ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਾਈ

Friday, Apr 19, 2019 - 10:02 AM (IST)

ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਾਈ
ਫਰੀਦਕੋਟ (ਹਾਲੀ)-ਡਰੀਮਲੈਂਡ ਪਬਲਿਕ ਸਕੂਲ ਵਿਚ ਪਿਛਲੇ ਦਿਨੀਂ ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਤੇ ਪ੍ਰਿੰ. ਰਾਕੇਸ਼ ਸ਼ਰਮਾ ਦੀ ਆਗਵਾਈ ਹੇਠ ਜੰਗਪਾਲ ਸਿੰਘ ਅਤੇ ਮਨਜੀਤ ਕੌਰ ਵੱਲੋਂ ਪੁਰਾਤਨ ਇਤਿਹਾਸਕ ਵਸਤਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ’ਚ ਪੁਰਾਤਨ ਸਿੱਕੇ, ਵੱਖ-ਵੱਖ ਦੇਸ਼ਾਂ ਦੀ ਕਰੰਸੀ, ਪੁਰਾਣੀਆਂ ਇਤਿਹਾਸਕ ਪੁਸਤਕਾਂ, ਪੁਰਾਤਨ ਅਖ਼ਬਾਰ ਅਤੇ ਰਸਾਲੇ, ਅੱਜ ਤੋਂ 80 ਸਾਲ ਪਹਿਲਾਂ ਵਰਤੇ ਜਾਂਦੇ ਜਿੰਦਰੇ, ਲਾਲਟੈਨ, ਟੈਲੀਫ਼ੋਨ, ਪਹਿਲੀ ਸੰਸਾਰ ਜੰਗ ਤੋਂ ਬਾਅਦ ਸੈਨਿਕਾਂ ਨੂੰ ਦਿੱਤੇ ਗਏ ਪ੍ਰਸ਼ੰਸਾ-ਪੱਤਰ ਅਤੇ ਪੁਰਾਤਨ ਪੋਸਟ ਕਾਰਡ ਆਦਿ ਵਸਤਾਂ ਸ਼ਾਮਲ ਸਨ। ਇਸ ਸਮੇਂ ਪ੍ਰਦਰਸ਼ਨੀ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੁਰਾਤਨ ਸਮੇਂ ’ਚ ਵਰਤੀਆਂ ਜਾਂਦੀਆਂ ਵਸਤਾਂ ਨੂੰ ਦੇਖ ਕੇ ਉਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਕੇ ਆਪਣੇ ਗਿਆਨ ’ਚ ਵਾਧਾ ਕੀਤਾ। ਇਸ ਦੌਰਾਨ ਜੰਗਪਾਲ ਸਿੰਘ ਤੇ ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਪੁਰਾਤਨ ਇਤਿਹਾਸਕ ਵਸਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੁਰਾਤਨ ਵਸਤਾਂ ਸਾਡੇ ਜੀਵਨ ਦਾ ਅਣਮੁੱਲ ਖ਼ਜ਼ਾਨਾ ਹਨ ਅਤੇ ਇਨ੍ਹਾਂ ਪੁਰਾਤਨ ਸਰੋਤਾਂ ਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ। ਪ੍ਰਿੰ. ਰਾਕੇਸ਼ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਵਪ੍ਰੀਤ ਸ਼ਰਮਾ, ਅਧਿਆਪਕ ਪ੍ਰਦੀਪ ਕੁਮਾਰ, ਮੈਡਮ ਅਨੀਤਾ ਸਿਆਲ, ਅਧਿਆਪਕ ਸੁਖਵੀਰ ਸਿੰਘ ਆਦਿ ਹਾਜ਼ਰ ਸਨ।

Related News