ਅਸ਼ੀਰਵਾਦ ਕਲੱਬ ਨੇ ਲਾਇਆ ਮੁਫਤ ਜਾਂਚ ਕੈਂਪ

Tuesday, Mar 19, 2019 - 04:12 AM (IST)

ਅਸ਼ੀਰਵਾਦ ਕਲੱਬ ਨੇ ਲਾਇਆ ਮੁਫਤ ਜਾਂਚ ਕੈਂਪ
ਫਰੀਦਕੋਟ (ਦਰਦੀ)-ਆਸ਼ੀਰਵਾਰ ਕਲੱਬ ਵੱਲੋਂ ਬਠਿੰਡਾ ਰੋਡ ਸਥਿਤ ਸ਼ਿਵਾਲਿਕ ਪਬਲਿਕ ਸੀ. ਸੈ. ਸਕੂਲ ’ਚ ਕੰਨਾਂ ਦੀਆਂ ਬੀਮਾਰੀਆਂ ਦਾ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ’ਚ ਅਰਸ਼ਦੀਪ ਸਿੰਘ ਅਗਰੋਆ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਕੈਂਪ ’ਚ ਉੱਤਰ ਪ੍ਰਦੇਸ਼ ਦੇ ਡਾਕਟਰ ਡਾ. ਦਲਜੀਤ ਸਿੰਘ ਢਿੱਲੋਂ ਐੱਮ. ਐੱਸ. (ਈ. ਐੱਨ. ਟੀ.) ਬਠਿੰਡਾ, ਡਾ. ਰਾਕੇਸ਼ ਗੋਇਲ ਮੁਕਤਸਰ ਅਤੇ ਡਾ. ਨਰੇਸ਼ ਸਿੰਗਲਾ ਦੀ ਟੀਮ ਵੱਲੋਂ 250 ਮਰੀਜ਼ਾਂ ਦੇ ਕੰਨਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਕਲੱਬ ਵੱਲੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ 60 ਲੋਡ਼ਵੰਦ ਮਰੀਜ਼ਾਂ, ਜੋ ਕਿ ਸੁਣਨ ਤੋਂ ਅਸਮਰੱਥ ਸਨ, ਦੇ ਕੰਨ ਚੈੱਕ ਕਰ ਕੇ ਉਨ੍ਹਾਂ ਨੂੰ ਮਸ਼ੀਨਾਂ ਵੰਡੀਆਂ ਗਈਆਂ। ਇਸ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ’ਚ ਕਲੱਬ ਵੱਲੋਂ ਲੋਕ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਲੱਬ ਦੇ ਸਰਪ੍ਰਸ਼ਤ ਬੂਟਾ ਰਾਮ ਕਮਰਾ ਨੇ ਡਾਕਟਰਾਂ ਦੀ ਸਮੁੱਚੀ ਟੀਮ ਅਤੇ ਕੈਂਪ ’ਚ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਸਮਾਜ ਸੇਵੀ ਕੰਮਾਂ ’ਚ ਯੋਗਦਾਨ ਪਾਉਣ ਵਾਲੇ ਦਾਨੀਆਂ ਅਤੇ ਡਾ. ਦਲਜੀਤ ਸਿੰਘ ਢਿੱਲੋਂ ਨੂੰ ਸਨਮਾਨਤ ਕੀਤਾ ਗਿਆ। ਕਲੱਬ ਮੈਂਬਰਾਂ ਨੇ ਮਰੀਜ਼ਾਂ ਲਈ ਲੰਗਰ ਦੀ ਸੇਵਾ ਬਾਬਾ ਗੁਰਪ੍ਰੀਤ ਸਿੰਘ ਸੋਨੀ ਵੱਲੋਂ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਗੁਰਸੇਵਕ ਸਿੰਘ ਭੰਡਾਰੀ, ਮੰਗਤ ਰਾਮ ਪਰੂਥੀ, ਰਾਕੇਸ਼ ਪਰੂਥੀ ਪ੍ਰਿੰਸੀਪਲ, ਡਾ. ਕੁਲਬੀਰ ਸਿੰਘ ਬਰਾਡ਼, ਨੱਥੂ ਰਮਾ ਗੋਇਲ, ਰਾਜ ਕੁਮਾਰ ਕੁੱਕਡ਼, ਰਾਜੇਸ਼ ਗਰਗ, ਨੱਥਾ ਸਿੰਘ, ਸੁਖਦਰਸ਼ਨ ਸਿੰਘ ਸ਼ਾਸਤਰੀ, ਰਮਨ ਗਾਵਡ਼ੀ, ਸ਼ੇਖਰ ਸਚਦੇਵਾ, ਅਸ਼ੋਕ ਕੁਮਾਰ ਚੁੱਘ, ਅਸ਼ੋਕ ਕੁਮਾਰ ਗੋਇਲ, ਸੁਦਰਸ਼ਨ ਸਿਡਾਨਾ, ਪ੍ਰਦੀਪ ਗਰਗ, ਹਰੀ ਸਿੰਘ ਸੇਵਾ ਮੁਕਤ ਐੱਸ. ਡੀ. ਓ., ਰਾਧੇ ਸ਼ਾਮ, ਜੈਪਾਲ, ਸਤੀਸ਼ ਵਧਵਾ, ਜਸਪਾਲ ਸਿੰਘ ਬਜਾਜ, ਸੁਰਿੰਦਰ ਕੁਮਾਰ ਗਿਰਧਰ, ਬਲਰਾਜ ਸਿੰਘ, ਕ੍ਰਿਸ਼ਨ ਕੁਮਾਰ ਧਮੀਜਾ, ਗੁਰਦਿਆਲ ਸਿੰਘ, ਵਿਜੇ ਕੁਮਾਰ ਸਿਡਾਨਾ, ਸ਼ਾਮ ਲਾਲ ਬਾਂਸਲ, ਰਵਿੰਦਰ ਮੰਨਣ, ਜਸਬੀਰ ਸ਼ਰਮਾ, ਰਮੇਸ਼ ਕੁਮਾਰ ਛਾਬਡ਼ਾ, ਗੁਰਪ੍ਰੀਤ ਸਿੰਘ ਸੋਨੀ ਆਦਿ ਮੌਜੂਦ ਸਨ।

Related News