ਹਾਈ ਕੋਰਟ ਦੇ ਜਸਟਿਸ ਦੀਪਕ ਸਿੰਬਲ ਸਨਮਾਨਤ

Tuesday, Mar 19, 2019 - 04:13 AM (IST)

ਹਾਈ ਕੋਰਟ ਦੇ ਜਸਟਿਸ ਦੀਪਕ ਸਿੰਬਲ ਸਨਮਾਨਤ
ਫਰੀਦਕੋਟ (ਜਗਦੀਸ਼)-ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਮਾਣਯੋਗ ਜਸਟਿਸ ਦੀਪਕ ਸਿੰਬਲ ਐਡਮਨਿਸਟਰੇਟਿਵ ਜੱਜ ਫਰੀਦਕੋਟ ਵਿਖੇ ਇੱਥੋਂ ਦੀਆਂ ਅਦਾਲਤਾਂ ਦਾ ਨਿਰੀਖਣ ਕਰਨ ਉਪੰਰਤ ਬਾਰ ਐਸੋਸੀਏਸ਼ਨ ਦੇ ਬਣੇ ਕੰਪਲੈਕਸ ’ਚ ਵਕੀਲ ਭਾਈਚਾਰੇ ਦੀਆਂ ਤਕਲੀਫਾਂ ਸੁਣਨ ਲਈ ਪਹੁੰਚੇ, ਜਿਨ੍ਹਾਂ ਨਾਲ ਜ਼ਿਲਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਵੀ ਮੌਜੂਦ ਸਨ। ਜਸਟਿਸ ਸਿੰਬਲ ਨੇ ਵਕੀਲਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਸੀਨੀਅਰ ਐਡਵੋਕੇਟ ਹਰੀ ਸਿੰਘ ਸੇਖੋਂ ਨਾਲ ਰਾਬਤਾ ਕਰਦਿਆਂ ਉਨ੍ਹਾਂ ਨਾਲ ਗੱਲਬਾਤ ਕੀਤੀ, ਜਿਸ ’ਤੇ ਸੇਖੋਂ ਵੱਲੋਂ ਸੀਨੀਅਰ ਐਡਵੋਕੇਟ ਹੋਣ ਕਰ ਕੇ ਉਨ੍ਹਾਂ ਨੇ ਸ਼੍ਰੀ ਸਿੰਬਲ ਨੂੰ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ ਅਤੇ ਵਕੀਲਾਂ ਨੇ ਆਪਣੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ। ਇਸ ’ਤੇ ਜਸਟਿਸ ਦੀਪਕ ਸਿੰਬਲ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਸੰਧੂ, ਵਾਈਸ ਪ੍ਰਧਾਨ ਐਡ. ਕਿਰਨਜੀਤ ਸ਼ਰਮਾ, ਬਾਰ ਐਸੋਸੀਏਸ਼ਨ ਦੇ ਸੈਕਟਰੀ ਐਡ. ਗੁਰਪਾਲ ਸਿੰਘ ਸੰਧੂ, ਖਜ਼ਾਨਚੀ ਐਡ. ਵਿਪਨ ਕੁਮਾਰ ਤਾਯਲ, ਬਿਕਰਮਜੀਤ ਸਿੰਘ ਬਰਾਡ਼, ਸਤੀਸ਼ ਕੁਮਾਰ ਜੈਨ, ਅਨਿਲ ਚਾਵਲਾ, ਜੋਗਿੰਦਰ ਸਿੰਘ ਬਰਾਡ਼, ਚਰਨਜੀਤ ਸਿੰਘ, ਮੋਹਨ ਸਿੰਘ ਬਰਾਡ਼, ਹਰਜੀਤ ਸਿੰਘ ਬਰਾਡ਼ ਆਦਿ ਹਾਜ਼ਰ ਸਨ।

Related News