ਸਿਆਸੀ ਪਾਰਟੀਆਂ ਤੇ ਕਾਰਪੋਰੇਟ ਘਰਾਣਿਆਂ ਦਾ ਗੂੜਾ ਰਿਸ਼ਤਾ ਬਣ ਰਿਹੈ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ’ਚ ਰੁਕਾਵਟ

12/25/2020 6:07:33 PM

ਅੰਮਿ੍ਰਤਸਰ (ਦੀਪਕ ਸ਼ਰਮਾ)— ਉੱਤਰ ਭਾਰਤ ਦੇ ਕਿਸਾਨ ਸੰਘਰਸ਼ ਕਰਦੇ ਹੋਏ ਕਰੀਬ ਇਕ ਮਹੀਨੇ ਤੋਂ ਕੜਾਕੇ ਦੀ ਹੱਡ ਚੀਰਵੀਂ ਠੰਡ ’ਚ ਤਿੰਨਾਂ ਕਾਲੇ ਕਾਨੂੰਨ ਵਾਪਸ ਕਰਵਾਉਣ ਦੀ ਮੰਗ ’ਤੇ ਕੇਂਦਰ ਸਰਕਾਰ ਨਾਲ ਟੱਕਰ ਲੈ ਰਹੇ ਹਨ। ਉਥੇ ਹੀ ਸਰਕਾਰ ਭਾਜਪਾ ਆਪਣਾ ਮਾੜਾ ਭਵਿੱਖ ਸਾਹਮਣੇ ਵੇਖਦੇ ਹੋਏ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੈ। ਜੇਕਰ ਇਸ ਰੱਸਾ ਕੱਸੀ ਦਾ ਗੰਭੀਰਤਾ ਨਾਲ ਕਾਰਨ ਨੂੰ ਜਾਣਿਆ ਜਾਵੇ ਤਾਂ ਭਾਜਪਾ ’ਤੇ ਇਹ ਗੱਲ ਲਾਗੂ ਹੋਣਾ ਤੈਅ ਹੈ। ‘‘ਮੂੰਹ ਖਾਵੇ ਅਤੇ ਅੱਖਾਂ ਸ਼ਰਮਾਵੇ’’ ਮਤਲਬ ਜੋ ਕਰਜ਼ਦਾਰ ਹੁੰਦਾ ਹੈ, ਉਹ ਆਪਣੇ ਕਰਜ਼ ਦੇਣ ਵਾਲੇ ਆਕਾ ਦੇ ਅੱਗੇ ਝੁੱਕਣ ਲਈ ਮਜਬੂਰ ਹੁੰਦਾ ਹੈ। ਇਹੀ ਕਾਰਨ ਤਾਂ ਭਾਜਪਾ ਦੀ ਮਜਬੂਰੀ ਹੈ ਕਿ ਟਾਲਮਟੋਲ ਦੀ ਰਾਜਨੀਤੀ, ਖ਼ੁਫੀਆ ਤੰਤਰ ਦੀਆਂ ਸਿਆਸੀ ਚਾਲਾਂ ਅਤੇ ਕਿਸਾਨਾਂ ਨੂੰ ਆਪਸ ’ਚ ਧੜੇਬੰਦੀ ਕਰਕੇ ਲਿੜਾਉਣ ਦੀ ਸਾਜਿਸ਼ ਰਚਣ ਦੇ ਬਾਵਜੂਦ ਸਫ਼ਲਤਾ ਦੇ ਫੁ੍ੱਲ ਅਜੇ ਤੱਕ ਨਹੀਂ ਲੱਗੇ ਹਨ। ਇਸ ਲਈ ਭਾਜਪਾ ਦੇ ਬਗੀਚੇ ’ਚ ਮੋਸਮੀ ਚੁਣਾਵੀ ਫੁੱਲਾਂ ਦੀ ਬਹਾਰ ਫੀਕੀ ਪੈਣਾ ਲਾਜ਼ਮੀ ਹੈ। ਇਹੀ ਤਾਂ ਹੈ ਭਵਿੱਖ ਦਾ ਸ਼ੀਸ਼ਾ।

ਇਹ ਵੀ ਪੜ੍ਹੋ : UAE ਤੋਂ ਆਏ ਮੁੰਡੇ ’ਤੇ ਚੜਿ੍ਹਆ ਕਿਸਾਨੀ ਰੰਗ, ਧਰਨੇ ’ਚ ਸ਼ਾਮਲ ਹੋਣ ਲਈ ਰੱਦ ਕੀਤਾ ਆਪਣਾ ਵਿਆਹ

ਜੇਕਰ ਇਹ ਸੋਚਿਆ ਜਾਵੇ ਕਿ ਕਿਸਾਨ ਵਿਰੋਧੀ ਤਿੰਨਾਂ ਕਾਲੇ ਕਾਨੂੰਨਾਂ ਦਾ ਕੀ ਇਹ ਨਵਾਂ ਆਧਾਰ ਹੈ? ਤਾਂ ਇਹ ਗਲਤ ਹੋਵੇਗਾ। ਕਿਉਂਕਿ ਕਰਜ਼ਾ ਦੇਣ ਵਾਲਾ ਸ਼ਾਹੂਕਾਰ ਕਰਜ਼ਾ ਦੇਣ ’ਤੇ ਵਿਆਜ ਤਾਂ ਲੈਂਦਾ ਹੈ ਪਰ ਆਪਣੇ ਵੱਧਦੇ ਹੋਏ ਲਾਲਚ ਨੂੰ ਕਰਜ਼ਾ ਲੈਣ ਨੂੰ ਬਲੈਕ ਮੇਲ ਕਰਨ ਦੀ ਕੋਸ਼ਿਸ਼ ਵੀ ਜਾਰੀ ਰੱਖਦਾ ਹੈ। ਉਸ ਨੂੰ ਨਾ ਦੇਸ਼ ਦੀ ਪਰਵਾਹ ਨਾ ਏਕਤਾ ਦੀ, ਉਸ ਸ਼ਾਹੂਕਾਰ ਦਾ ਇਕ ਹੀ ਟੀਚਾ þ। ਦੁਨੀਆ ’ਚ ਅਮੀਰ ਬਨਣ ਦਾ, ਜਿਸ ਦੇ ਨਾਲ ਉਸ ਦੀ ਹਵਸ ਰੂਪੀ ਹੋੜ ਕਦੇ ਖ਼ਤਮ ਨਹੀਂ ਹੁੰਦੀ ਅਤੇ ਲਾਲਚ ਵਧਣ ਨਾਲ ਉਹ ਦੁਨੀਆ ਦੇ ਸ਼ਾਹੂਕਾਰਾਂ ਦੀ ਲੜੀ ’ਚ ਪਹਿਲਾਂ ਸਥਾਨ ਪ੍ਰਾਪਤ ਕਰਨ ਲਈ ਆਪਣੇ ਆਰਥਕ ਸਲਾਹਕਾਰਾਂ ਨਾਲ ਇਸ ਤਰ੍ਹਾਂ ਦੀਆਂ ਰਣਨੀਤੀ ਬਣਾ ਕੇ ਕਰਜ਼ਦਾਰ ਸਿਆਸਤਦਾਰਾਂ ਨੂੰ ਆਪਣੇ ਜਾਲ ’ਚ ਅਜਿਹਾ ਫਸਾ ਲੈਂਦੇ ਹਨ। ਜਿਵੇਂ ਮੱਕੜੀ ਦੇ ਜਾਲ ’ਚੋਂ ਕੋਈ ਬਾਹਰ ਨਹੀਂ ਨਿਕਲ ਸਕਦਾ। ਉਸ ਨੂੰ ਹਰ ਹਾਲਤ ’ਚ ਸ਼ਾਹੂਕਾਰ ਦੇ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਚਾਹੇ ਉਸ ਨੂੰ ਦੇਸ਼ ਨੂੰ ਕਿਉਂ ਨਾ ਵੇਚਣਾ ਪਵੇ। ਉਸ ਦੇ ਸੰਸਕਾਰ ਸ਼ਾਹੂਕਾਰ ਦੇ ਦਬਾਬ ਹੇਠ ਤਾਂ ਪਹਿਲਾਂ ਹੀ ਮਰੇ ਹੁੰਦੇ ਹਨ। 

PunjabKesari

ਇਸ ਲਈ ਇਹ ਉਸ ਦੀ ਮਜਬੂਰੀ ਹੈ ਕਿ ਉਹ ਕਾਲੇ ਕਾਨੂੰਨ ਵਾਪਸ ਨਹੀਂ ਲੈ ਪਾਉਂਦਾ ਕਿਉਂਕਿ ਅਗਲੀਆਂ ਚੋਣਾਂ ਲਈ ਵੀ ਤਾਂ ਸ਼ਾਹੂਕਾਰਾਂ ਦੀ ਜ਼ਰੂਰਤ ਪੈਣੀ ਵੀ ਲਾਜ਼ਮੀ ਹੈ। ਕੀ ਇਹੀ ਹਾਲਤ ਭਾਜਪਾ ਦੀ ਹੈ? ਉਸ ਦਾ ਜਵਾਬ ਭਾਜਪਾ ਹੀ ਦੇ ਸਕਦੀ ਹੈ ਕਿ ਉਹ ਸ਼ਾਹੂਕਾਰਾਂ ਦੇ ਇਹਸਾਨਾਂ ਥੱਲੇ ਦਬੇ ਹੋਣ ਕਾਰਨ ਕਿਸਾਨਾਂ ਦੀ ਇਕ ਹੀ ਪੱਕੀ ਮੰਗ ਨੂੰ ਉਹ ਮਨਜ਼ੂਰ ਨਹੀਂ ਕਰ ਪਾ ਰਹੇ। ਕਿ ਇਹੀ ਭਾਜਪਾ ਦੀ ਮਜਬੂਰੀ ਹੈ? ਇਹੀ ਕਾਰਨ ਹੈ ਕਿ ਇਸ ਮੁੱਦੇ ’ਤੇ ਸਾਰੇ ਭਾਜਪਾ ਲੀਡਰਾਂ ਦੇ ਮੂੰਹ ’ਤੇ ਦੀਵਾਲਾ ਨਿਕਲਣ ਦੇ ਡਰ ਦਾ ਜੰਦਰਾਂ ਲਗਾ ਹੋਇਆ ਹੈ।  ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਿਸਾਨ ਲੀਡਰਾਂ ਅਤੇ ਵਿਰੋਧੀ ਪੱਖ ਦੇ ਦੋਸ਼ਾਂ ਦੇ ਜਵਾਬ ’ਚ ਮਜਬੂਰੀ ਕਾਰਨ ਕਰਜ਼ਦਾਰ ਡਰ ਦੇ ਮਾਰੇ ਆਪਣੇ ਸ਼ਾਹੂਕਾਰਾਂ ਦਾ ਨਾ ਵੀ ਲੈਣ ਨੂੰ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਮੂੰਹ ’ਤੇ ਵੀ ਕਰਜ਼ੇ ਦਾ ਜੰਦਰਾਂ ਲੱਗਿਆ ਹੋਇਆ ਹੈ। ਜਿਸ ਦੀ ਚਾਬੀ ਤਾਂ ਹੈ ਪਰ ਭਾਜਪਾ ਉਸ ਨੂੰ ਘੁਮਾ ਕੇ ਵੀ ਇਸ ਜੰਦਰੇ ਨੂੰ ਹੁਣ ਖੋਲ੍ਹਣਾ ਨਹੀਂ ਚਾਹੁੰਦੀ। ਇਹ ਭਾਜਪਾ ਦੀ ਮਜਬੂਰੀ ਵੀ ਹੋ ਸਕਦੀ ਹੈ? 

ਇਹ ਵੀ ਪੜ੍ਹੋ : ਕਲਯੁੱਗੀ ਪੁੱਤ ਦਾ ਖ਼ੌਫ਼ਨਾਕ ਕਾਰਾ: ਬਜ਼ੁਰਗ ਮਾਂ ਦਾ ਕੀਤਾ ਅਜਿਹਾ ਹਾਲ ਕਿ ਪੜ੍ਹ ਖੌਲ ਉੱਠੇਗਾ ਤੁਹਾਡਾ ਵੀ ਖ਼ੂਨ (ਵੀਡੀਓ)

ਤਾਜ਼ਾ ਹਾਲਾਤਾਂ ਤੋਂ ਸਾਫ਼ ਪਤਾ ਚਲਦਾ ਹੈ ਕਿ ਸੋਸ਼ਲ ਮੀਡਿਆ ’ਤੇ ਜੋ ਭਾਜਪਾ ਵਿਰੋਧੀ ਆਪਣੇ ਸ਼ਾਹੂਕਾਰਾਂ ਨਾਲ ਚੁਣਾਵੀ ਸਫ਼ਲਤਾ ਨੂੰ ਹਾਸਲ ਕਰਨ ਦਾ ਅਹਿਸਾਨ ਜੋ ਲਿਆ ਸੀ ਉਸ ਨੂੰ ਪੂਰਾ ਕਰਨਾ ਕਰਜ਼ਦਾਰ ਦਾ ਫਰਜ਼ ਹੈ ਅਤੇ ਤੈਅਸ਼ੁਦਾ ਰਣਨੀਤੀ ਜੋ ਪਹਿਲਾਂ ਬਣਾਈ ਗਈ ਸੀ ਉਸ ਦਾ ਜਵਾਬ ਸੋਸ਼ਲ ਮੀਡੀਆ ਮੰਗਦਾ ਹੈ ਕਿ ਆਪਣੇ ਦੇਸ਼ ’ਚ ਫ਼ੌਜ ਦੇ ਹਥਿਆਰਾਂ ਨੂੰ ਤਿਆਰ ਕਰਨ ਦੇ ਫੈਸਲੇ ਤੋਂ ਪਹਿਲਾਂ ਸ਼ਾਹੂਕਾਰਾਂ ਨੇ ਡਿਫੈਂਸ ਡੀਲ ਹੋਣ ਤੋਂ ਪਹਿਲਾਂ ਆਪਣੀ ਡਿਫੈਂਸ ਲਈ ਹਥਿਆਰਾਂ ਨੂੰ ਬਨਾਉਣ ਲਈ ਨਵੀਂ ਕੰਪਨੀਆਂ ਕਾਲੇ ਕਨੂੰਨ ਆਉਣ ਤੋਂ ਪਹਿਲਾਂ ਹੀ ਕਿਉਂ ਖੋਲ੍ਹੀ ਗਈ ਸੀ। 

ਅਰਬਾਂ ਰੁਪਇਆਂ ਦਾ ਘੋਟਾਲਾ ਕਰਨ ਵਾਲੇ ਨੀਰਵ ਮੋਦੀ ਨੂੰ ਹੁਣ ਤੱਕ ਵਾਪਸ ਕਿਉਂ ਨਹੀਂ ਭਾਰਤ ਲਿਆਇਆ ਗਿਆ ਹੈ। ਵਿਜੈ ਮਾਲਿਆ ਦਾ ਵਿਦੇਸ਼ ’ਚ ਫਰਾਰ ਹੋਣ ਤੋਂ ਪਹਿਲਾਂ ਸਾਬਕਾ ਖ਼ਜ਼ਾਨਾ-ਮੰਤਰੀ ਨੂੰ ਸੰਸਦ ’ਚ ਆਪਣੇ ਆਪ ਮਿਲਣ ਦੀ ਸਾਜਿਸ਼ ਕੀ ਸੀ। ਜ਼ਿਆਦਾਤਰ ਗੁਜਰਾਤੀ ਸ਼ਾਹੂਕਾਰ ਬੈਂਕਾਂ ਦੇ ਡਿਫਾਲਟਰ ਜਦੋਂ ਅਰਬਾਂ ਰੁਪਈਆਂ ਦਾ ਘੋਟਾਲਾ ਕਰਕੇ ਵਿਦੇਸ਼ ਭੱਜ ਰਹੇ ਸਨ ਤਾਂ ਸਵੱਛ ਭਾਰਤ ਦੀ ਸਵੱਛ ਗੁਪਤਚਰ ਨਾਮੀ ਸਾਰਿਆਂ ਏਜੰਸੀਆਂ ਕੀ ਸੁੱਤੀਆਂ ਹੋਈਆਂ ਸਨ ਜਾਂ ਉਨ੍ਹਾਂ ਨੂੰ ਹੰਕਾਰ ਅਤੇ ਦਬਾਅ ਦੀ ਨੀਂਦ ਦੀਆਂ ਗੋਲੀਆਂ ਦੇ ਕੇ ਸ਼ਾਹੂਕਾਰਾਂ ਨੇ ਕਰਜ਼ਦਾਰ ਦੇ ਇਸ਼ਾਰੇ ’ਤੇ ਨੀਂਦ ’ਚ ਸੁਲਾ ਦਿੱਤਾ ਸੀ? ਬਿੱਗ ਬਾਜ਼ਾਰ ਦੀ ਖ਼ਰੀਦਦਾਰੀ ਕਿਸ ਸ਼ਾਹੂਕਾਰ ਨੇ ਅਜਿਹੇ ਤਿੰਨ ਕਾਲੇ ਕਨੂੰਨ ਲਾਗੂ ਹੋਣ ਤੋਂ ਪਹਿਲਾਂ ਕਿਉਂ ਕੀਤੀ ਸੀ? ਨਾਲ ’ਚ ਉਹ ਨਾਮੀ ਸ਼ਾਹੂਕਾਰ ਗੂਗਲ ਅਤੇ ਫੇਸਬੁਕ ਦੇ ਨਾਲ ਪ੍ਰਚੂਨ ਮਾਰਕਿਟ ਵਿੱਚ ਉੱਤਰਨ ਦਾ ਸਮਝੌਤਾ ਕਿਉਂ ਕਰਦਾ ਸੀ? ਇਸ ਨਾਮੀ ਸ਼ਾਹੂਕਾਰ ਨੇ ਅਨਾਜਾਂ ਦੇ ਭੰਡਾਰ ਕਰਨ ਲਈ, ਕਾਲੇ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਕਿਸ ਕਰਜ਼ਦਾਰ ਨਾਲ ਸੁਲਾਹ ਲੈ ਕੇ ਇਕ ਹਜ਼ਾਰ ਵੱਡੇ ਗੁਦਾਮਾਂ ਦੀ ਪਹਿਲੀਆਂ ਕਿਸ਼ਤਾਂ ਦੀ ਉਸਾਰੀ ਕਿਉਂ ਕੀਤੀ? ਸਾਫ਼ ਹੈ, ਇਹ ਸ਼ਾਹੂਕਾਰ ਅਤੇ ਕਰਜ਼ਦਾਰ ਦਾ ਮਾਮਲਾ ਹੈ ਉਸ ’ਚ ਕਿਸਾਨ ਪੂਰੀ ਤਰ੍ਹਾਂ ਨਾਲ ਪਿਸ ਰਿਹਾ ਹੈ। ਜਿਸ ਵਿੱਚ ਮਹਿੰਗਾਈ ਵਿਦੇਸ਼ੀ ਪੱਧਰ ’ਤੇ ਵੱਧਣਾ ਲਾਜ਼ਮੀ ਹੈ। 

ਇਹ ਵੀ ਪੜ੍ਹੋ : ਮਨੋਰੰਜਨ ਕਾਲੀਆ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ’ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲੱਥੀਆਂ ਪੱਗਾਂ

ਕਿਸਾਨਾਂ ਦੇ ਵੱਧਦੇ ਹੋਏ ਪ੍ਰਦਰਸ਼ਨਾਂ ਦੇ ਤੇਜੀ ਨਾਲ ਕਦਮ ਜੋ ਸਫ਼ਲਤਾ ਨੂੰ ਚੁੰਮਣ ਦੀਆਂ ਉਮੀਦ ਲਗਾਏ ਹੋਏ ਹਨ। ਉਸ ਨੂੰ ਪੂਰਾ ਕੇਂਦਰ ਸਰਕਾਰ ਕਰਦੀ ਹੈ ਜਾਂ ਨਹੀਂ ਅਜੇ ਤੱਕ ਅਨਿਸ਼ਚਿਤਾ ਤਾਂ ਬਣੀ ਹੋਈ ਹੈ।ਅੰਦੋਲਨ ਵਧਾਉਂਦੇ ਹੋਏ 24 ਦੇਸ਼ਾਂ ਤੱਕ ਪਹੁੰਚ ਚੁੱਕਿਆ ਹੈ। ਆਖੀਰ ਜਦੋਂ ਹੋਰ ਦੇਰ ਹੋ ਗਈ ਤਾਂ ਉੱਤਰ ਭਾਰਤ ਜਾਂ ਦੇਸ਼ ਦਾ ਵਪਾਰੀ, ਉਦਯੋਗਪਤੀ ਵੀ ਆਪਣੇ ਕਾਰੀਗਰਾਂ ਦੇ ਨਾਲ ਇਸ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਇਸ ਅੱਗ ਦੇ ਚਿੰਗਾੜੇ ਨੂੰ ਹੋਰ ਜਹਰੀਲਾ ਕਰ ਦੇਵੇਗਾ। ਜੇਕਰ ਇਸ ਅੱਗ ਦੇ ਚਿੰਗਾੜੇ ਦੇਸ਼ ਦੇ ਪਿੰਡਾਂ ਅਤੇ ਕਿਸਾਨਾਂ ਦੇ ਜਵਾਨ ਪੁੱਤਰਾਂ ਨੂੰ ਆਪਣੀ ਲਪੇਟ ’ਚ ਲੈ ਲੈਂਦੇ ਹਨ ਤਾਂ ਖੂਨ ਦਾ ਰਿਸ਼ਤਾ ਨਿਭਾਉਂਦੇ ਹੋਏ ਸੁਰੱਖਿਆਂ ਵਿੱਚ ਚਿੰਗਾਰੀ ਫੁੱਟਣ ਵਿੱਚ ਦੇਰੀ ਨਹੀਂ ਲੱਗੇਗੀ। ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਜੇਕਰ ਕੇਂਦਰ ਸਰਕਾਰ ਕਿਸੇ ਵੀ ਫੋਰਸਾਂ ਦਾ ਜਬਰਨ ਇਸਤੇਮਾਲ ਕਰਦੀ ਹੈ ਤਾਂ ਇਸ ਫੈਸਲੇ ਦਾ ਪ੍ਰਭਾਵ ਉਲਟਾ ਪੈਣ ਵਿੱਚ ਦੇਰੀ ਨਹੀਂ ਲੱਗੇਗੀ। ਦੱਸੋ! ਕਿਹੜਾ ਪੁੱਤਰ ਆਪਣੇ ਪਿਓ ਅਤੇ ਕਿਸਾਨ ਭਰਾ ’ਤੇ ਗੋਲੀ ਚਲਾਏਗਾ। ਇਸ ਦੀ ਜਾਣਕਾਰੀ ਨਾ ਹੋਣਾ ਭਾਜਪਾ ਦਾ ਹੰਕਾਰ ’ਚ ਡੁੱਬਣ ਦਾ ਮੇਨ ਕਾਰਨ ਵੀ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ਪਹੁੰਚਣ ਤੋਂ ਪਹਿਲਾਂ ਸੋਮ ਪ੍ਰਕਾਸ਼ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ (ਵੀਡੀਓ)

ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਮੌਜੂਦਾ ਖੇਤੀਬਾੜੀ ਕਾਨੂੰਨ ਅਤੇ ਪ੍ਰਬੰਧਾਂ ’ਚ ਜਲਦੀ ਸੁਧਾਰ ਕਰਨ ਦੀ ਜ਼ਰੂਰਤ ਹੈ। ਇਸ ਲਈ ਕੇਂਦਰ ਸਰਕਾਰ ਦੇਸ਼ ਦੇ ਕਿਸਾਨ ਲੀਡਰਾਂ ਦੇ ਨਾਲ ਸੰਪਰਕ ਕਰਕੇ ਉਸ ’ਚ ਸੁਧਾਰ ਲਿਆ ਸਕਦੀ ਹੈ ਕਿਉਂਕਿ ਪ੍ਰਾਈਵੇਟ ਕਾਰਪੋਰੇਟ ਘਰਾਣੇ ਇਸ ਤਰ੍ਹਾਂ ਨਾਲ ਕਿਸਾਨਾਂ ਦਾ ਸ਼ੋਸ਼ਣ ਕਰਦੇ ਹਨ। ਇਸ ਦੇ ਤਹਿਤ ਇਨ੍ਹਾਂ ਪ੍ਰਾਈਵੇਟ ਘਰਾਣਿਆਂ ਦੀਆਂ ਨੀਤੀਆਂ ਅਤੇ ਭਾਜਪਾ ਦੇ ਨਾਲ ਇੰਨ੍ਹਾਂ ਦੇ ਗੁਪਤ ਗੰਢ-ਜੋੜ ’ਤੇ ਕਿਸਾਨਾਂ ਅਤੇ ਆਮ ਜਨਤਾ ਨੂੰ ਹੁਣ ਤੱਕ ਵਿਸ਼ਵਾਸ ਨਹੀਂ ਹੈ। 

ਸਾਫ਼ ਹੈ, ਕੇਂਦਰ ਸਰਕਾਰ ਨੂੰ ਇਸ ਕਾਰਪੋਰੇਟ ਘਰਾਣਿਆਂ ਨਾਲ ਨਾਤਾ ਤੋੜ ਕੇ ਕਿਸਾਨਾਂ ਨੂੰ ਰਾਹਤ ਦੇਣ ਨਾਲ ਹੀ ਇਸ ਗੰਭੀਰ ਸਮੱਸਿਆ ਦਾ ਤੁਰੰਤ ਹਲ ਨਿਕਲ ਸਕਦਾ ਹੈ। ਜੇਕਰ ਇਹ ਅੰਦੋਲਨ ਕੇਂਦਰ ਸਰਕਾਰ ਦੀਆਂ ਕਿਸਾਨਾਂ ਨੂੰ ਸਮਝਾਉਣ, ਟਾਲਮਟੋਲ ਕਰਨ ਅਤੇ ਸ਼ਾਹੂਕਾਰਾਂ ਦੇ ਡਰ ਨਾਲ ਕੋਈ ਵੀ ਫੈਸਲਾ ਨਾ ਹੋਣ ’ਤੇ ਨਤੀਜੇ ਉਹੀ ਹਾਲਾਤ ਦੀ ਤਰ੍ਹਾਂ ਬਣੇ ਹਨ ਜਦੋਂ ਰਾਵਣ ਨੇ ਆਪਣੇ ਸਾਰੇ ਪਰਿਵਾਰ ਦੇ ਮੈਂਬਰਾ ਨੂੰ ਲੜਾਈ ਵਿੱਚ ਮਰਵਾਉਣ ਤੋਂ ਬਾਅਦ ਰਾਮ ਦਾ ਨਾ ਆਖ਼ਿਰੀ ਸਮੇਂ ’ਤੇ ਲੈ ਕੇ ਆਪਣੇ ਪ੍ਰਾਣ ਭਗਵਾਨ ਰਾਮ ਚੰਦਰ ਦੇ ਚਰਨਾਂ ’ਚ ਤਿਆਗੇ ਸਨ ਅਤੇ ਓਦੋਂ ਤੱਦ ਲੰਕਾ ਪੂਰੀ ਤਰ੍ਹਾਂ ਸੜ ਕੇ ਸੁਵਾਹ ਹੋ ਚੁੱਕੀ ਸੀ। 

ਇਹ ਵੀ ਪੜ੍ਹੋ : ਸਾਲ 2020 ਪੰਜਾਬ ’ਚ ਇਨ੍ਹਾਂ ਪਰਿਵਾਰਾਂ ਨੂੰ ਦੇ ਗਿਆ ਵੱਡੇ ਦੁੱਖ, ਜਬਰ-ਜ਼ਿਨਾਹ ਦੀਆਂ ਘਟਨਾਵਾਂ ਨੇ ਵਲੂੰਧਰੇ ਦਿਲ

ਭਾਜਪਾ ਨੂੰ ਬਦਲਦੇ ਹਾਲਾਤਾਂ ਨੂੰ ਜਹਰੀਲਾਪਨ ਵੱਧਣ ਤੋਂ ਪਹਿਲਾਂ ਇਸ ਨੂੰ ਗੰਭੀਰਤਾ ਨਾਲ ਸੋਚਣਾ ਹੋਵੇਗਾ। ਕਿਉਂਕਿ ਭਵਿੱਖ ਦੀ ਸਿਆਸੀ ਸਫਾ ਤਾਂ ਸਾਰੇ ਵਿਰੋਧੀ ਪਾਰਟੀ ਨੂੰ ਅੱਗੇ ਲਿਆਉਣ ਵਿੱਚ ਦੇਰੀ ਨਹੀਂ ਕਰੇਗੀ। ਕਿਸਾਨਾਂ ਦਾ ਕੁਝ ਫੈਸਲਾ ਹੋਵੇ ਜਾਂ ਨਾ ਹੋਵੇ ਤਾਜ਼ਾ ਹਾਲਾਤਾਂ ਤੋਂ ਭਾਜਪਾ ਦੀ ਕਿਸ਼ਤੀ ਡੁੱਬਣ ਦੇ ਕਿਨਾਰੇ ਖੜ੍ਹੀ ਹੈ, ਜਿਸ ਨੂੰ ਬਚਾਉਣਾ ਚਾਹੇ ਤਾਂ ਦੇਸ਼ ਦੇ ਘਰੇਲੂ ਮੰਤਰੀ, ਪ੍ਰਧਾਨਮੰਤਰੀ ਦੀ ਜੋੜਿ ਜਦੋਂ ਚਾਹੇ ਸੁਲਝਾ ਸਕਦੀ ਹੈ। ਤਿੰਨਾਂ ਕਾਲੇ ਕਾਨੂੰਨ ਵਾਪਸ ਲੈ ਕੇ ਪਰ ਹੁਣ ਵੇਖਣਾ ਹੋਵੇਗਾ ਕਿ ਊਂਠ ਕਿਸ ਕਰਵਟ ਬੈਠਦਾ ਹੈ”। ਇਕ ਪਾਸੇ ਖਾਈ ਹੈ ਅਤੇ ਦੂਜੇ ਪਾਸੇ ਖੂਹ ’ਚ ਦਾ ਰਸਤਾ ਜੇਕਰ ਟਾਲਮਟੋਲ ਦੀ ਸਾਜਿਸ਼ ਨਾਲ ਕਮਜੋਰ ਪੈ ਗਿਆ ਤਾਂ ਦੇਸ਼ ’ਚ ਬਰਬਾਦੀ ਦਾ ਆਲਮ ਤੈਅ ਹੈ। ਇਸ ਲਈ ਸਾਨੂੰ ਭਵਿੱਖ ਲਈ ਸੁਚੇਤ ਰਹਿਣਾ ਹੋਵੇਗਾ ਕਿਉਂਕਿ ਭਾਰਤ ਦੇ ਗੁਆਂਢੀ ਦੇਸ਼ਾਂ ਵਿੱਚ ਜੋ ਨਫ਼ਰਤ ਦੀ ਅੱਗ ਪੂਰੀ ਤਰ੍ਹਾਂ ਜੰਗਲ ਦੀ ਅੱਗ ’ਚ ਤਬਦੀਲ ਹੋ ਚੁੱਕੀ ਹੈ, ਉਹ ਅੱਗ ਹੁਣ ਬੁੱਝਣ ਵਾਲੀ ਨਹੀਂ, ਕਿੱਤੇ ਦੇਰ ਨਾ ਹੋ ਜਾਵੇ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 


shivani attri

Content Editor

Related News