ਕਿਸਾਨਾਂ ਨੇ ਪੁਲਸ ਰੋਕ ਦੇ ਬਾਵਜੂਦ ਵਿਧਾਇਕ ਬਾਜਵਾ ਨੂੰ ਭੇਜਿਆ ਮੰਗ ਪੱਤਰ

Sunday, Sep 12, 2021 - 01:55 AM (IST)

ਕਿਸਾਨਾਂ ਨੇ ਪੁਲਸ ਰੋਕ ਦੇ ਬਾਵਜੂਦ ਵਿਧਾਇਕ ਬਾਜਵਾ ਨੂੰ ਭੇਜਿਆ ਮੰਗ ਪੱਤਰ

ਕਾਹਨੂੰਵਾਨ (ਜੱਜ,ਗੁਰਪ੍ਰੀਤ)- ਹਲਕਾ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਵੱਲੋਂ ਭੈਣੀ ਮੀਆਂ ਖਾਂ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਅੱਜ ਬਾਅਦ ਦੁਪਹਿਰ ਲੋਕ ਦਰਬਾਰ ਲਾਇਆ ਗਿਆ, ਪਰ ਹਲਕਾ ਵਿਧਾਇਕ ਦੇ ਪਹੁੰਚਣ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਿਸਾਨਾਂ ਨੂੰ ਨਾਲ ਲੈ ਕੇ ਵਿਧਾਇਕ ਬਾਜਵਾ ਨਾਲ ਸਵਾਲ-ਜਵਾਬ ਕਰਨ ਲਈ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਲੋਕ ਦਰਬਾਰ ’ਚ ਪਹੁੰਚਣ ਲਈ ਜਾ ਰਹੇ ਸੀ। ਉਸ ਮੌਕੇ ਪੁਲਸ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਭੈਣੀ ਮੀਆਂ ਖਾਂ ਬਾਜ਼ਾਰ ’ਚ ਹੀ ਰੋਕ ਦਿੱਤਾ, ਜਿਸ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਨੇ ਜ਼ਬਰਦਸਤੀ ਪੁਲਸ ਵੱਲੋਂ ਲਾਈਆਂ ਰੋਕਾਂ ਨੂੰ ਪਛਾੜਦੇ ਹੋਏ ਕਿਸਾਨ ਜਥੇਬੰਦੀਆਂ ਦਾ ਇਕੱਠ ਲੋਕ ਦਰਬਾਰ ਵਾਲੀ ਥਾਂ ’ਤੇ ਪਹੁੰਚਿਆ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਲੋਕ ਦਰਬਾਰ ’ਚ ਦਾਖਲ ਹੋਣ ਨਹੀਂ ਦਿੱਤਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਇਸ ਜ਼ਿਲ੍ਹੇ ’ਚ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਲਈ ਵਿਸ਼ੇਸ਼ ਗਿਰਦਾਵਰੀ ਦੇ ਦਿੱਤੇ ਹੁਕਮ
ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਹਲਕਾ ਵਿਧਾਇਕ ਅੱਗੇ ਰੱਖਣ ਲਈ ਦੋ ਘੰਟੇ ਲਗਾਤਾਰ ਆਪਣਾ ਸੰਘਰਸ਼ ਜਾਰੀ ਰੱਖਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਜਿਸ ਕਰ ਕੇ ਹਲਕਾ ਵਿਧਾਇਕ ਭੈਣੀ ਮੀਆਂ ਖਾਂ ਲੋਕ ਦਰਬਾਰ ਦੇ ਪ੍ਰੋਗਰਾਮ ਨਹੀਂ ਪਹੁੰਚ ਸਕੇ। ਲੋਕ ਦਰਬਾਰ ’ਚ ਪਹੁੰਚੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸਕਲਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ।

ਇਸ ਮੌਕੇ ਕਿਸਾਨ ਜਥੇਬੰਦੀ ਦੇ ਸੋਹਣ ਸਿੰਘ ਗਿੱਲ ਅਤੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਐੱਸ. ਐੱਸ. ਬੋਰਡ ਦੇ ਮੈਂਬਰ ਭੁਪਿੰਦਰਪਾਲ ਸਿੰਘ ਵਿੱਟੀ ਅਤੇ ਡੀ. ਐੱਸ. ਪੀ. ਕੁਲਵਿੰਦਰ ਸਿੰਘ ਨੂੰ ਕਿਸਾਨ ਜਥੇਬੰਦੀ ਵੱਲੋਂ ਤਿਆਰ ਕੀਤਾ ਗਿਆ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਵਿਰੋਧ ਪ੍ਰਗਟਾਇਆ ਕਿ ਉਨ੍ਹਾਂ ਦਾ ਕੋਈ ਮਕਸਦ ਨਹੀਂ ਸੀ ਲੋਕ ਦਰਬਾਰ ਦਾ ਵਿਰੋਧ ਕਰਨ ਦਾ ਪਰ ਸਾਡੇ ਸਾਂਤਮਈ ਪ੍ਰੋਗਰਾਮ ਨੂੰ ਪੁਲਸ ਵੱਲੋਂ ਜ਼ਬਰਦਸਤੀ ਰੋਕ ਕੇ ਸਾਡੇ ਨਾਲ ਧੱਕਾ ਕੀਤਾ, ਜਿਸ ਕਰ ਕੇ ਕਿਸਾਨਾਂ ਨੂੰ ਪੁਲਸ ਵੱਲੋਂ ਗਾਏ ਗਏ ਬੈਰੀਕੇਟਾਂ ਨੂੰ ਲਾਂਭੇ ਕਰ ਕੇ ਲੰਘਣਾ ਪਿਆ।


author

Bharat Thapa

Content Editor

Related News