ਕਿਸਾਨ ਸੰਘਰਸ਼ ਨੂੰ ਲਮਕਾ ਕੇ ਥਕਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ : ਬਾਦਲ

Wednesday, Jan 06, 2021 - 08:04 PM (IST)

ਕਿਸਾਨ ਸੰਘਰਸ਼ ਨੂੰ ਲਮਕਾ ਕੇ ਥਕਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ : ਬਾਦਲ

ਮਲੋਟ,(ਰਿਣੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਵਿਖੇ ਵੱਖ-ਵੱਖ ਸਰਕਲਾਂ ਦੇ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ 'ਤੇ ਸ਼ਬਦਾਂ ਦੇ ਹਮਲੇ ਕੀਤੇ ਅਤੇ ਮੀਟਿੰਗ ਉਪਰੰਤ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨੀ ਸੰਘਰਸ਼ ਨੂੰ ਲਮਕਾ ਰਹੀ ਹੈ ਅਤੇ ਤਾਰੀਕ 'ਤੇ ਤਾਰੀਕ ਦਿੱਤੀ ਜਾ ਰਹੀ ਹੈ। ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਜਿਹੀ ਨਕੰਮੀ ਸਰਕਾਰ ਕਿਸੇ ਨੇ ਵੀ ਨਹੀਂ ਦੇਖੀ ਹੋਣੀ। 5 ਸਾਲ ਮੁੱਖ ਮੰਤਰੀ ਪੰਜਾਬ 'ਚ ਆਇਆ ਹੀ ਨਹੀਂ । ਪੰਜਾਬ 'ਚ ਜੋ ਵੀ ਵਿਕਾਸ ਦੇ ਕੰਮ ਹੋਏ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਤਾਂ ਪਿੰਡਾਂ 'ਚ ਨਰੇਗਾ ਕੰਮਾਂ ਚ ਵੱਡੇ ਪੱਧਰ 'ਤੇ ਘਪਲੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਅਜਿਹੇ ਘਪਲੇ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਵਰਕਰਾਂ ਨੂੰ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਇਕਜੁੱਟ ਹੋ ਕੇ ਲੜਣ ਲਈ ਪ੍ਰੇਰਿਆ ਅਤੇ ਕਿਹਾ ਕਿ ਵੱਡੀ ਗਿਣਤੀ 'ਚ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਹਲਕੇ ਭਾਜਪਾ ਕੋਲ ਹਨ ਉਥੇ ਵੀ ਇਹ ਸਥਿਤੀ ਹੈ ਕਿ ਭਾਜਪਾ ਨੂੰ ਨਗਰ ਕੌਂਸਲ ਚੋਣਾਂ ਲਈ ਉਮੀਦਵਾਰ ਨਹੀਂ ਮਿਲ ਰਹੇ ਜਦਕਿ ਸ਼੍ਰੋਮਣੀ ਅਕਾਲੀ ਦਲ ਕੋਲ ਵੱਡੀ ਗਿਣਤੀ 'ਚ ਵਰਕਰ ਹਨ। ਸੰਬੋਧਨ ਉਪਰੰਤ ਪਤਰਕਾਰਾਂ ਨਾਲ ਗਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜਾਣ ਬੁੱਝ ਕੇ ਕਿਸਾਨੀ ਸੰਘਰਸ਼ ਨੂੰ ਲਮਕਾ ਰਹੀ ਹੈ ਅਤੇ ਤਾਰੀਕ 'ਤੇ ਤਾਰੀਕ ਦਿੱਤੀ ਜਾ ਰਹੀ ਹੈ। ਉਨ੍ਹਾਂ ਦਾ ਭੁਲੇਖਾ ਹੈ ਕਿ ਉਹ ਇਸ ਅੰਦੋਲਨ ਨੂੰ ਥਕਾ ਲੈਣਗੇ ਪਰ ਇਹ ਥਕਣਾ ਨਹੀਂ। 8 ਤਾਰੀਕ ਦੀ ਮੀਟਿੰਗ ਤੋਂ ਕੋਈ ਉਮੀਦ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਉਮੀਦ ਨਹੀਂ ।


author

Bharat Thapa

Content Editor

Related News