ਹੜ੍ਹ ਕਾਰਨ ਤਬਾਹ ਹੋ ਗਈ ਸੀ ਫ਼ਸਲ, ਆਰਥਿਕ ਤੰਗੀ ਦੇ ਬੋਝ ਥੱਲੇ ਦੱਬੇ ਇਕ ਹੋਰ ਕਿਸਾਨ ਨੇ ਗਲ਼ ਲਾਈ ਮੌਤ
Friday, Dec 08, 2023 - 02:59 AM (IST)

ਡਕਾਲਾ/ਸਮਾਣਾ (ਨਰਿੰਦਰ, ਦਰਦ) : ਸਰਕਲ ਰਾਮਨਗਰ ਨੇੜਲੇ ਪਿੰਡ ਧਰਮਹੇੜੀ ਦੇ ਕਿਸਾਨ ਬਲਬੀਰ ਸਿੰਘ (60) ਨੇ ਆਰਥਿਕ ਤੰਗੀ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਇਸ ਮੌਕੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਧਰਮਹੇੜੀ ਦਾ ਕਿਸਾਨ ਬਲਬੀਰ ਸਿੰਘ 2 ਏਕੜ ਪੰਚਾਇਤੀ ਜ਼ਮੀਨ 'ਤੇ ਵਾਹੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਿਹਾ ਸੀ।
ਇਸ ਸਾਲ ਆਏ ਭਾਰੀ ਹੜ੍ਹ ਦੌਰਾਨ ਬਲਬੀਰ ਸਿੰਘ ਦੀਆਂ ਮੱਝਾਂ ਰੁੜ੍ਹ ਗਈਆਂ ਅਤੇ ਝੋਨੇ ਦੀ ਫ਼ਸਲ ਵੀ ਹੜ੍ਹ ਕਾਰਨ ਤਬਾਹ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਦੁਬਾਰਾ ਲਗਾਈ ਫ਼ਸਲ ਦਾ ਝਾੜ ਵੀ ਨਹੀਂ ਮਿਲਿਆ ਅਤੇ ਕਣਕ ਦੀ ਬਿਜਾਈ ਵੀ ਹੁਣ ਤੱਕ ਨਹੀਂ ਹੋ ਸਕੀ, ਜਿਸ ਕਾਰ ਕਿਸਾਨ ਬਲਬੀਰ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ : ਹੋਣਹਾਰ ਕਬੱਡੀ ਖਿਡਾਰਨ ਦੀ ਸੜਕ ਹਾਦਸੇ 'ਚ ਮੌਤ, 2 ਮਹੀਨਿਆਂ ਦੀ ਗਰਭਵਤੀ ਸੀ ਮ੍ਰਿਤਕਾ
ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਬਲਬੀਰ ਸਿੰਘ ਨੇ ਵੀਰਵਾਰ ਸਵੇਰੇ 11 ਕੁ ਵਜੇ ਦੇ ਕਰੀਬ ਖੇਤਾਂ ’ਚ ਬਣੇ ਕਮਰੇ ਅੰਦਰ ਜਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਚੌਕੀ ਰਾਮਨਗਰ ਨੂੰ ਦਿੱਤੀ। ਪੁਲਸ ਚੌਕੀ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਸ ਘਟਨਾ ’ਤੇ ਏ. ਐੱਸ. ਆਈ. ਲਖਵਿੰਦਰ ਸਿੰਘ ਵੱਲੋਂ 174 ਦੀ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8