ਸਫ਼ਲ ਕਿਸਾਨੀ ਅਤੇ ਕਿਸਾਨ ਦਾ ਰਾਹ ਸੌਖਾ ਬਣਾ ਰਹੇ ਹਨ ‘ਮੌਸਮ’, ‘ਦਾਮਿਨੀ’ ਤੇ ‘ਮੇਘਦੂਤ’

11/06/2020 6:24:56 PM

ਮੋਗਾ (ਗੋਪੀ ਰਾਊਕੇ) - ਭਾਰਤ ਦੇਸ਼ ਇਕ ਖ਼ੇਤੀ ਪ੍ਰਧਾਨ ਦੇਸ਼ ਹੈ, ਇਥੋਂ ਦੀ ਖ਼ੇਤੀ ਨੂੰ ਸਭ ਤੋਂ ਵੱਡੀ ਮਾਰ ਆਮ ਤੌਰ ’ਤੇ ਸਮੇਂ-ਸਮੇਂ ’ਤੇ ਬਦਲਦੇ ਰਹਿੰਦੇ ਮੌਸਮ ਤੋਂ ਹੀ ਪੈਂਦੀ ਹੈ ਪਰ ਹੁਣ ਤਕਨੀਕ ਨੇ ਇਨ੍ਹਾਂ ਸਾਰੀਆਂ ਮੁਸ਼ਕਿਲਾਂ ’ਤੇ ਕਾਬੂ ਪਾ ਲਿਆ ਹੈ। ਇਨ੍ਹਾਂ ਤਕਨੀਕਾਂ ਦੇ ਸਹਾਰੇ ਹੁਣ ਕਿਸਾਨ ਅਤੇ ਕਿਸਾਨੀ ਨੂੰ ਸਫ਼ਲ ਖ਼ੇਤੀ ਦੇ ਸੌਖੇ ਰਾਹ ਵੀ ਮਿਲਣ ਲੱਗੇ ਹਨ। ਇਸ ਦਿਸ਼ਾ ਵਿਚ ਕਿਸਾਨਾਂ ਨੂੰ ਤਿੰਨ ਸਰਕਾਰੀ ਮੋਬਾਈਲ ਐਪਲੀਕੇਸ਼ਨਾਂ ‘ਮੌਸਮ’, ‘ਦਾਮਿਨੀ’ ਅਤੇ ‘ਮੇਘਦੂਤ’ ਭਰਪੂਰ ਸਹਾਰਾ ਦੇ ਰਹੀਆਂ ਹਨ। ਖ਼ੇਤੀਬਾੜੀ ਧੰਦੇ ਨਾਲ ਜੁੜੇ ਲੋਕਾਂ ਨੂੰ ਇਨ੍ਹਾਂ ਐਪਲੀਕੇਸ਼ਨਾਂ ਬਾਰੇ ਜਾਗਰੂਕ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਵਲੋਂ ਮੌਸਮ ਆਧਾਰਿਤ ਖ਼ੇਤੀ ਜਾਗਰੂਕਤਾ ਸੰਬਧੀ ਆਨਲਾਈਨ ਸਿਖਲਾਈ ਪ੍ਰੋਗਰਾਮ ਆਯੋਜਤ ਕੀਤਾ ਗਿਆ।

ਪੜ੍ਹੋ ਇਹ ਵੀ ਖ਼ਬਰ - ਨਵੰਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰ ਜਾਣਨ ਲਈ ਪੜ੍ਹੋ ਇਹ ਖ਼ਬਰ

ਇਸ ਆਨਲਾਈਨ ਪ੍ਰੋਗਰਾਮ ਵਿਚ ਸਿਖ਼ਲਾਈ ਲੈਣ ਲਈ 41 ਲੋਕ ਜੁੜੇ, ਜਿਸ ਵਿਚ ਕਿਸਾਨ, ਬੀਬੀਆਂ ਅਤੇ ਕਾਲਜ ਦੇ ਵਿਦਿਆਰਥੀ ਵੀ ਮੌਜੂਦ ਸਨ। ਇਸ ਕੋਰਸ ਵਿਚ ਮੌਸਮ ਦੀ ਖ਼ੇਤੀਬਾੜੀ ਦੇ ਧੰਦੇ ਵਿਚ ਮਹੱਤਤਾ ਬਾਰੇ ਦੱਸਿਆ ਗਿਆ। ਇਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਦੇ ਡਾਇਰੈਕਟਰ ਡਾ. ਅਮਨਦੀਪ ਸਿੰਘ ਬਰਾੜ ਨੇ ਕਿਸਾਨਾਂ ਨੂੰ ਮੌਸਮ ਬਾਰੇ ਵਿਸਥਾਰ ਸਹਿਤ ਦੱਸਿਆ ਕਿ ਕਿ ਕਿਵੇਂ ਕਿਸਾਨ ਮੌਸਮੀ ਜਾਣਕਾਰੀ ਨੂੰ ਆਪਣੇ ਖ਼ੇਤ ਦੇ ਕੰਮਾਂ ਵਿਚ ਵਰਤ ਕੇ ਆਪਣੇ ਖ਼ਰਚੇ ਘਟਾ ਕੇ ਮੁਨਾਫ਼ਾ ਕਮਾ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਨਾਲੇ ਪੁੰਨ ਨਾਲੇ ਫ਼ਲੀਆਂ: PAU ਅਧਿਕਾਰੀ ਨੇ ਪਰਾਲੀ ਤੋਂ ਤਿਆਰ ਕੀਤਾ ‘ਸੋਫਾ ਸੈੱਟ’

ਉਨ੍ਹਾਂ ਦੱਸਿਆ ਕਿ ਗੂਗਲ ਪਲੇਅ ਸਟੋਰ ਵਿੱਚ ਮੌਸਮ ਆਧਾਰਿਤ 3 ਐਪਲੀਕੇਸ਼ਨਾਂ ‘ਮੌਸਮ’, ‘ਦਾਮਿਨੀ’ ਤੇ ‘ਮੇਘਦੂਤ’ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਤੋਂ ਕਿਸਾਨਾਂ ਨੂੰ ਮੌਸਮ ਬਾਰੇ ਕਾਫ਼ੀ ਮਦਦ ਮਿਲਦੀ ਹੈ। ਇਨ੍ਹਾਂ ਨੂੰ ਡਾਊਨਲੋਡ ਕਰ ਕੇ ਕਿਸਾਨ ਮੌਸਮ ਦੀ ਭਵਿੱਖਬਾਣੀ ਦਾ ਪਤਾ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : ਕੈਨੇਡਾ ''ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ

ਮੌਸਮ ਐਪਲੀਕੇਸ਼ਨ ਵਿੱਚ ਸੈਟੇਲਾਈਟ ਚਿੱਤਰਾਂ ਰਾਹੀਂ ਮੌਸਮ ਦੀ ਜ਼ਿਲਾ ਵਾਰ ਜਾਣਕਾਰੀ ਦਰਸਾਈ ਗਈ ਹੈ। ਦਾਮਿਨੀ ਐਪਲੀਕੇਸ਼ਨ ਅਸਮਾਨੀ ਬਿਜਲੀ ਡਿੱਗਣ ਬਾਰੇ ਅਲਰਟ ਦਿੰਦੀ ਹੈ ਅਤੇ ਮੇਘਦੂਤ ਐਪਲੀਕੇਸ਼ਨ ਵਿਚ ਪਿਛਲੇ 5 ਦਿਨਾਂ ਅਤੇ ਆਉਣ ਵਾਲੇ 5 ਦਿਨਾਂ ਦੇ ਮੌਸਮੀ ਤੱਤਾਂ ਦੀ ਜਾਣਕਾਰੀ ਜਿਵੇਂ ਤਾਪਮਾਨ, ਮੀਂਹ, ਹਵਾ ਦੀ ਗਤੀ, ਦਿਸ਼ਾ ਆਦਿ ਦੀ ਜਾਣਕਾਰੀ ਮਿਲਦੀ ਹੈ। ਇਸ ਕੋਰਸ ਵਿਚ ਖ਼ੇਤੀਬਾੜੀ ਮਾਹਿਰ ਡਾ. ਕੁਲਵਿੰਦਰ ਕੌਰ ਗਿੱਲ ਸ਼ਾਮਲ ਹੋਏ। ਜਿਨ੍ਹਾਂ ਨੇ ਇਨ੍ਹਾਂ ਤਿੰਨ੍ਹਾਂ ਐਪਲੀਕੇਸ਼ਨਾਂ ਬਾਰੇ ਬੜੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ।

ਪੜ੍ਹੋ ਇਹ ਵੀ ਖ਼ਬਰ - ਇਸ ਦਿਨ ਹੈ ‘ਅਹੋਈ ਅਸ਼ਟਮੀ’ ਦਾ ਵਰਤ, ਜਾਣੋ ਪੂਜਾ ਦਾ ਸ਼ੁੱਭ ਮਹੂਰਤ ਅਤੇ ਮਹੱਤਵ


rajwinder kaur

Content Editor

Related News