ਜਦੋਂ ਰਾਜਪਾਲ ਨੂੰ ਸੌਂਪਿਆ 6 ਲੱਖ ਕਿਸਾਨਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ... (ਤਸਵੀਰਾਂ)

Tuesday, Sep 04, 2018 - 02:52 PM (IST)

ਜਦੋਂ ਰਾਜਪਾਲ ਨੂੰ ਸੌਂਪਿਆ 6 ਲੱਖ ਕਿਸਾਨਾਂ ਦੇ ਦਸਤਖਤਾਂ ਵਾਲਾ ਮੰਗ ਪੱਤਰ... (ਤਸਵੀਰਾਂ)

ਚੰਡੀਗੜ੍ਹ (ਨਿਆਮੀਆਂ, ਰਵਿੰਦਰ) : ਕਿਸਾਨ ਕਰਜ਼ਾ ਮੁਆਫੀ ਸਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗਲਵਾਰ ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ 'ਚ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ 'ਚ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ।

PunjabKesari

ਯੂਨੀਅਨ ਦੇ ਪ੍ਰਧਾਨ ਰਾਜੇਵਾਲ ਅਤੇ ਹੋਰ ਆਗੂਆਂ ਨੇ ਕਿਸਾਨਾਂ ਦੇ ਮੈਮੋਰੈਂਡਮ ਦੇ ਵੱਡੇ-ਵੱਡੇ ਬੰਡਲ ਸਿਰਾਂ 'ਤੇ ਚੁੱਕੇ ਹੋਏ ਸਨ, ਜਿਨ੍ਹਾਂ 'ਤੇ ਸਾਰੇ ਪੰਜਾਬ 'ਚੋਂ 6 ਲੱਖ ਕਿਸਾਨਾਂ ਨੇ ਦਸਤਖਤ ਕੀਤੇ ਹੋਏ ਸਨ। ਚੰਡੀਗੜ੍ਹ ਪੁਲਸ ਵਲੋਂ ਸ਼ਹਿਰ 'ਚ ਦਾਖਲ ਹੋਣ ਸਮੇਂ ਜਦੋਂ ਕਿਸਾਨਾਂ ਨੂੰ ਰੋਕਿਆ ਗਿਆ ਤਾਂ ਕਿਸਾਨ ਸੜਕ 'ਤੇ ਹੀ ਧਰਨਾ ਲਾ ਕੇ ਬੈਠ ਗਏ। ਇਸ ਮੌਕੇ ਯੂਨੀਅਨ ਦਾ ਇਕ ਵੱਡਾ 15 ਮੈਂਬਰਾਂ ਦਾ ਵਫਦ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਰਾਜ ਭਵਨ ਵਿਖੇ ਮੈਮੋਰੈਂਡਮ ਦੇਣ ਗਿਆ।

PunjabKesari

ਇਸ ਮੌਕੇ ਰਾਜੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀਆਂ ਵੋਟਾਂ ਬਟੋਰਨ ਲਈ ਕਿਸਾਨਾਂ ਸਿਰ ਚੜ੍ਹਿਆ ਹਰ ਕਰਜ਼ਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਜੋ ਉਨ੍ਹਾਂ ਦੇ ਚੋਣ ਮੈਨੀਫੈਸਟੋ 'ਚ ਦਰਜ ਹੈ ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਕਿਸਾਨਾਂ ਨਾਲ ਡਰਾਮੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੇ ਵਫਦ ਨੇ ਰਾਜਪਾਲ ਤੋਂ ਮੰਗ ਕੀਤੀ ਕਿ ਉਹ ਖੁਦ ਕਾਂਗਰਸ ਦਾ ਮੈਨੀਫੈਸਟੋ ਪੜ੍ਹਨ ਅਤੇ ਕੈਪਟਨ ਵਲੋਂ ਕੀਤੇ ਗਏ ਹਰ ਵਾਅਦੇ ਨੂੰ ਤੁਰੰਤ ਪੂਰਾ ਕਰਨ ਦੇ ਹੁਕਮ ਦੇਣ। 


Related News