ਗੁਰਦਾਸ ਮਾਨ ਨੇ ਕਿਹਾ ''ਇਹ ਵੇਲਾ ਕਿਰਸਾਨ ਦਾ ਹੈ ਰੱਬ ਸੱਚ ਨੂੰ ਜ਼ਿੰਦਾਬਾਦ ਕਰੇ''

01/04/2021 9:43:54 AM

ਚੰਡੀਗੜ੍ਹ (ਬਿਊਰੋ) : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਉਥੇ ਹੀ ਪੰਜਾਬੀ ਕਲਾਕਾਰ ਆਪਣੇ ਗੀਤਾਂ ਰਾਹੀਂ ਕਿਸਾਨਾਂ ਦਾ ਹੌਂਸਲਾ ਵਧਾ ਰਹੇ ਹਨ। ਉਥੇ ਹੀ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਚੜ੍ਹਦੇ ਸਾਲ 'ਚ ਆਪਣੇ ਪ੍ਰਸ਼ੰਸਕਾਂ ਨੂੰ ਵਧਾਈ ਦੇਣ ਲਈ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਰਾਂਹੀ ਉਨ੍ਹਾਂ ਨਵੇਂ ਸਾਲ 'ਚ ਸਭ ਚੰਗਾ ਹੋਣ ਦਾ ਕਾਮਨਾ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਇਕ ਕਵੀਤਾ ਦੇ ਜ਼ਰੀਏ ਆਪਣੇ ਪ੍ਰਸ਼ੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਹੈ। ਉਨ੍ਹਾਂ ਵੀਡੀਓ ਦੇ ਅੰਤ 'ਚ ਇਹ ਵੀ ਕਿਹਾ ਕਿ "ਇਹ ਵੇਲਾ ਕਿਰਸਾਨ ਦਾ ਹੈ ਰੱਬ ਸੱਚ ਨੂੰ ਜ਼ਿੰਦਾਬਾਦ ਕਰੇ।"

ਗੁਰਦਾਸ ਮਾਨ ਨੇ ਕਿਸਾਨੀ ਸੰਘਰਸ਼ ਸਬੰਧੀ ਇਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਬਜ਼ੁਰਗ ਮਹਿਲਾ ਆਟਾ ਗੁੰਨਦੀ ਨਜ਼ਰ ਆਉਂਦੀ ਸੀ। ਗੁਰਦਾਸ ਮਾਨ ਇਹ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ, 'ਰੱਬ ਅੱਗੇ ਇਹੀ ਅਰਦਾਸ ਹੈ ਕਿ ਬਹੁਤ ਜਲਦੀ ਇਹ ਮਾਵਾਂ ਆਪਣੇ ਘਰਾਂ ਦੇ ਚੁੱਲਿਆ 'ਤੇ ਰੋਟੀਆਂ ਪਕਾਉਣ। ਫ਼ੈਸਲੇ ਸਭ ਦੇ ਹੱਕ 'ਚ ਹੋਣ, ਸਰਬੱਤ ਦਾ ਭਲਾ ਹੋਵੇ।' ਇਸ ਤੋਂ ਇਲਾਵਾ ਗੁਰਦਾਸ ਮਾਨ ਨੇ ਦਿੱਲੀ ਧਰਨੇ 'ਚ ਪਹੁੰਚਣ ਦੀ ਤਸਵੀਰ ਸਾਂਝੀ ਕੀਤੀ ਸੀ ਤੇ ਲਿਖਿਆ ਸੀ, 'ਕਹਿਣ ਨੂੰ ਤਾਂ ਬਹੁਤ ਕੁਝ ਹੈ ਪਰ ਮੈਂ ਸਿਰਫ ਇੰਨੀ ਗੱਲ ਕਹਾਂਗਾ– ਮੈਂ ਹਮੇਸ਼ਾ ਤੁਹਾਡੇ ਨਾਲ ਸੀ ਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ। ਕਿਸਾਨ ਜ਼ਿੰਦਾਬਾਦ ਹੈ ਤੇ ਹਮੇਸ਼ਾ ਜ਼ਿੰਦਾਬਾਦ ਰਹੇਗਾ।'

ਸਿੰਘੂ ਬਾਰਡਰ 'ਤੇ ਹੋਇਆ ਵਿਰੋਧ
ਪਿਛਲੇ ਮਹੀਨੇ ਦਸੰਬਰ ਦੇ ਸ਼ੁਰੂ 'ਚ ਕਿਸਾਨਾਂ ਦੇ ਸਮਰਥਨ 'ਚ ਗੁਰਦਾਸ ਮਾਨ ਸਿੰਘੂ ਬਾਰਡਰ 'ਤੇ ਪਹੁੰਚੇ ਸਨ। ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਸਮਰਥਨ 'ਚ ਗੁਰਦਾਸ ਮਾਨ ਦਾ ਪੁੱਤਰ ਗੁਰਿੱਕ ਮਾਨ ਵੀ ਪਹੁੰਚਿਆ ਸੀ। ਗੁਰਦਾਸ ਮਾਨ ਨੂੰ ਕਿਸਾਨ ਅੰਦੋਲਨ 'ਚ ਵੇਖ ਕਈ ਕਿਸਾਨਾਂ 'ਚ ਭਾਰੀ ਰੋਸ ਵੇਖਿਆ ਗਿਆ ਸੀ ਅਤੇ ਕੁਝ ਲੋਕਾਂ ਨੇ ਉਨ੍ਹਾਂ ਦਾ ਸਮਰਥਨ ਵੀ ਕੀਤਾ ਸੀ। ਸਿੰਘੂ ਬਾਰਡਰ 'ਤੇ ਪਹੁੰਚੇ ਗੁਰਦਾਸ ਮਾਨ ਨੂੰ ਕੁਝ ਕਿਸਾਨ ਸੰਗਠਨਾਂ ਨੇ ਉਨ੍ਹਾਂ ਨੂੰ ਸਟੇਜ 'ਤੇ ਬੋਲਣ ਲਈ ਕਿਹਾ ਸੀ ਪਰ ਜਦੋਂ ਉਹ ਸਟੇਜ ਵੱਲ ਜਾਣ ਲੱਗੇ ਤਾਂ ਕਈ ਕਿਸਾਨਾਂ ਨੇ ਇਸ ਦਾ ਵਿਰੋਧ ਕੀਤਾ। ਵਿਰੋਧ ਹੁੰਦਾ ਵੇਖ ਗੁਰਦਾਸ ਮਾਨ ਨੂੰ ਵਾਪਸ ਆਉਣਾ ਪਿਆ ਸੀ। ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਅਸੀਂ ਗੁਰਦਾਸ ਮਾਨ ਨੂੰ ਕਦੇ ਮੁਆਫ਼ ਨਹੀਂ ਕਰ ਸਕਦੇ। ਨਾਂ ਹੀ ਉਨ੍ਹਾਂ ਨੇ ਰਾਸ਼ਟਰ ਭਾਸ਼ਾ ਨੂੰ ਲੈ ਕੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗੀ ਹੈ। ਅਸੀਂ ਗੁਰਦਾਸ ਮਾਨ ਦੁਆਰਾ ਰਾਸ਼ਟਰ ਭਾਸ਼ਾ ਦੇ ਕੀਤੇ ਗਏ ਅਪਮਾਨ ਨੂੰ ਕਦੇ ਭੁੱਲ ਨਹੀਂ ਸਕਦੇ ।

ਵਿਰੋਧ 'ਚ ਲੋਕਾਂ ਨੇ ਆਖੀਆਂ ਇਹ ਗੱਲਾਂ
ਕੁਝ ਕ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਗੁਰਦਾਸ ਮਾਨ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਦੇ। ਨਾ ਹੀ ਉਨ੍ਹਾਂ ਨੇ ਰਾਸ਼ਟਰ ਭਾਸ਼ਾ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ 'ਤੇ ਮੁਆਫ਼ੀ ਮੰਗੀ ਹੈ। ਅਸੀਂ ਗੁਰਦਾਸ ਮਾਨ ਵਲੋਂ ਰਾਸ਼ਟਰ ਭਾਸ਼ਾ ਦੇ ਕੀਤੇ ਅਪਮਾਨ ਨੂੰ ਕਦੇ ਨਹੀਂ ਭੁੱਲ ਸਕਦੇ। ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਅੱਜ ਕੰਗਨਾ ਰਣੌਤ ਵੀ ਕਿਸਾਨੀ ਅੰਦੋਲਨ 'ਚ ਆ ਜਾਵੇ ਤਾਂ ਅਸੀਂ ਉਸ ਨੂੰ ਵੀ ਮੁਆਫ਼ ਨਹੀਂ ਕਰਾਂਗਾ। ਉਸ ਨੇ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਮੰਦਾ ਬੋਲਿਆ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ।

ਭਾਸ਼ਾ ਨੂੰ ਲੈ ਕੇ ਹੋਇਆ ਸੀ ਵੱਡਾ ਵਿਵਾਦ 
ਗੁਰਦਾਸ ਮਾਨ ਨੇ ਕਿਹਾ ਕਿ ਇਕ ਇੰਟਰਵਿਊ ਦੌਰਾਨ ਮੇਰੇ ਤੋਂ ਰਾਸ਼ਟਰ ਭਾਸ਼ਾ ਨਾਲ ਜੁੜਿਆ ਇਕ ਸਵਾਲ ਪੁੱਛਿਆ ਸੀ, ਜਿਸ ਦਾ ਜਵਾਬ ਮੈਂ ਸਹਿਜ 'ਚ ਦਿੰਦਿਆ ਕਿਹਾ 'ਇਕ ਦੇਸ਼ ਦੀ ਇਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਕਿ ਉਸ ਦੇਸ਼ ਦਾ ਹਰ ਵਿਅਕਤੀ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਬੇਫ਼ਿਕਰੀ ਨਾਲ ਸਾਂਝੀ ਕਰ ਸਕੇ, ਕਿਸੇ ਨੂੰ ਸਮਝਾ ਸਕੇ ਤੇ ਖ਼ੁਦ ਵੀ ਸਮਝ ਸਕੇ। ਇਸੇ ਨੂੰ ਰਾਸ਼ਟਰ ਭਾਸ਼ਾ ਕਹਿੰਦੇ ਹਨ।
 


sunita

Content Editor

Related News