ਫਰੀਦਕੋਟ: ਬੱਚੇ ਦੇ ਜਨਮ ਦਿਨ ਤੇ ਆਨਲਾਈਨ ਖ਼ਰੀਦੀ ਘੜੀ, ਜਦ ਪੈਕਿੰਗ ਖੋਲ੍ਹੀ ਤਾਂ ਉੱਡੇ ਹੋਸ਼
Friday, Nov 20, 2020 - 06:07 PM (IST)
ਫਰੀਦਕੋਟ (ਜਗਤਾਰ): ਇਨੀਂ ਦਿਨੀਂ ਲੋਕਾਂ 'ਚ ਆਨਲਾਈਨ ਸ਼ਾਪਿੰਗ ਕਰਨ ਦਾ ਕਾਫ਼ੀ ਜ਼ਿਆਦਾ ਰੁਝਾਨ ਵੱਧਦਾ ਜਾ ਰਿਹਾ ਹੈ ਪਰ ਇੱਕਾ-ਦੁੱਕਾ ਕੰਪਨੀਆਂ ਨੂੰ ਛੱਡ ਜ਼ਿਆਦਾਤਰ ਆਨਲਾਈਨ ਕੰਪਨੀਆਂ ਵਲੋਂ ਲੋਕਾਂ ਨੂੰ ਹਜ਼ਾਰਾਂ ਰੁਪਏ ਦੀ ਆਏ ਦਿਨ ਚੂਨਾ ਲਗਾਇਆ ਜਾ ਰਿਹਾ ਹੈ। ਜਿਸ ਦੀ ਤਾਜਾ ਮਿਸਾਲ ਫਰੀਦਕੋਟ ਸ਼ਹਿਰੲਅੰਦਰ ਦੇਖਣ ਨੂੰ ਮਿਲੀ, ਜਿੱਥੇ ਇਕ ਪਤੀ ਪਤਨੀ ਨੇ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ 'ਚ ਫਲਿਪਕਾਰਟ ਤੋਂ ਐਪਲ ਕੰਪਨੀ ਦੀ ਇਕ ਘੜੀ 5000 ਰੁਪਏ ਦੇ ਆਨਲਾਈਨ ਡਿਸਕਾਊਟ ਤੇ ਕਰੀਬ 20 ਹਜ਼ਾਰ ਰੁਪਏ ਆਨਲਾਈਨ ਪੇਮੈਂਟ ਕਰ ਕੇ ਮੰਗਵਾਈ ਸੀ, ਜਿਸ ਦੀ ਕੁਝ ਦਿਨ ਪਹਿਲਾਂ ਡਿਲਿਵਰੀ ਹੋ ਗਈ ਸੀ ਪਰ ਜਦ ਪਰਿਵਾਰ ਨੇ ਜਨਮ ਦਿਨ ਵਾਲੇ ਦਿਨ ਇਸ ਘੜੀ ਦੀ ਪੈਕਿੰਗ ਖੋਲ੍ਹੀ ਤਾਂ ਇਨ੍ਹਾਂ ਦੇ ਹੋਸ਼ ਉੱਡ ਗਏ। ਪੈਕਿੰਗ 'ਚੋਂ ਘੜੀ ਨਿਕਲੀ ਹੀ ਨਹੀਂ। ਪਰਿਵਾਰ ਦੀਆਂ ਬੱਚੇ ਦਾ ਜਨਮ ਦਿਨ ਮਨਾਉਣ ਦੀਆਂ ਖੁਸ਼ੀਆਂ ਵੀ ਮੱਠੀਆਂ ਪੈ ਗਈਆਂ।ਜਦੋਂ ਪਰਿਵਾਰ ਨੇ ਕੰਪਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਕੋਈ ਸੰਤੋਸ਼ ਜਨਕ ਜਵਾਬ ਨਹੀਂ ਦਿੱਤਾ। ਹੁਣ ਪਰਿਵਾਰ ਆਪਣੇ ਆਪ ਨੂੰ ਠੱਗਿਆ-ਠੱਗਿਆ ਮਹਿਸੂਸ ਕਰ ਰਿਹਾ ਅਤੇ ਲੋਕਾਂ ਨੂੰ ਆਨਲਾਈਨ ਖਰੀਦੋਫਰੋਖ਼ਤ ਨਾਂ ਕਰਨ ਦੀ ਸਲਾਹ ਦੇ ਰਿਹਾ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਘਰ ਜਾ ਰਹੇ ਤਿੰਨ ਵਿਅਕਤੀਆਂ ਦੀ ਦਰਦਨਾਕ ਹਾਦਸੇ 'ਚ ਮੌਤ
ਇਸ ਮੌਕੇ ਗੱਲਬਾਤ ਕਰਦੇ ਹੋਏ ਪੀੜਤ ਜੋੜੇ ਨੇ ਦੱਸਿਆ ਕਿ ਉਨ੍ਹਾਂ ਦੇ ਮੁੰਡੇ ਦਾ ਜਨਮ ਦਿਨ ਸੀ ਅਤੇ ਇਸ ਲਈ ਉਨ੍ਹਾਂ ਨੇ ਇਕ ਸਰਪ੍ਰਾਈਜ ਗਿਫ਼ਟ ਵਜੋਂ ਐਪਲ ਕੰਪਨੀ ਦੀ ਕਰੀਬ 25 ਹਜ਼ਾਰ ਰੁਪਏ ਦੀ ਕੀਮਤ ਵਾਲੀ ਇਕ ਸਮਾਰਟ ਵਾਚ ਸਪੈਸ਼ਲ 5 ਹਜਾਰ ਰੁਪਏ ਦੇ ਡਿਸਕਾਉਂਟ ਤੇ ਆਨਲਾਈਨ ਫਲਿਪਕਾਰਟ ਤੋਂ ਖਰੀਦੀ ਸੀ, ਜਿਸ ਦੀ ਡਿਲਿਵਰੀ 3 ਨਵੰਬਰ ਨੂੰ ਹੋਈ ਸੀ ਪਰ ਪਰਿਵਾਰ ਨੇ ਇਸ ਘੜੀ ਦੀ ਪੈਕਿੰਗ ਨੂੰ ਸਰਪ੍ਰਾਈਜ ਗਿਫ਼ਟ ਵਜੋਂ ਸੰਭਾਲਦੇ ਹੋਏ ਖੋਲ੍ਹਿਆ ਨਹੀਂ ਸੀ ਪਰ ਜਦੋਂ ਬੀਤੇ ਦਿਨੀਂ ਬੱਚੇ ਦੇ ਜਨਮ ਦਿਨ ਮੌਕੇ ਉਨ੍ਹਾਂ ਇਸ ਘੜੀ ਦੀ ਪੈਕਿੰਗ ਨੂੰ ਖੋਲ੍ਹਿਆ ਤਾਂ ਪੈਕਿੰਗ 'ਚੋਂ ਘੜੀ ਦੇ ਸਿਰਫ਼ ਪਟੇ ਹੀ ਨਿਕਲੇ ਘੜੀ ਨਹੀਂ ਨਿਕਲੀ।
ਇਹ ਵੀ ਪੜ੍ਹੋ: ਮਾਮਲਾ ਕਾਰ 'ਚ ਸੜੇ 5 ਮਿੱਤਰਾਂ ਦਾ,'ਥੋੜ੍ਹੀ ਦੇਰ ਹੋਰ ਠਹਿਰ ਜਾ' ਗਾਣਾ ਸੁਣਦਿਆਂ ਦੀ ਵੀਡੀਓ ਵਾਇਰਲ
ਉਨ੍ਹਾਂ ਦੱਸਿਆ ਕਿ ਇਸ ਤੇ ਜਦ ਉਨ੍ਹਾਂ ਫਲਿਪਕਾਰਟ ਕੰਪਨੀ ਦੇ ਆਨਲਾਇਨ ਟੋਲਫਰੀ ਨੰਬਰ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ।ਉਨ੍ਹਾਂ ਕਿਹਾ ਕਿ ਕੰਪਨੀ ਨੇ ਉਨ੍ਹਾਂ ਨਾਲ ਕਰੀਬ 20000 ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਲੋਕਾਂ ਨੂੰ ਵੀ ਸਲਾਹ ਦਿੱਤੀ ਕਿ ਅੱਗੇ ਤੋਂ ਕੋਈ ਵੀ ਇਨ੍ਹਾਂ ਕੰਪਨੀਆਂ ਤੋਂ ਆਨਲਾਇਨ ਖਰੀਦ ਨਾ ਕਰੇ।ਪਰਿਵਾਰ ਨੇ ਭਰੇ ਮਨ ਨਾਲ ਕਿਹਾ ਕਿ ਅੱਜ ਉਨ੍ਹਾਂ ਦੇ ਬੱਚੇ ਦਾ ਜਨਮ ਦਿਨ ਸੀ ਪਰ ਇੰਨੀ ਵੱਡੀ ਠੱਗੀ ਹੋ ਜਾਣ ਤੋਂ ਬਾਅਦ ਬੱਚੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਵੀ ਫਿੱਕੀਆਂ ਲੱਗਣ ਲੱਗੀਆਂ ਹਨ।
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸਰਕਾਰ ਫਿਰ ਹੋਈ ਸਖ਼ਤ, ਦੇਸ਼ 'ਚ ਫਿਰ ਤਾਲਾਬੰਦੀ ਦੇ ਆਸਾਰ!