PM (IST)

ਸਰਦੂਲਗੜ੍ਹ (ਚੋਪੜਾ)- ਕੇਂਦਰ ਦੀ ਭਜਪਾ ਅਗਵਾਈ ਵਾਲੀ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਜਲਦੀ ਰੱਦ ਨਹੀਂ ਕੀਤੇ ਗਏ ਤਾਂ ਕਾਰਪੋਰੇਟ ਘਰਾਨਿਆ ਵਲੋਂ ਉਸਾਰੇ ਗਏ ਵੱਡੇ-ਵੱਡੇ ਗੋਦਾਮਾਂ ਨੂੰ ਦੇਸ਼ ਦੇ ਕਿਸਾਨ ਆਪਣੇ ਖੇਤੀ ਦੇ ਸੰਦ ਅਤੇ ਪਸ਼ੂਆਂ ਦੇ ਛੱਪਰਾਂ ਦੀ ਤਰਾਂ ਵਰਤਣ ਤੋਂ ਗੁਰੇਜ਼ ਨਹੀਂ ਕਰਨਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮਜੀਤ ਸਿੰਘ ਮੋਫਰ ਦੀ ਅਗਵਾਈ ਵਿੱਚ ਪੰਚਾਇਤ ਵਲੋਂ ਰੱਖੇ ਸਨਮਾਨ ਸਮਾਗਮ ਦੌਰਾਨ ਕਰਦੇ ਹੋਏ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਜਬਰਦਸਤੀ ਖਤਮ ਨਹੀਂ ਕਰਵਾ ਸਕਦੀ, ਕਿਸਾਨ ਅੰਦੋਲਨ ਦੌਰਾਨ ਲਗਾਏ ਧਰਨੇ ਕੋਈ ਪੰਛੀਆਂ ਦੇ ਘੋਸਲੇ ਨਹੀਂ ਜਿਨਾਂ ਨੂੰ ਆਸਾਨੀ ਨਾਲ ਉਖਾੜ ਦਿੱਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ :  ਮੈਰਿਜ ਪੈਲੇਸਾਂ ਵਾਲੇ ਕੋਰੋਨਾ ਨਿਯਮਾਂ ਦੀਆਂ ਸ਼ਰੇਆਮ ਉਡਾ ਰਹੇ ਧੱਜੀਆਂ, ਵਿਆਹਾਂ 'ਚ ਸ਼ਾਮਲ ਹੋ ਰਹੇ ਵੱਡੀ ਗਿਣਤੀ 'ਚ ਮਹਿਮਾਨ

ਕਿਸਾਨ ਆਗੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨੀ ਵਿਰੋਧੀ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਤਾਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ ਕਿਉਂਕਿ ਇਹ ਅੰਦੋਲਨ ਸਿਰਫ ਦੇਸ਼ ਦੇ ਇੱਕ ਖਿੱਤੇ ਦਾ ਨਾ ਹੋ ਕੇ ਦੇਸ਼ ਦੇ ਸਾਰੇ ਕਿਸਾਨਾਂ ਦਾ ਅੰਦੋਲਨ ਬਣ ਚੁੱਕਾ ਹੈ। ਉਨ੍ਹਾਂ ਕੇਂਦਰ ਸਰਕਾਰ ਵਲੋਂ ਕਿਸਾਨਾਂ ਤੇ ਆਕਸੀਜਨ ਵਾਲੀਆਂ ਗੱਡੀਆਂ ਰੋਕਣ ਤੇ ਕੋਰੋਨਾ ਮਹਾਂਮਾਰੀ ਫੈਲਾਉਣ ਦੇ ਦੋਸ਼ ਨੂੰ ਗੁੰਮਰਾਹਕੁੰਨ ਅਤੇ ਝੂਠਾ ਦੱਸਦੇ ਹੋਏ ਕਿਹਾ ਕਿ ਕਿਸਾਨ ਅੱਗੇ ਹੋ ਕੇ ਪੀੜਤਾਂ ਦੀ ਸਹਾਇਤਾ ਕਰ ਰਹੇ ਹਨ ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਲਈ ਗਰੀਨ ਚੈਨਲ ਬਣਾਇਆ ਜਾਵੇ। ਇਸ ਉਪਰੰਤ ਕਿਸਾਨ ਆਗੂ ਨੇ ਆਪਣੇ ਨਜਦੀਕੀ ਸਾਥੀ ਚੌਧਰੀ ਕੁਲਦੀਪ ਸਿੰਘ ਗੋਦਾਰਾ ਦੇ ਫਾਰਮ ਹਾਊਸ ਪਹੁੰਚ ਕੇ ਮਾਤਾ ਪਰਮੇਸ਼ਵਰੀ ਦੇਵੀ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਲਾਕਾ ਨਿਵਾਸੀਆਂ ਵਲੋਂ ਦਿੱਤੇ ਪਿਆਰ ਅਤੇ ਸਨਮਾਨ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ :  ਫਗਵਾੜਾ-ਜਲੰਧਰ ਜੀ. ਟੀ. ਰੋਡ ‘ਤੇ ਵਾਪਰੇ ਭਿਆਨਕ ਹਾਦਸੇ 'ਚ ਕਾਰ ਦੇ ਉੱਡੇ ਪਰਖੱਚੇ, ਦੋ ਨੌਜਵਾਨਾਂ ਦੀ ਮੌਤ

ਇਸ ਮੋਕੇ ਯੁਧਵੀਰ ਸਿੰਘ ਸਹਿਰਾਵਤ, ਰਾਜਿੰਦਰ ਸੂਰਾ, ਸੂਬੇ ਸਿੰਘ ਢਾਕਾ, ਚੌਧਰੀ ਕੁਲਦੀਪ ਸਿੰਘ, ਸਰਪੰਚ ਅਜੀਤ ਸ਼ਰਮਾ, ਸੱਤਪਾਲ ਵਰਮਾ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਅਨੂਪ ਗੋਦਾਰਾ,ਵਿਨੋਦ ਗੋਦਾਰਾ,ਉਦਮੀ ਰਾਮ ਸਰਪੰਚ, ਮਾਸਟਰ ਸੀਤਾ ਰਾਮ,ਕ੍ਰਿਸ਼ਨ ਕੁਮਾਰ ਮੈਂਬਰ,ਕਾਮਰੇਡ ਲਾਲ ਚੰਦ,ਸਤਪਾਲ ਚੋਪੜਾ ਅਤੇ ਕਿਸਾਨ ਆਗੂ ਹਾਜਰ ਸਨ।
 


Bharat Thapa

Content Editor

Related News