ਦਿੱਲੀ ਅੰਦੋਲਨ ਤੋਂ ਪਰਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

05/27/2021 12:42:05 PM

ਚੋਗਾਵਾਂ (ਹਰਜੀਤ) - ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਲੋਵਾਲ ਵਿਖੇ ਦਿੱਲੀ ਅੰਦੋਲਨ ਤੋਂ ਪਰਤੇ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਗੁਪਾਲ ਸਿੰਘ ਵਜੋਂ ਹੋਈ ਹੈ। 

ਇਸ ਸਬੰਧੀ ਮ੍ਰਿਤਕ ਗੁਪਾਲ ਸਿੰਘ (60) ਦੇ ਪੁੱਤਰ ਜਸਬੀਰ ਸਿੰਘ ਦੇ ਦੱਸਿਆ ਕਿ ਉਸ ਦਾ ਪਿਤਾ ਕੁਝ ਦਿਨਾਂ ਤੋਂ ਦਿੱਲੀ ਅੰਦੋਲਨ ਵਿੱਚ ਗਏ ਸਨ, ਜਿਥੇ ਉਨ੍ਹਾਂ ਦੀ ਸ਼ੂਗਰ ਲੈਵਲ ਵੱਧਣ ਕਾਰਨ ਸਿਹਤ ਖ਼ਰਾਬ ਹੋ ਗਈ। ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਪਿੰਡ ਲਿਆਂਦਾ ਗਿਆ, ਜਿਸ ਉਪਰੰਤ ਅੱਜ ਸਵੇਰੇ 5 ਵਜੇ ਦੇ ਕਰੀਬ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।
 


rajwinder kaur

Content Editor

Related News