ਬਿਜਲੀ ਬੰਦ ਹੋਣ ਕਾਰਨ ਬੈਂਕ ’ਚ ਛਾਇਆ ਹਨੇਰਾ
Tuesday, Mar 19, 2019 - 04:13 AM (IST)

ਫਰੀਦਕੋਟ (ਪਵਨ)-ਅਬੋਹਰ ਰੋਡ ’ਤੇ ਸਥਿਤ ਕੇਨਰਾ ਬੈਂਕ ’ਚ ਜਨਰੇਟਰ ਦੀ ਸੁਵਿਧਾ ਨਾ ਹੋਣ ਕਾਰਨ ਬਿਜਲੀ ਬੰਦ ਹੋਣ ਕਾਰਨ ਬੈਂਕ ਮੁਲਾਜ਼ਮਾਂ ਅਤੇ ਬੈਂਕ ਖਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੋਮਵਾਰ ਦੀ ਸਵੇਰੇ ਕਰੀਬ 11:00 ਵਜੇ ਬਿਜਲੀ ਬੰਦ ਹੋ ਗਈ, ਜੋ ਕਿ ਸ਼ਾਮ 6:00 ਵਜੇ ਤੱਕ ਨਹੀਂ ਆਈ। ਉੱਧਰ, ਬਿਜਲੀ ਬੰਦ ਹੋਣ ਤੋਂ ਬਾਅਦ ਇਨਵਰਟਰ 2 ਵਜੇ ਬੰਦ ਹੋ ਗਿਆ, ਜਿਸ ਤੋਂ ਸਾਰੇ ਬੈਂਕ ’ਚ ਹਨੇਰਾ ਹੋ ਗਿਆ। ਇਸ ਸਮੇਂ ਬੈਂਕ ’ਚ ਜਿੰਨੇ ਵੀ ਲੋਕ ਆਏ, ਉਹ ਬਿਨਾਂ ਕੰਮ ਹੋਏ ਵਾਪਸ ਚਲੇ ਗਏ। ਕੁਝ ਲੋਕ ਸਿਰਫ ਦਸਤਖ਼ਤ ਕਰਵਾ ਕੇ ਹੀ ਵਾਪਸ ਜਾਂਦੇ ਰਹੇ ਪਰ ਨਾ ਤਾਂ ਕਿਸੇ ਦੀ ਆਰ. ਟੀ. ਜੀ. ਐੱਸ. ਹੋਈ ਅਤੇ ਨਾ ਹੀ ਕਿਸੇ ਦੇ ਖਾਤੇ ’ਚੋਂ ਕੋਈ ਪੈਸਾ ਟਰਾਂਸਫਰ ਹੋ ਸਕਿਆ। ਇੱਥੋਂ ਤੱਕ ਕੇ ਜੋ ਵੀ ਆਨਲਾਈਨ ਬੈਂਕ ਦੇ ਕੰਮ ਸੀ, ਉਹ ਵੀ ਠੱਪ ਹੋ ਕੇ ਰਹਿ ਗਏ। ਇੱਥੋਂ ਤੱਕ ਕੇ ਕਿਸੇ ਦਾ ਨਵਾਂ ਖਾਤਾ ਖੋਲ੍ਹਣ ਦਾ ਕੰਮ ਵੀ ਨਹੀਂ ਹੋ ਸਕਿਆ। ਦੂਜੇ ਪਾਸੇ ਬੈਂਕ ਦੇ ਬ੍ਰਾਂਚ ਮੈਨੇਜਰ ਵਿਨੋਦ ਕੁਮਾਰ ਦਾ ਕਹਿਣਾ ਸੀ ਕਿ ਉੱਚ ਅਧਿਕਾਰੀਆਂ ਵੱਲੋਂ ਬੈਂਕ ਨੂੰ ਜਨਰੇਟਰ ਦੀ ਮਨਜ਼ੂੁਰੀ ਨਹੀਂ ਦਿੱਤੀ ਗਈ ਹੈ। ਇਸ ਲਈ ਉਹ ਕੁਝ ਨਹੀਂ ਕਰ ਸਕਦੇ, ਜਦਕਿ ਬਠਿੰਡਾ ਦੇ ਆਰ. ਐੱਮ. ਨੇ ਫ਼ੋਨ ਹੀ ਨਹੀਂ ਚੁੱਕਿਆ।