ਕਿਸਾਨੀ ਘੋਲ: ਰਣਜੀਤ ਬਾਵਾ ਨੇ ਵਧਾਏ ਕਿਸਾਨਾਂ ਦੇ ਹੌੰਸਲੇ, ਕਿਹਾ-ਆਪਣਾ ਮਕਸਦ ਇੱਕ ਫਿਰ ਰੌਲ਼ਾ ਕਾਹਦਾ

Friday, Jan 29, 2021 - 08:58 AM (IST)

ਚੰਡੀਗੜ੍ਹ (ਬਿਊਰੋ) — ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਖ਼ੇਤੀ ਕਾਨੂੰਨ ਨੂੰ ਰੱਦ ਕਰਵਾਉਣ ਲਈ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ 26 ਜਨਵਰੀ ਨੂੰ ਗਣਤਤੰਰ ਦਿਵਸ ਮੌਕੇ ‘ਟਰੈਕਟਰ ਪਰੇਡ’ ਕੱਢਣ ਦਾ ਐਲਾਨ ਕੀਤਾ ਸੀ। ਕਿਸਾਨ ਜੱਥੇਬੰਦੀਆਂ ਵਲੋਂ ਬਹੁਤ ਹੀ ਸਾਂਤਮਈ ਢੰਗ ਨਾਲ ਇਹ ਪਰੇਡ ਕੱਢੀ ਜਾ ਰਹੀ ਸੀ ਪਰ ਅਚਾਨਕ ਕੁਝ ਸ਼ਰਾਰਤੀ ਲੋਕਾਂ ਨੇ ਇਸ ਸ਼ਾਂਤਮਈ ਅੰਦੋਲਨ ’ਚ ਹਿੰਸਾ ਪੈਂਦਾ ਕਰ ਦਿੱਤੀ। ਇਸ ਦੌਰਾਨ ਲਾਲ ਕਿਲ੍ਹੇ ’ਚ ਹੋਈ ਘਟਨਾਕ੍ਰਮ ਨੇ ਸਾਰਿਆਂ ਨੂੰ ਕਾਫ਼ੀ ਦੁੱਖੀ ਕੀਤਾ। ਇਸ ਘਟਨਾ ਤੋਂ ਬਾਅਦ ਕਿਸਾਨੀ ਏਕਤਾ ਕਾਫ਼ੀ ਤਣਾਅ ਪੂਰਨ ਸਥਿਤੀ ਪੈਦਾ ਹੋ ਗਈ। ਇਸ ਹਿੰਸਕ ਘਟਨਾਕ੍ਰਮ ਨਾਲ ਕਿਸਾਨੀ ਮੋਰਚੇ ਨੂੰ ਕਾਫ਼ੀ ਨੁਕਸਾਨ ਹੋਇਆ। ਇਸ ਤੋਂ ਬਾਅਦ ਕਿਸਾਨੀ ਮੋਰਚਾ ਜੋ ਪਿਛਲੇ ਕਈ ਮਹੀਨਿਆਂ ਤੋਂ ਡਟਿਆ ਹੋਇਆ ਸੀ, ਥੋੜ੍ਹਾ ਢਿੱਲਾ ਪੈਣਾ ਸ਼ੁਰੂ ਹੋ ਗਿਆ। ਇਸੇ ਨੂੰ ਵੇਖਦਿਆਂ ਪੰਜਾਬੀ ਕਲਾਕਾਰ ਲਗਾਤਾਰ ਸੋਸ਼ਲ ਮੀਡੀਆ ਦੇ ਜਰੀਏ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਇਸ ਮੋਰਚੇ ਨੂੰ  ਢਿੱਲਾ ਨਾ ਪੈਣ ਦਿਓ। ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਲਿਖਿਆ ਹੈ—

ਸੰਘਰਸ਼ ਦਾ ਨਾਮ ਈ ਇਹੀ ਹੈ ਕਿ ਹੱਕਾਂ ਲਈ ਲੜਨਾ ਤੇ ਡਟੇ ਰਹਿਣਾ,
ਕੁਝ ਨਹÄ ਹੁੰਦਾ ਬਸ ਗਰੁੱਪ ਜਿਹੇ ਨਾ ਬਣਾਉ ਸਾਰੇ ਇਕ ਰਹੋ,
ਕਿਸੇ ਪਿੱਛੇ ਨਾ ਲੱਗੋ, ਬੱਸ ਤੁਸੀਂ ਸਾਰੇ ਸਿਆਣੇ ਹੋ ਹੌਂਸਲਾ ਰੱਖੋ,
ਆਪਣਾ ਮਕਸਦ ਇਕ ਆ ਫਿਰ ਰੋਲਾ ਕਾਹਦਾ ਪਾਇਆ,
ਜਿੰਨ੍ਹਾਂ ਆਪਸ ’ਚ ਉਲਝਾਂਗੇ, ਉਨ੍ਹਾਂ ਸੰਘਰਸ਼ ਕਮਜ਼ੋਰ ਹੋਊ,
ਸਰਬੱਤ ਦਾ ਭਲਾ ਮੰਗਦੇ ਚੜ੍ਹਦੀ ਕਲਾ ’ਚ ਰਹੋ ਅਤੇ ਡਟੇ ਰਹੋ। ਅੱਗੇ ਦਾ ਸੋਚ ਵਿਚਾਰ ਕਰੋ।

PunjabKesari

ਦੱਸਣਯੋਗ ਹੈ ਕਿ ਪੰਜਾਬੀ ਅਦਾਕਾਰ ਦੀਪ ਸਿੱਧੂ 26 ਜਨਵਰੀ ਮੌਕੇ ਦਿੱਲੀ ਵਿਖੇ ਹੋਏ ਘਟਨਾਕ੍ਰਮ ਤੋਂ ਬਾਅਦ ਵਿਵਾਦਾਂ ’ਚ ਘਿਰ ਗਿਆ ਹੈ। ਦੀਪ ਸਿੱਧੂ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਝੰਡਾ ਚੜ੍ਹਾਉਣ ਕਰਕੇ ਸੁਰਖ਼ੀਆਂ ’ਚ ਆ ਗਏ ਹਨ। ਇਹ ਵਿਵਾਦ ਉਦੋਂ ਸਾਹਮਣੇ ਆਇਆ, ਜਦੋਂ ਦੀਪ ਸਿੱਧੂ ਨੇ ਲਾਈਵ ਹੋ ਕੇ ਲਾਲ ਕਿਲੇ ’ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਲੈ ਕੇ ਇਕ ਲਾਈਵ ਵੀਡੀਓ ਸਾਂਝੀ ਕੀਤੀ। ਦੀਪ ਨੇ ਜਥੇਬੰਦੀਆਂ ਦੀ ਇਜਾਜ਼ਤ ਤੋਂ ਬਿਨਾਂ ਇਹ ਕਦਮ ਚੁੱਕਿਆ ਹੈ, ਜਿਸ ’ਤੇ ਹੁਣ ਕਿਸਾਨ ਜਥੇਬੰਦੀਆਂ ਵੀ ਐਕਸ਼ਨ ਲੈ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Ranjit Bawa( ਰਣਜੀਤ ਬਾਵਾ ) (@ranjitbawa)


ਨੋਟ - ਰਣਜੀਤ ਬਾਵਾ ਦੀ ਇਸ ਖ਼ਬਰ ਸਬੰਧੀ ਆਪਣੀ ਰਾਏ ਸਾਨੂੰ ਕੁਮੈਂਟ ਬਾਕਸ ’ਚ ਜ਼ਰੂਰ ਦਿਓ। 


sunita

Content Editor

Related News