ਇੰਟਰਨੈਸ਼ਨਲ ਲਾਇਨਜ਼ ਕਲੱਬ ਜ਼ਿਲਾ-321 ਐੱਫ. ਦੀ ਜ਼ਿਲਾ ਪੀ. ਆਰ. ਓ. ਕਾਨਫਰੰਸ ਸੰਪੰਨ

Friday, Apr 19, 2019 - 10:02 AM (IST)

ਇੰਟਰਨੈਸ਼ਨਲ ਲਾਇਨਜ਼ ਕਲੱਬ ਜ਼ਿਲਾ-321 ਐੱਫ. ਦੀ ਜ਼ਿਲਾ ਪੀ. ਆਰ. ਓ. ਕਾਨਫਰੰਸ ਸੰਪੰਨ
ਫਰੀਦਕੋਟ (ਪਵਨ/ਖੁਰਾਣਾ/ਦਰਦੀ)-ਇੰਟਰਨੈਸ਼ਨਲ ਐਸੋਸੀਏਸ਼ਨ ਲਾਇਨਜ਼ ਕਲੱਬ ਜ਼ਿਲਾ-321 ਐੱਫ. ਦੇ ਜ਼ਿਲਾ ਪੀ. ਆਰ. ਓ. ਲਾਇਨ ਮਨਜਿੰਦਰ ਸਿੰਘ ਕਡ਼ਵਲ ਦੀ ਪ੍ਰਧਾਨਗੀ ਹੇਠ ਜ਼ਿਲਾ ਪੀ. ਆਰ. ਓ. ਕਾਨਫਰੰਸ ‘ਮਨਮੋਹਨ-2019’ ਕੋਟਕਪੂਰਾ ਰੋਡ ’ਤੇ ਪੈਂਦੇ ਇਕ ਹੋਟਲ ’ਚ ਸਫਲਤਾਪੂਰਵਕ ਸੰਪੰਨ ਹੋਈ। ਇਸ ਕਾਨਫਰੰਸ ਦੇ ਫੰਕਸ਼ਨ ਚੇਅਰਮੈਨ ਲਾਇਨ ਦਰਸ਼ਨ ਕੁਮਾਰ ਮੋਂਗਾ ਸਾਬਕਾ ਜ਼ਿਲਾ ਗਵਰਨਰ ਸਨ। ਇਸ ਸਮੇਂ ਮੁੱਖ ਮਹਿਮਾਨ ਵਜੋਂ ਐੱਮ. ਜੇ. ਐੱਫ. ਲਾਇਨ ਬਰਿੰਦਰ ਸਿੰਘ ਸੋਹਲ ਸ਼ਾਮਲ ਹੋਏ, ਜਦਕਿ ਵਿਸ਼ੇਸ਼ ਤੌਰ ’ਤੇ ਜ਼ਿਲਾ ਉਪ ਗਵਰਨਰ-1 ਲਾਇਨ ਗੋਪਾਲ ਕ੍ਰਿਸ਼ਨ ਸ਼ਰਮਾ, ਜ਼ਿਲਾ ਉਪ ਗਵਰਨਰ-2 ਲਾਇਨ ਪ੍ਰਿਥਵੀ ਰਾਜ ਜੈਰਥ, ਲਾਇਨ ਦਿਨੇਸ਼ ਸੂਦ, ਲਾਇਨ ਆਰ. ਕੇ. ਮਹਿਤਾ, ਲਾਇਨ ਕੇ. ਐੱਸ. ਸੋਹਲ, ਲਾਇਨ ਐੱਚ. ਜੇ . ਐੱਸ. ਖੇਡ਼ਾ, ਲਾਇਨ ਕੇ. ਕੇ. ਵਰਮਾ, ਲਾਇਨ ਰਾਜੀਵ ਗੋਇਲ, ਲਾਇਨ ਯੋਗੇਸ਼ ਸੋਨੀ ਸਾਰੇ ਸਾਬਕਾ ਜ਼ਿਲਾ ਗਵਰਨਰ, ਲਾਇਨ ਨਰੇਸ਼ ਗੋਇਲ, ਲਾਇਨ ਸੰਜੀਵ ਸੂਦ, ਲਾਇਨ ਅਨਿਲ ਸ਼ਰਮਾ, ਲਾਇਨ ਰਜਨੀਸ਼ ਗਰੋਵਰ ਅਤੇ ਲਾਇਨ ਨਕੇਸ਼ ਗਰਗ ਪਹੁੰਚੇ। ਸਮਾਗਮ ਦੀ ਸ਼ੁਰੂਆਤ ਜਗਜੀਵਨ ਕਡ਼ਵਲ ਨੇ ਪ੍ਰਾਰਥਨਾ ਕਰ ਕੇ ਕੀਤੀ ਅਤੇ ਕੌਮੀ ਝੰਡੇ ਨੂੰ ਪ੍ਰਣਾਮ ਲਾਇਨ ਨਰਿੰਦਰ ਖੁਰਾਣਾ ਨੇ ਕੀਤਾ। ਚੇਅਰਮੈਨ ਲਾਇਨ ਮੋਂਗਾਂ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਇਸ ਕਾਨਫਰੰਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਜ਼ਿਲਾ ਪੀ. ਆਰ. ਓ. ਲਾਇਨ ਮਨਜਿੰਦਰ ਕਡ਼ਵਲ ਨੇ ਜ਼ਿਲਾ-321 ਐੱਫ. ਦੀਆਂ ਵੱਡੀ ਗਿਣਤੀ ਵਿਚ ਆਈਆਂ ਕਲੱਬਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਦੀ ਪੀ. ਆਰ. ਓ. ਕਾਨਫਰੰਸ ਵਿਚ, ਜਿਨ੍ਹਾਂ ਕਲੱਬਾਂ ਨੇ ਬੈਨਰ, ਸਕਰੈਪ ਬੁੱਕ, ਫੇਸਬੁੱਕ ਪੇਜ, ਨਿਊਜ਼ ਬੁਲੇਟਿਨ ਹਾਲ ਅੰਦਰ ਹਾਈਲੱਟ ਕੀਤੇ ਹਨ, ਉਨ੍ਹਾਂ ਕਲੱਬਾਂ ’ਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਜਾਵੇਗਾ। ਸਟੇਜ ਦੀ ਸੇਵਾ ਲਾਇਨ ਨਿਰੰਜਣ ਸਿੰਘ ਰੱਖਰਾ ਐਡੀਸ਼ਨਲ ਪੀ. ਆਰ. ਓ. ਨੇ ਨਿਭਾਉਂਦਿਆਂ ਦੱਸਿਆ ਕਿ ਇਸ ਕਾਨਫਰੰਸ ਵਿਚ ਲਾਇਨਜ਼ ਕਲੱਬ ਕੋਟਕਪੂਰਾ ਗਰੇਟਰ, ਆਕਾਸ਼ ਅਬੋਹਰ, ਬਰਗਾਡ਼ੀ ਅਨਮੋਲ, ਬਠਿੰਡਾ, ਗਿੱਦਡ਼ਬਾਹਾ, ਮਾਨਸਾ, ਸੰਗਰੂਰ, ਪਟਿਆਲਾ, ਮੋਹਾਲੀ, ਨਾਭਾ, ਲੁਧਿਆਣਾ, ਫਰੀਦਕੋਟ, ਮੰਡੀ ਗੋਬਿੰਦਗਡ਼੍ਹ ਅਤੇ ਸ੍ਰੀ ਮੁਕਤਸਰ ਸਾਹਿਬ ਦੀਆਂ ਕਲੱਬਾਂ ਨੇ ਹਾਜ਼ਰੀ ਭਰੀ। ਇਸ ਫੰਕਸ਼ਨ ਦੇ ਮੁੱਖ ਬੁਲਾਰੇ ਲਾਇਨ ਡੀ. ਕੇ. ਸੂਦ ਨੇ ਪੀ . ਆਰ. ਓ. ਕਾਨਫਰੰਸ ਸਬੰਧੀ ਅਤੇ ਲਾਇਨ ਇਯਮ ਬਾਰੇ ਜਾਣਕਾਰੀ ਦਿੱਤੀ। ਇਸ ਕਾਨਫਰੰਸ ’ਚ ਲਾਇਨਜ਼ ਕਲੱਬ ਮੋਹਾਲੀ ਨੇ ਪਹਿਲਾ ਸਥਾਨ, ਲਾਇਨਜ਼ ਕਲੱਬ ਨਾਭਾ ਨੇ ਦੂਜਾ, ਜਦਕਿ ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਜ਼ਿਲਾ ਗਵਰਨਰ ਲਾਇਨ ਬਰਿੰਦਰ ਸਿੰਘ ਸੋਹਲ ਨੇ ਪੀ. ਆਰ. ਓ. ਲਾਇਨ ਕਡ਼ਵਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲਾ-321 ਐੱਫ. ਦੀ 27ਵੀਂ ਸਾਲਾਨਾ ਕਨਵੈਨਸ਼ਨ ‘ਗੁਰਸਾਹਿਬ-2019’ ਲੁਧਿਆਣਾ ਵਿਖੇ 28 ਅਪ੍ਰੈਲ ਨੂੰ ਹੋ ਰਹੀ ਹੈ। ਇਸ ਕਨਵੈਨਸ਼ਨ ’ਚ ਹਰ ਲਾਇਨ ਮੈਂਬਰ ਭਾਗ ਲੈ ਸਕਦਾ ਹੈ। ਇਸ ਕਾਨਫਰੰਸ ’ਚ ਲਾਇਨ ਅਰਵਿੰਦਰਪਾਲ ਸਿੰਘ ਚਹਿਲ, ਲਾਇਨ ਰਾਜ ਕੁਮਾਰ ਗੁਪਤਾ, ਲਾਇਨ ਗੁਰਚਰਨ ਸਿੰਘ ਸਾਰੇ ਰਿਜਨ ਚੇਅਰਮੈਨ, ਲਾਇਨ ਓ. ਪੀ. ਤਨੇਜਾ, ਲਾਇਨ ਨਰੋਤਮ ਸਿੰਘ, ਲਾਇਨ ਮਨਜਿੰਦਰ ਸਿੰਘ ਆਦਿ ਮੌਜੂਦ ਸਨ।

Related News