ਪਾਠ ਦੇ ਭੋਗ ਤੇ ਜਗਰਾਤੇ ਦੀਆਂ ਤਿਆਰੀਆਂ ਮੁਕੰਮਲ
Saturday, Mar 30, 2019 - 04:35 AM (IST)

ਫਰੀਦਕੋਟ (ਪਰਮਜੀਤ)-ਜੈ ਜਗਦੰਬੇ ਭਜਨ ਮੰਡਲੀ ਵੱਲੋਂ ਇਲਾਕੇ ਦੀ ਸੁੱਖ-ਸ਼ਾਂਤੀ ਲਈ ਸਾਲਾਨਾ 34ਵੇਂ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਮਹਾਮਾਈ ਦਾ ਜਗਰਾਤਾ 30 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਡਲੀ ਪ੍ਰਧਾਨ ਅਵਿਨੰਦਨ ਕੁਮਾਰ ਜੈਨ ਨੇ ਦੱਸਿਆ ਕਿ ਗੁਰਦਵਾਰਾ ਸਿੰਘ ਸਭਾ ਵਿਖੇ ਸਵੇਰੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਪ੍ਰਿੰਸ ਇੰਦਰਪ੍ਰੀਤ ਸਿੰਘ ਦਾ ਜਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰੇਗਾ। ਉਪਰੰਤ ਅਟੁੱਟ ਲੰਗਰ ਵਰਤਾਇਆ ਜਾਵੇਗਾ। ਸ਼ਾਮ ਨੂੰ ਜੈ ਦੁਰਗਾ ਮਹਾਮਾਈ ਮੰਦਰ ਵਿਖੇ ਮਹਾਮਾਈ ਦਾ ਸ਼ੁਭ ਜਗਰਾਤਾ ਹੋਵੇਗਾ ਜਿਸ ਵਿਚ ਰਾਜੇਸ਼ ਸੇਠੀ ਮਾਂ ਮਨਸਾ ਦੇਵੀ ਭਜਨ ਮੰਡਲੀ ਵਾਲੇ ਅਤੇ ਬੇਬੀ ਗੁੱਡੂ ਐਂਡ ਪਾਰਟੀ ਲੁਧਿਆਣਾ ਵਾਲੇ ਮਹਾਮਾਈ ਦੀਆਂ ਭੇਟਾਂ ਨਾਲ ਗੁਣਗਾਨ ਕਰਨਗੇ। ਜਗਰਾਤੇ ਦੌਰਾਨ ਬਹੁਤ ਸਾਰੀਆਂ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਬੱਬੂ ਮਰਾਡ਼੍ਹ, ਰੋਬਿਨ ਨਰੂਲਾ, ਬਲਰਾਜ ਮਾਨਕਟਾਲਾ, ਲੱਕੀ ਗੁਪਤਾ, ਕਰਨ ਬਾਂਸਲ, ਸੁਨੀਲ ਸੇਠੀ ਅਤੇ ਕਾਲਾ ਸਿੰਘ ਵੀ ਹਾਜ਼ਰ ਸਨ।