ਸਮਰਾਲਾ 'ਚ 'ਭਾਰਤ ਬੰਦ' ਦੌਰਾਨ ਕਿਸਾਨਾਂ ਨੇ ਬੰਦ ਕਰਵਾਈਆਂ ਦੁਕਾਨਾਂ ਤੇ ਮਾਲ, ਦੇਖੋ ਮੌਕੇ ਦੀਆਂ ਤਸਵੀਰਾਂ

02/16/2024 11:32:06 AM

ਸਮਰਾਲਾ (ਵਿਪਨ) : 'ਸੰਯੁਕਤ ਕਿਸਾਨ ਮੋਰਚਾ' ਵੱਲੋਂ ਅੱਜ 'ਭਾਰਤ ਬੰਦ' ਦਾ ਸੱਦਾ ਦਿੱਤਾ ਗਿਆ ਸੀ। ਇਸ ਸਬੰਧ 'ਚ ਸਮਰਾਲਾ ਵਿਖੇ 'ਭਾਰਤ ਬੰਦ' ਦਾ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲਿਆ। ਸਮਰਾਲਾ 'ਚ ਬਹੁਤੀਆਂ ਥਾਵਾਂ 'ਤੇ ਕਿਸਾਨਾਂ ਵੱਲੋਂ ਕਈ ਬੈਂਕ, ਮਾਲ ਅਤੇ ਦੁਕਾਨਾਂ ਨੂੰ ਅਪੀਲ ਕਰਕੇ ਬੰਦ ਕਰਵਾਇਆ ਗਿਆ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਜਾਰੀ ਹੋਇਆ ਨਵਾਂ Alert, ਅੱਜ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ

PunjabKesari

ਇਸ ਮੌਕੇ ਮਨਜੀਤ ਸਿੰਘ ਢੀਂਡਸਾ, ਮੰਡੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਕਹਿਣਾ ਸੀ ਕਿ ਅਸੀਂ ਅੱਜ 'ਭਾਰਤ ਬੰਦ' ਦਾ ਜੋ ਸੱਦਾ ਦਿੱਤਾ ਸੀ, ਇਸ ਨੂੰ ਇੱਕ ਮਹੀਨਾ ਪਹਿਲਾਂ ਜਨਤਕ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਹ ਵੀ ਪੜ੍ਹੋ : 'ਭਾਰਤ ਬੰਦ' ਵਿਚਾਲੇ PSEB ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਪ੍ਰੀਖਿਆਵਾਂ ਨੂੰ ਲੈ ਕੇ Advisory ਜਾਰੀ

PunjabKesari

ਇਸ ਤੋਂ ਬਾਅਦ ਅਸੀਂ ਅੱਜ ਸਮਰਾਲਾ ਬਾਜ਼ਾਰ ਵਿਖੇ ਜਿੱਥੇ-ਜਿੱਥੇ ਕੋਈ ਦੁਕਾਨ ,ਬੈਂਕ ਜਾਂ ਮਾਲ ਖੁੱਲ੍ਹੇ ਹਨ, ਉੱਥੇ ਜਾ ਕੇ ਅਪੀਲ ਕਰਕੇ ਕਿਸਾਨਾਂ ਦਾ ਸਾਥ ਦੇਣ ਲਈ ਅਤੇ ਆਪਣੇ-ਆਪਣੇ ਅਦਾਰੇ ਬੰਦ ਕਰਨ ਲਈ ਕਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਅਪੀਲ ਕੀਤੀ ਹੈ, ਉਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ। 

PunjabKesari

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News