ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਕਿਸਾਨ ਦੀ ਵਿਗੜੀ ਹਾਲਤ
Tuesday, Feb 04, 2020 - 02:12 PM (IST)
ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ ਦੀ ਲੈਣੋਂ ਪਾਰ ਸੁਸਾਇਟੀ ’ਚ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਲਾਏ ਗਏ ਧਰਨੇ ਨੂੰ ਅੱਜ 8 ਦਿਨ ਹੋ ਚੁੱਕੇ ਹਨ। ਇਸ ਮੌਕੇ ਪਿਛਲੇ 4 ਦਿਨਾਂ ਤੋਂ ਮਰਨ ’ਤੇ ਬੈਠੇ ਬਲਾਕ ਪ੍ਰਧਾਨ ਮੇਜਰ ਸਿੰਘ ਦੀ ਸਿਹਤ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਉਨ੍ਹਾਂ ਦਾ 5 ਕਿੱਲੋ ਭਾਰ ਘੱਟ ਗਿਆ। ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਮੇਜਰ ਸਿੰਘ ਦਾ ਹਾਲ ਪੁੱਛਣ ਲਈ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਅਤੇ ਕਿਸੇ ਨੇ ਉਨ੍ਹਾਂ ਨੂੰ ਸਿਹਤ ਸਬੰਧੀ ਮੈਡੀਕਲ ਸਹੂਲਤ ਦਿੱਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੇਜਰ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਦੇ ਖਾਤੇ ’ਚ 6 ਹਜ਼ਾਰ ਰੁਪਏ ਸਾਲਾਨਾ ਪਾਉਣਾ ਸੀ, ਜੋ ਪਿੰਡਾਂ ਦੇ ਕਿਸਾਨਾਂ ਦੇ ਖਾਤਿਆਂ ’ਚ ਆ ਗਿਆ ਹੈ। ਗਿੱਦੜਬਾਹਾ ਦੇ ਪਿੰਡ ’ਚ ਕਿਸਾਨਾਂ ਦਾ ਪੈਸਾ ਨਾ ਆਉਣ ਕਾਰਨ ਉਹ ਧਰਨਾ ਲਗਾ ਕੇ ਭੁੱਖ-ਹੜਤਾਲ ’ਤੇ ਬੈਠੇ ਹੋਏ ਹਨ। ਇਸ ਮਾਮਲੇ ਦੇ ਸਬੰਧ ’ਚ ਅਸੀਂ ਜ਼ਿਲੇ ਦੇ ਸਾਰੇ ਅਫ਼ਸਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਕਿਸੇ ਨੇ ਸਾਡੀ ਇਕ ਨਹੀਂ ਸੁਣੀ। ਕਿਸਾਨਾਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਅੱਜ ਤਾਂ 1 ਕਿਸਾਨ ਭੁੱਖ ਹੜਤਾਲ ’ਤੇ ਬੈਠਾ ਹੈ, ਮੰਗਾਂ ਪੂਰੀਆਂ ਨਾ ਹੋਣ ’ਤੇ 1 ਹੋਰ ਕਿਸਾਨ ਭੁੱਖ-ਹੜਤਾਲ ’ਤੇ ਬੈਠ ਜਾਵੇਗਾ। ਭੁੱਖ-ਹੜਤਾਲ ਦੌਰਾਨ ਜੇਕਰ ਕਿਸੇ ਕਿਸਾਨ ਨੂੰ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।