ਪਾਵਰ ਹਾਊਸ ਰੋਡ ’ਤੇ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਸ਼ੁਰੂ

Tuesday, Mar 19, 2019 - 04:14 AM (IST)

ਪਾਵਰ ਹਾਊਸ ਰੋਡ ’ਤੇ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਸ਼ੁਰੂ
ਫਰੀਦਕੋਟ (ਜਿੰਦਲ)- ਜੈਤੋ ਵਿਖੇ ਪਾਵਰ ਹਾਊਸ ਰੋਡ, ਪੁਰਾਣੇ ਬੱਸ ਸਟੈਂਡ ਤੋਂ ਨਵੇਂ ਬੱਸ ਸਟੈਂਡ ਸਡ਼ਕ ’ਤੇ ਸੀਵਰੇਜ ਪਾਈਪ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕਰ ਕੇ ਆਵਾਜਾਈ ਲਈ ਰੂਟ ਬਦਲੇ ਗਏ ਹਨ। ਇਸ ਕਾਰਨ ਵਾਹਨਾਂ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਥਾਨਕ ਦੁਕਾਨਦਾਰਾਂ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ। ਸ਼ਹਿਰ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਸੀਵਰੇਜ ਦੀ ਪਾਈਪ ਵਿਛਾ ਕੇ ਤੁਰੰਤ ਇਸ ਸਡ਼ਕ ’ਤੇ ਆਵਾਜਾਈ ਚਾਲੂ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਜੇ. ਸੀ. ਬੀ. ਮਸ਼ੀਨ ਨਾਲ ਇਸ ਸਡ਼ਕ ਨੂੰ ਪੁੱਟਿਆ ਜਾ ਰਿਹਾ ਹੈ। ਸਡ਼ਕ ਪੁੱਟਦੇ ਸਮੇਂ 10 ਸਡ਼ਕਾਂ ਦੀ ਤਹਿ ਸਾਫ਼ ਦਿਖਾਈ ਦੇ ਰਹੀ ਹੈ।

Related News